Home Desh Chandigarh ‘ਚ ਤਿਆਰ ਹੋਵੇਗਾ ‘Punjab ਵਿਜ਼ਨ 2047’, ਖੇਤੀ ਤੋਂ ਲੈ ਕੇ ਆਰਥਿਕ...

Chandigarh ‘ਚ ਤਿਆਰ ਹੋਵੇਗਾ ‘Punjab ਵਿਜ਼ਨ 2047’, ਖੇਤੀ ਤੋਂ ਲੈ ਕੇ ਆਰਥਿਕ ਸਥਿਤੀ ‘ਤੇ ਬਣੇਗੀ ਰਣਨੀਤੀ

32
0

ਪ੍ਰੋਗਰਾਮ ‘ਚ Punjab ਦੇ ਖਜ਼ਾਨਾ ਮੰਤਰੀ Harpal Singh Cheema ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

Punjab ਵਿਜ਼ਨ 2047 ਨੂੰ ਲੈ ਕੇ Chandigarh ‘ਚ ਦੋ ਦਿਨਾਂ ਪ੍ਰਗਰਾਮ ਹੋਵੇਗਾ। ਇਸ ਦੌਰਾਨ Punjab ਦੀ ਖੇਤੀ ਤੋਂ ਲੈ ਕੇ ਇੰਡਸਟਰੀ ਸੈਕਟਰ, ਆਰਥਿਕ ਸਥਿਤੀ, ਸੁਰੱਖਿਆ ਤੇ ਨਸ਼ਿਆਂ ਵਰਗੇ ਮੁੱਦਿਆਂ ‘ਤੇ ਰਣਨੀਤੀ ਬਣਾਈ ਜਾਵੇਗੀ।
ਇਹ ਪ੍ਰੋਗਰਾਮ ਵਰਲਡ Punjab ਆਰਗੇਨਾਈਜੇਸ਼ਨ, Punjab ਯੂਨੀਵਰਸਿਟੀ ਤੇ ਪੰਜਾਬ ਡੇਵਲਪਮੈਂਟ ਕਮੀਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ‘ਚ ਪੰਜਾਬ ਵਿਜ਼ਨ 2047 ਦੇ ਬੈਨਰ ਹੇਠ ਕਰਵਾਇਆ ਜਾ ਰਿਹਾ ਹੈ।
ਇਸ ‘ਚ Punjab ਦੇ ਵੱਖ-ਵੱਖ ਖੇਤਰਾਂ ਦੇ ਮਾਹਿਰ, ਸਰਕਾਰ ਦੇ ਮੰਤਰੀ ਤੇ ਅਫ਼ਸਰ ਆਪਣੀ ਗੱਲ ਰੱਖਣਗੇ। ਨਾਲ ਹੀ ਇਸ ਦੌਰਾਨ ਜੋ ਚੀਜ਼ਾਂ ਸਾਹਮਣੇ ਆਉਣਗੀਆਂ, ਉਸ ਨੂੰ ਸਰਕਾਰ ਅੱਗੇ ਰੱਖਿਆ ਜਾਵੇਗਾ।
ਪ੍ਰੋਗਰਾਮ ‘ਚ ਪੰਜਾਬ ਦੇ ਖਜ਼ਾਨਾ ਮੰਤਰੀ Harpal Singh Cheema ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉੱਥੇ ਹੀ ਰਾਜ ਸਭਾ ਮੈਂਬਰ ਰਾਘਵ ਚੱਡਾ, ਤੇ ਯੂਨੀਵਰਸਿਟੀ ਦੇ ਚਾਂਸਲਰ ਰੇਨੂ ਵਿਗ ਮੌਜ਼ੂਦ ਰਹਿਣਗੇ। ਰਾਜ ਸਭਾ ਸਾਂਸਦ ਵਿਕਰਮ ਸਿੰਘ ਸਾਹਨੀ ਪ੍ਰੋਗਰਾਮ ਦੀ ਥੀਮ ‘ਤੇ ਆਪਣੇ ਵਿਚਾਰ ਰੱਖਣਗੇ।
ਇਸ ਪ੍ਰੋਗਰਾਮ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪ੍ਰੋਗਰਾਮ ਦੇ ਪਹਿਲੇ ਦਿਨ 3 ਸੈਸ਼ਨ ਹੋਣਗੇ, ਜਿਸ ‘ਚ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਉੱਥੇ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਸ ਵਿੱਚ ਸ਼ਿਰਕਤ ਕਰਨਗੇ।
ਪ੍ਰੋਗਰਾਮ ਦੇ ਪਹਿਲੇ ਦਿਨ ਸ਼ਾਸਨ ਸਬੰਧੀ ਚਣੌਤੀਆਂ, ਖੇਤੀ ਸੁਧਾਰ ਤੇ ਇਡੰਸਟਰੀ ਵਿਕਾਸ ਵਰਗੇ ਪ੍ਰਮੁੱਖ ਮੁੱਦਿਆਂ ‘ਤੇ ਫੋਕਸ ਕੀਤਾ ਜਾਵੇਗਾ।
ਇਸ ਦੌਰਾਨ ਹੋਣ ਵਾਲੇ ਸੈਸ਼ਨ ‘ਚ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਬਲਜੀਤ ਕੌਰ, ਗੁਰਮੀਤ ਸਿੰਘ, ਹਰਭਜਨ ਸਿੰਘ ਈਟੀਓ ਤੇ ਤਰੁਣ ਪ੍ਰੀਤ ਸਿੰਘ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਪੰਜਾਬ ਦੇ ਚੀਫ ਸਕੱਤਰ ਕੇਏਪੀ ਸਿਨ੍ਹਾ, DGP Gaurav Yadav, ਤੇਜਵੀਰ ਸਿੰਘ ਤੇ ਅਜੇ ਸਿਨ੍ਹਾ ਸਹਿਤ ਕਈ ਸੀਨੀਅਰ ਅਧਿਕਾਰੀ ਪੈਨਲਿਸਟ ਵਜੋਂ ਮੌਜ਼ੂਦ ਰਹਿਣਗੇ।
ਇਸ ਪ੍ਰੋਗਰਾਮ ‘ਚ ਦਵਿੰਦਰ ਸ਼ਰਮਾ ਤੇ ਰਮੇਸ਼ ਇੰਦਰ ਸਿੰਘ ਵਰਗੇ ਸਮਾਜ ਸੇਵੀ ਤੇ ਅੰਮ੍ਰਿਤ ਸਾਗਰ ਮਿੱਤਲ, ਰਜਿੰਦਰ ਗੁਪਤਾ ਤੇ ਪੀਜੇ ਸਿੰਘ ਵਰਗੇ ਉਦਯੋਗਪਤੀ ਹਿੱਸਾ ਲੈਣਗੇ।
Previous articleਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ, Raja Waring ਤੇ Manpreet Badal ਨੂੰ ਨੋਟਿਸ
Next articleਰੰਧਾਵਾ ਦੀ ਸ਼ਿਕਾਇਤ ਤੇ ਵੱਡੀ ਕਾਰਵਾਈ, ਚੋਣ ਕਮਿਸ਼ਨ ਨੇ ਹਟਾਇਆ ਡੇਰਾ ਬਾਬਾ ਨਾਨਕ ਦਾ DSP

LEAVE A REPLY

Please enter your comment!
Please enter your name here