ਸ਼ੋਸਲ ਮੀਡੀਆ ਤੇ ਐਕਟਿਵ ਰਹਿਣ ਵਾਲਾ ਨੀਟੂ ਸ਼ਟਰਾਂਵਾਲਾ ਹੁਣ ਪੰਜਾਬ ਦੀ ਸਿਆਸਤ ਵਿੱਚ ਵੀ ਸਰਗਰਮ ਰਹਿਣ ਲੱਗ ਪਿਆ ਹੈ।
ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਵਿੱਚ 4 ਵਿਧਾਨ ਸਭਾ ਦੀਆਂ ਸੀਟਾਂ ਤੇ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਸਰਗਰਮ ਦਿਖਾਈ ਦੇ ਰਹੇ ਹਨ। ਉਹ ਥਾਂ ਥਾਂ ਜਾਕੇ ਭਾਜਪਾਈ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਵੋਟਾਂ ਮੰਗ ਰਹੇ ਹਨ।
ਉਹਨਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਚੰਨੀ ਨੇ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ ਸਗੋਂ ਉਹਨਾਂ ਨੇ ਨੀਟੂ ਸ਼ਟਰਾਂਵਾਲੇ ਦਾ ਵੀ ਰੁਜ਼ਗਾਰ ਖੋਹ ਲਿਆ।
ਬਿੱਟੂ ਨੇ ਕਿਹਾ ਕਿ ਚੰਨੀ ਕਦੇ ਉਹ ਬੱਕਰੀਆਂ ਦਾ ਦੁੱਧ ਕੱਢਦਾ ਸੀ, ਕਦੇ ਉਹ ਸੱਪ ਫੜਦਾ ਸੀ ਅਤੇ ਕਦੇ ਕੁਝ ਹੋਰ ਕਰਦਾ ਸੀ। ਮੁੱਖ ਮੰਤਰੀ ਬਣ ਕੇ ਚੰਨੀ ਨੇ ਉਸ ਕੁਰਸੀ ਨੂੰ ਹਾਸੇ ਦਾ ਪਾਤਰ ਬਣਾ ਦਿੱਤਾ ਸੀ।
ਬਿੱਟੂ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਲੜਕੀਆਂ ਦੇ ਸਕੂਲਾਂ-ਕਾਲਜਾਂ ਵਿੱਚ ਜਾਕੇ ਮੰਦਭਾਗੀਆਂ ਹਰਕਤਾਂ ਕਰਦੇ ਸਨ। ਬਿੱਟੂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਇੰਨੇ ਵੱਡੇ ਲੀਜਰ ਹਨ। ਜੋ ਮੁੱਖ ਮੰਤਰੀ ਹੋਣ ਦੇ ਬਾਵਜੂਦ ਦੋਨਾਂ ਸੀਟਾਂ ਤੋਂ ਹਾਰ ਗਏ ਸਨ ਅਤੇ ਇੱਕ ਤੋਂ ਜ਼ਮਾਨਤ ਜ਼ਬਤ ਹੋ ਗਈ ਸੀ।
ਤਿੰਨ ਮਹੀਨੇ ਮੁੱਖਮੰਤਰੀ ਰਹਿ ਕੇ ਚਰਨਜੀਤ ਚੰਨੀ ਨੇ ਨੀਟੂ ਸ਼ਟਰਾ ਵਾਲੇ ਦਾ ਰੋਜ਼ਗਾਰ ਖੋਹ ਲਿਆ, ਪੰਜਾਬ ਦੇ ਉਹ ਉਲੰਪੀਅਨ ਨੇ ਜੌ ਮੁੱਖਮੰਤਰੀ ਰਹਿੰਦੀਆਂ ਦੋ ਹਲਕਿਆਂ ਤੋਂ ਜਮਾਨਤ ਜ਼ਬਤ ਕਰਾ ਹਾਰੇ ਹੋਏ ਹਨ… ਸਭ ਜਾਣਦੇ ਹਨ ਕਿ ਉਹ ME TOO ਦੇ ਵੀ ਚੰਗੇ ਖਿਡਾਰੀ ਰਹੇ ਹਨ, .. ਉਹ ਕਿਸੇ 'ਤੇ ਟਿੱਪਣੀ ਕਰਨ ਤੋਂ ਪਹਿਲਾਂ ਆਪਣੇ ਅੰਦਰ ਦੇ meetoo ਦੇ… pic.twitter.com/OMy2jzNxGx
— Ravneet Singh Bittu (@RavneetBittu) November 12, 2024
ਚੰਨੀ ਨੇ ਵੀ ਕੀਤਾ ਸੀ ਪਲਟਵਾਰ
ਚਰਨਜੀਤ ਸਿੰਘ ਚੰਨੀ ਨੇ ਵੀ ਬਿੱਟੂ ਦੇ ਬਿਆਨ ਤੇ ਪਲਟਵਾਰ ਕਰਦਿਆਂ ਕਿਹਾ ਸੀ ਕਿ ਨੀਟੂ ਸ਼ਟਰਾਂਵਾਲਾ ਤਾਂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ। ਪਰ ਰਵਨੀਤ ਬਿੱਟੂ ਕਦੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕੇਗਾ। ਬਿੱਟੂ ਥਾਂ ਥਾਂ ਤੇ ਆਪਣੇ ਮੁੱਖ ਮੰਤਰੀ ਬਣਨ ਦੇ ਦਾਅਵੇ ਕਰਦੇ ਫਿਰਦੇ ਹਨ।