Home latest News MSP ਦੀ ਕਾਨੂੰਨੀ ਗਰੰਟੀ ਲਈ ਭੁੱਖ ਹੜਤਾਲ ਤੇ ਬੈਠਣਗੇ Jagjit Singh Dallewal latest News MSP ਦੀ ਕਾਨੂੰਨੀ ਗਰੰਟੀ ਲਈ ਭੁੱਖ ਹੜਤਾਲ ਤੇ ਬੈਠਣਗੇ Jagjit Singh Dallewal By admin - November 16, 2024 124 0 FacebookTwitterPinterestWhatsApp ਕਿਸਾਨ ਆਗੂਆਂ ਨੇ ਘੱਟੋਂ ਘੱਟ ਸਮਰਥਨ ਮੁੱਲ ( MSP) ਸਮੇਤ 12 ਮੰਗਾਂ ਰੱਖੀਆਂ ਹਨ। ਕਿਸਾਨ ਆਗੂ ਜਗਜੀਤ ਸਿੰਘ ਨੇ 26 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ। ਸੰਭੂ ਬਾਰਡਰ ਤੇ ਲਗਾਤਾਰ ਧਰਨਾ ਲਗਾਕੇ ਬੈਠੇ ਕਿਸਾਨਾਂ ਵੱਲੋਂ ਅੱਜ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ। ਜਿਸ ਕਾਰਨ ਉਹ ਆਪਣੀਆਂ ਮੰਗਾਂ ਲਈ ਹੁਣ ਭੁੱਖ ਹੜਤਾਲ ਕਰਨਗੇ। ਡੱਲੇਵਾਲ ਨੇ ਕਿਹਾ ਕਿ ਪਹਿਲਾਂ ਉਹਨਾਂ ਦਾ ਪ੍ਰੋਗਰਾਮ 25 ਨਵੰਬਰ ਤੋਂ ਮਰਨ ਵਰਤ ਤੇ ਬੈਠਣ ਦਾ ਸੀ ਪਰ 26 ਨਵੰਬਰ ਇਸ ਕਰਕੇ ਚੁਣਿਆ ਗਿਆ ਹੈ ਕਿਉਂਕਿ ਇਸ ਦਿਨ ਤੋਂ ਹੀ ਦਿੱਲੀ ਵੱਲ ਨੂੰ ਕਿਸਾਨ ਅੰਦੋਲਨ ਨੇ ਕੂਚ ਕੀਤਾ ਸੀ। ਜਦੋਂ ਤੱਕ ਮੰਗਾਂ ਨਹੀਂ, ਉਦੋਂ ਤੱਕ ਸਸਕਾਰ ਨਹੀਂ ਜਗਜੀਤ ਡੱਲੇਵਾਲ ਨੇ ਕਿਹਾ ਕਿ ਉਹ ਭੁੱਖ ਹੜਤਾਲ ਕਰਨ ਜਾ ਰਹੇ ਹਨ। ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਅਤੇ ਕਿਸਾਨ ਆਗੂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਉਸ ਆਗੂ ਦੀ ਲਾਸ਼ ਨੂੰ ਉਦੋਂ ਤੱਕ ਰੱਖਿਆ ਜਾਵੇਗਾ। ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ। ਉਹਨਾਂ ਕਿਹਾ ਕਿ ਇੱਕ ਆਗੂ ਦੀ ਮੌਤ ਤੋਂ ਬਾਅਦ ਦੂਜਾ ਕਿਸਾਨ ਆਗੂ ਭੁੱਖ ਹੜਤਾਲ ਤੇ ਬੈਠ ਜਾਵੇਗਾ। ਇਸ ਸਿਲਸਿਲਾ ਉਦੋਂ ਤੱਕ ਚਲਦਾ ਰਹੇਗਾ। ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।