ਘਟਨਾ ਦੀ ਸੂਚਨਾ ਮਿਲਣ ‘ਤੇ Fire Brigade ਅਤੇ ਪੁਲਸ ਮੌਕੇ ‘ਤੇ ਪਹੁੰਚ ਗਈ
Mumbai Central ਤੋਂ Amritsar ਜਾ ਰਹੀ ਟਰੇਨ ‘ਚ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਗੁਜਰਾਤ ਦੇ ਭਰੂਚ ਅਤੇ ਅੰਕਲੇਸ਼ਵਰ ਵਿਚਕਾਰ ਵਾਪਰਿਆ। ਪੱਛਮੀ ਐਕਸਪ੍ਰੈਸ ਦੇ ਦੂਜੇ ਡੱਬੇ ਵਿੱਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਟਰੇਨ ਨੂੰ ਅੱਗ ਲੱਗੀ ਦੇਖ ਕੇ ਕੁਝ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ। ਹਾਲਾਂਕਿ ਇਸ ਘਟਨਾ ‘ਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਹੈ।
ਘਟਨਾ ਦੀ ਸੂਚਨਾ ਮਿਲਣ ‘ਤੇ Fire Brigade ਅਤੇ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਰੇਲਵੇ ਅਧਿਕਾਰੀ ਨੇ ਦੱਸਿਆ ਕਿ Mumbai Central-Amritsar Western Express ਦੇ ਜੀਐਸ ਕੋਚ (ਇੰਜਣ ਤੋਂ ਦੂਜੇ) ਨੂੰ ਅੱਗ ਲੱਗ ਗਈ ਸੀ।
ਇਸ ਕਾਰਨ ਟਰੇਨ ਨੂੰ 17:03 ਤੋਂ 17.35 ਵਜੇ ਤੱਕ ਅੰਕਲੇਸ਼ਵਰ-ਭਰੂਚ ਸਟੇਸ਼ਨਾਂ ਵਿਚਾਲੇ ਰੋਕ ਦਿੱਤਾ ਗਿਆ। ਹਾਲਾਂਕਿ ਟਰੇਨ 17:35 ‘ਤੇ ਮੌਕੇ ਤੋਂ ਰਵਾਨਾ ਹੋਈ। ਇਸ ਹਾਦਸੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
Railway ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਪਹਿਲੀ ਨਜ਼ਰੇ ਇਹ ਸ਼ਾਰਟ ਸਰਕਟ ਦਾ ਮਾਮਲਾ ਜਾਪਦਾ ਹੈ। ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ ਹਨ।