Home latest News Salman Khan ਦੀ ਐਕਸ ਗਰਲਫਰੈਂਡ ਸੋਮੀ ਅਲੀ ‘ਤੇ ਜਾਨਲੇਵਾ ਹਮਲਾ latest News Salman Khan ਦੀ ਐਕਸ ਗਰਲਫਰੈਂਡ ਸੋਮੀ ਅਲੀ ‘ਤੇ ਜਾਨਲੇਵਾ ਹਮਲਾ By admin - November 14, 2024 48 0 FacebookTwitterPinterestWhatsApp ਸਲਮਾਨ ਖਾਨ ਦੇ ਨਾਲ ਸੋਮੀ ਅਲੀ ਦਾ ਨਾਂ ਜੁੜ ਚੁੱਕਿਆ ਹੈ। ਸਲਮਾਨ ਖਾਨ ਦੀ ਐਕਸ ਗਰਲ ਫਰੈਂਡ ਰਹਿ ਚੁੱਕੀ ਸੋਮੀ ਅਲੀ ਆਪਣੀ ਸਪੱਸ਼ਟ ਬੋਲਣ ਲਈ ਜਾਣੀ ਜਾਂਦੀ ਹੈ। ਅਦਾਕਾਰਾ ਸਲਮਾਨ ਅਤੇ ਉਨ੍ਹਾਂ ਦੇ ਰਿਸ਼ਤਿਆਂ ਬਾਰੇ ਵੀ ਖੁੱਲ੍ਹ ਕੇ ਗੱਲ ਕਰਦੀ ਹੈ। ਇਸ ਦੌਰਾਨ ਖਬਰ ਆ ਰਹੀ ਹੈ ਕਿ ਸੋਮੀ ਅਲੀ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਸੋਮੀ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਉਸ ‘ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦਾ ਹੱਥ ਫਰੈਕਚਰ ਹੋ ਗਿਆ। ਇੰਨਾ ਹੀ ਨਹੀਂ ਉਨ੍ਹਾਂ ਨੂੰ ਕਈ ਸੱਟਾਂ ਵੀ ਲੱਗੀਆਂ ਹਨ। ਸੋਮੀ ਅਲੀ ਆਪਣੇ ਸਮਾਜਿਕ ਕਾਰਕੁਨ ਦੇ ਤੌਰ ਤੇ ਵੀ ਜਾਣੀ ਜਾਂਦੀ ਹੈ। 48 ਸਾਲਾ ਸੋਮੀ ਦਾ ਕਹਿਣਾ ਹੈ ਕਿ ਉਹ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਬਚਾਉਣ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਦੀ ਹੈ। ਸੋਮੀ ਨੇ ਕਿਹਾ ਕਿ ਉਨ੍ਹਾਂ ਨੀੰ ਕਾਰ ਚੋਂ ਬਾਹਰ ਆਉਣ ਦੀ ਨਿਕਲਣ ਦੀ ਇਜਾਜ਼ਤ ਨਹੀਂ ਸੀ, ਜਦੋਂ ਤੱਕ ਪੀੜਤਾਂ ਨੂੰ ਘਰੋਂ ਬਾਹਰ ਨਹੀਂ ਕੱਢ ਦਿੱਤਾ ਜਾਵੇ। ਪਰ ਇਸ ਮਾਮਲੇ ਵਿੱਚ ਉਨ੍ਹਾਂ ਦਾ ਅਨੁਭਵ ਬਿਲਕੁਲ ਵੱਖਰਾ ਸੀ। ਕਿਉਂਕਿ ਉਹ ਬਾਹਰ ਕੁਝ ਲੋਕਾਂ ਨਾਲ ਤਸਕਰਾਂ ਦੀ ਉਡੀਕ ਕਰ ਰਹੀ ਸੀ। ਮੈਂ ਬਹੁਤ ਦਰਦ ‘ਚ ਹਾਂ ਅਤੇ ਬੈੱਡ ‘ਤੇ ਪਈ ਹਾਂ – ਸੋਮੀ ਅਲੀ ਅਭਿਨੇਤਰੀ ਮੁਤਾਬਕ ਮਨੁੱਖੀ ਤਸਕਰੀ ਦੀ ਸ਼ਿਕਾਰ ਇਕ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਤਸਕਰਾਂ ਨੇ ਉਨ੍ਹਾਂ ਦਾ ਹੱਥ ਮਰੋੜ ਦਿੱਤਾ। ਇਸ ਕਾਰਨ ਉਨ੍ਹਾਂ ਦੇ ਹੱਥ ਵਿੱਚ ਹੇਅਰਲਾਈਨ ਫ੍ਰੈਕਚਰ ਹੋ ਗਿਆ। ਸੋਮੀ ਨੇ ਅੱਗੇ ਕਿਹਾ, ਜਦੋਂ ਮੈਂ ਪੀੜਤ ਨੂੰ ਬਚਾਉਣ ਲਈ ਆਪਣੀ ਕਾਰ ਵਿੱਚ ਬਾਹਰ ਨਿਕਲੀ ਤਾਂ ਅਚਾਨਕ ਤਸਕਰ ਆ ਗਏ, ਉਨ੍ਹਾਂ ਵਿੱਚੋਂ ਇੱਕ ਨੇ ਮੇਰਾ ਖੱਬਾ ਹੱਥ ਫੜ ਕੇ ਇਸ ਤਰ੍ਹਾਂ ਮਰੋੜਿਆ ਕਿ ਮੈਂ ਦਰਦ ਨਾਲ ਚੀਕਣ ਲੱਗੀ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਨਾਲ ਮੈਨੂੰ ਸਿਰਫ ਹੇਅਰਲਾਈਨ ਫ੍ਰੈਕਚਰ ਹੀ ਹੋਇਆ ਹੈ,ਪਰ ਮੈਂ ਬਹੁਤ ਦਰਦ ਵਿੱਚ ਹਾਂ ਅਤੇ ਬੈੱਡ ‘ਤੇ ਪਈ ਹਾਂ। ਡਾਕਟਰ ਨੇ ਦਿੱਤੀ ਬੈੱਡ ਰੈਸਟ ਦੀ ਸਲਾਹ ਅਦਾਕਾਰਾ ਮੁਤਾਬਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ 6 ਤੋਂ 8 ਹਫ਼ਤੇ ਲੱਗ ਸਕਦੇ ਹਨ। ਉਨ੍ਹਾਂ ਦਾ ਗੁੱਟ ਕਾਫੀ ਸੁੱਜਿਆ ਹੋਇਆ ਹੈ। ਡਾਕਟਰ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਹੱਥ ‘ਤੇ ਪਲਾਸਟਰ ਰੱਖਣ ਲਈ ਕਿਹਾ ਹੈ। ਉਹ ਕਿਸੇ ਨਾਲ ਹੱਥ ਵੀ ਨਹੀਂ ਮਿਲਾ ਪਾ ਰਹੀ ਹੈ।