ਕਮਿਸ਼ਨ ਨੇ 24 ਘੰਟਿਆਂ ਵਿੱਚ ਦੋਵੇਂ ਲੀਡਰਾਂ ਤੋਂ ਜਵਾਬ ਮੰਗਿਆ ਹੈ।
20 November ਨੂੰ ਹੋ ਜਾਣ ਰਹੀ ਜ਼ਿਮਨੀ ਚੋਣ ਦੀ ਵੋਟਿੰਗ ਤੋਂ ਪਹਿਲਾਂ ਅਖਾੜਾ ਭਖਦਾ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਡੇਰਾ ਬਾਬਾ ਨਾਨਕ ਦੇ ਡੀ ਐਸ ਪੀ ਨੂੰ ਹਟਾਉਣ ਤੋਂ ਬਾਅਦ ਹੁਣ Gidderbaha ਤੋਂ ਭਾਜਪਾ ਉਮੀਦਵਾਰ Manpreet Badal ਅਤੇ ਕਾਂਗਰਸੀ Amrita Warring ਦੇ ਪਤੀ ਅਤੇ ਕਾਂਗਰਸੀ ਸਾਂਸਦ Raja Waring ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਤੇ ਨੋਟਿਸ ਜਾਰੀ ਕੀਤਾ ਹੈ।
Commission ਨੇ ਨੋਟਿਸ ਜਾਰੀ ਕਰਦਿਆਂ ਦੋਵੇਂ ਲੀਡਰਾਂ ਤੋਂ 24 ਘੰਟਿਆਂ ਅੰਦਰ ਜਵਾਬ ਮੰਗਿਆ ਹੈ। ਚੋਣ Commission ਨੂੰ ਮਿਲੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਵੋਟਰਾਂ ਨੂੰ ਵੋਟ ਲਈ ਲਾਲਚ ਦਿੱਤਾ ਹੈ ਤਾਂ ਦੂਜੇ ਪਾਸੇ ਵੜਿੰਗ ਦੇ ਮਸਜਿਦ ਵਿੱਚ ਜਾਕੇ ਪ੍ਰਚਾਰ ਕਰਨ ਦਾ ਇਲਜ਼ਾਮ ਹੈ।
BJP ਨੇ ਕੀਤੀ Waring ਦੀ ਸ਼ਿਕਾਇਤ
ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਰਾਜਾ ਵੜਿੰਗ ਨੇ ਮਸਜਿਦ ਵਿੱਚ ਜਾਕੇ ਚੋਣ ਪ੍ਰਚਾਰ ਕੀਤਾ ਹੈ ਅਤੇ ਆਪਣੀ ਪਾਰਟੀ ਦੇ ਨਿਸ਼ਾਨ ਦਾ ਪ੍ਰਚਾਰ ਕੀਤਾ ਹੈ। ਜਿਸ ਤੋਂ ਬਾਅਦ Waring ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਤੋਂ ਪੋਸਟ ਸਾਂਝੀ ਕੀਤੀ ਸੀ। ਜਿਸ ਨੂੰ ਭਾਜਪਾ ਨੇ ਆਪਣੀ ਸ਼ਿਕਾਇਤ ਦਾ ਅਧਾਰ ਬਣਾਇਆ।
