Home latest News Tarn Taran ਦੇ ਪਿੰਡ ਬੋਪਾਰਾਏ ਨੇੜੇ Tractor ਨੇ ਮਾਰੀ Motorcycle ਨੂੰ ਟੱਕਰ

Tarn Taran ਦੇ ਪਿੰਡ ਬੋਪਾਰਾਏ ਨੇੜੇ Tractor ਨੇ ਮਾਰੀ Motorcycle ਨੂੰ ਟੱਕਰ

43
0

Tarn Taran ਦੇ ਸਿਵਲ ਹਸਪਤਾਲ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Tarn Taran ਦੇ ਪਿੰਡ ਬੋਪਾਰਾਏ ਕੋਲ Bullet Motorcycle ਨੂੰ ਟਰੈਕਟਰ ਟਰਾਲੇ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ Motorcycle ਸਵਾਰ ਪਾਵਰਕਾਮ ਕਰਮਚਾਰੀ ਦੀ ਮੌਤ ਹੋ ਗਈ। ਥਾਣਾ ਸਦਰ ਪੱਟੀ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Ravinder Singh ਪੁੱਤਰ ਤੇਜਪ੍ਰਤਾਪ ਸਿੰਘ ਵਾਸੀ ਭੂਰਾ ਕੋਹਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਭਰਾ ਵਜਿੰਦਰ ਸਿੰਘ ਪੰਜਾਬ ਸਟੇਟ Power Corporation Limited ਵਿਚ ਨੌਕਰੀ ਕਰਦਾ ਸੀ ਤੇ ਆਪਣੀ ਡਿਊਟੀ ਖ਼ਤਮ ਕਰ ਕੇ Bullet Motorcycle ’ਤੇ ਸਵਾਰ ਹੋ ਕੇ ਪੱਟੀ ਤੋਂ ਪਿੰਡ ਆ ਰਿਹਾ ਸੀ। ਸ਼ਾਮ ਕਰੀਬ 7 ਵਜੇ ਜਦੋਂ ਉਹ ਬੋਪਾਰਾਏ ਮਾਡਲ ਤੋਂ ਥੋੜ੍ਹਾ ਪਿੱਛੇ ਸੀ ਤਾਂ Arjan Tractor ਜਿਸ ਦੇ ਪਿੱਛੇ ਗੱਠਾਂ ਵਾਲਾ ਟਰਾਲਾ ਪਾਇਆ ਸੀ। ਉਸ ਨੇ ਮੇਰੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਗੰਭੀਰ ਸੱਟਾਂ ਲੱਗਣ ਕਾਰਨ ਉਸ ਦਾ ਭਰਾ ਬੇਹੋਸ਼ ਹੋ ਗਿਆ।

ਜਦੋਂ ਉਸ ਨੂੰ Tarn Taran ਦੇ Civil Hospital ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ASI Kulwinder Singh ਨੇ ਦੱਸਿਆ ਕਿ Ravinder Singh ਦੇ ਬਿਆਨਾਂ ’ਤੇ ਟਰੈਕਟਰ ਟਰਾਲੇ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਜਦੋ ਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Previous articleਗੁਰੂ ਸਾਹਿਬ ਨੇ ਲੱਖਾਂ ਕਿਲੋਮੀਟਰ ਪੈਦਲ ਯਾਤਰਾ ਕਰਕੇ ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ ਦਾ ਸੰਦੇਸ਼ ਦਿੱਤਾ: ਮੁੱਖ ਮੰਤਰੀ
Next articleਭਾਰਤੀ ਮੂਲ ਦੀ Tulsi Gabbard ਨੂੰ Bhagavad Gita ‘ਚ ਹੈ ਅਥਾਹ ਵਿਸ਼ਵਾਸ, ਕਈ ਵਾਰ ਉਸਨੇ Hindu ਧਰਮ ਲਈ ਉਠਾਈ ਹੈ ਆਵਾਜ਼

LEAVE A REPLY

Please enter your comment!
Please enter your name here