ਅੱਗ ਦੀਆਂ ਲਪਟਾਂ ਦੇਖ ਕੇ ਚਾਰੇ ਪਾਸੇ ਰੌਲਾ ਪੈ ਗਿਆ।
Maharani Lakshmibai Medical College ‘ਚ ਬਣੇ ਐੱਨ.ਆਈ.ਸੀ.ਯੂ. ‘ਚ ਸ਼ੁੱਕਰਵਾਰ ਰਾਤ ਨੂੰ ਲੱਗੀ ਭਿਆਨਕ ਅੱਗ ਨੇ ਕਈ ਪਰਿਵਾਰਾਂ ਨੂੰ ਬਹੁਤ ਦੁੱਖ ਪਹੁੰਚਾਇਆ।
ਜਿਸ ਸਮੇਂ ਅੱਗ ਲੱਗੀ ਉਸ ਸਮੇਂ ਪੂਰੇ ਵਾਰਡ ਵਿੱਚ ਆਕਸੀਜਨ ਚੱਲ ਰਹੀ ਸੀ। ਆਕਸੀਜਨ ਨੂੰ ਤੁਰੰਤ ਅੱਗ ਲੱਗ ਗਈ ਅਤੇ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਅੱਗ ਫੈਲਦੀ ਗਈ।
ਅੱਗ ਦੀਆਂ ਲਪਟਾਂ ਦੇਖ ਕੇ ਚਾਰੇ ਪਾਸੇ ਰੌਲਾ ਪੈ ਗਿਆ। ਜਿਸ ਨੂੰ ਜੋ ਸਮਝ ਆਇਆ ਰਾਹਤ ਲਈ ਉਹ ਉਹੀ ਕਰ ਰਿਹਾ ਸੀ ਕੋਈ ਬੱਚਿਆਂ ਨੂੰ ਬਾਹਰ ਕੱਢ ਰਿਹਾ ਸੀ ਤੇ ਕੋਈ ਹੋਰ ਵਾਰਡ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।
ਡਿਪਟੀ ਸੀਐਮ ਬ੍ਰਜੇਸ਼ ਪਾਠਕ ਨੇ ਕਿਹਾ ਕਿ ਜਿਵੇਂ ਹੀ ਅੱਗ ਲੱਗੀ, ਇੱਕ ਵਾਰਡ ਬੁਆਏ ਨੇ ਅੱਗ ਬੁਝਾਊ ਯੰਤਰ ਖੋਲ੍ਹਿਆ ਅਤੇ ਇਸ ਦੀ ਵਰਤੋਂ ਕੀਤੀ, ਪਰ ਇਹ ਨਾਕਾਫ਼ੀ ਸੀ।
ਸਟਾਫ਼ ਅਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਦਾਖ਼ਲ ਬੱਚਿਆਂ ਨੂੰ ਵੀ ਬਚਾਉਣਾ ਸ਼ੁਰੂ ਕਰ ਦਿੱਤਾ | ਸਾਰਿਆਂ ਨੇ ਮਿਲ ਕੇ ਬਚਾਅ ਕੀਤਾ ਅਤੇ 39 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
10 ਦੀ ਮੌਤ, 6 ਦੀ ਪਛਾਣ
Medical College ਦੇ ਐਨਆਈਸੀਯੂ ਵਾਰਡ ਵਿੱਚ ਲੱਗੀ ਅੱਗ ਵਿੱਚ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ 6 ਬੱਚਿਆਂ ਦੀ ਹੁਣ ਤੱਕ ਪਛਾਣ ਹੋ ਚੁੱਕੀ ਹੈ, ਜਦਕਿ 4 ਦੀ ਪਛਾਣ ਨਹੀਂ ਹੋ ਸਕੀ ਹੈ।
Medical College ਵਿੱਚ 16 ਬੱਚੇ, 4 ਬੱਚੇ ਵਾਤਸਲਿਆ ਹਸਪਤਾਲ ਵਿੱਚ, 3 ਬੱਚੇ ਜਣੇਪਾ ਹਸਪਤਾਲ ਵਿੱਚ ਅਤੇ ਇੱਕ-ਇੱਕ ਬੱਚੇ ਦਾ ਜ਼ਿਲ੍ਹਾ ਹਸਪਤਾਲ ਅਤੇ ਮੌਰਾਨੀਪੁਰ ਸਿਹਤ ਕੇਂਦਰ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ 4 ਬੱਚੇ ਆਪਣੇ ਪਰਿਵਾਰਾਂ ਸਮੇਤ ਚਲੇ ਗਏ ਹਨ।
ਬੱਚਿਆਂ ਦੀ ਪਛਾਣ ਲਈ DNA Test ਕਰਵਾਇਆ ਜਾਵੇਗਾ
ਉਪ ਮੁੱਖ ਮੰਤਰੀ ਅਨੁਸਾਰ ਜਿਨ੍ਹਾਂ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ, ਉਨ੍ਹਾਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕੁਝ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਉਨ੍ਹਾਂ ਦੇ ਮੋਬਾਈਲ ਫ਼ੋਨ ਬੰਦ ਹਨ।
ਇਸ ਲਈ ਸਥਾਨਕ ਪੱਧਰ ‘ਤੇ ਬੱਚਿਆਂ ਬਾਰੇ ਜਾਣਕਾਰੀ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ। Medical College ਦੇ Principal ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੂੰ ਅੱਗ ‘ਚੋਂ ਬਾਹਰ ਕੱਢਿਆ ਗਿਆ ਹੈ।
ਇਹ ਸਾਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹ ਅੱਗ ਨਾਲ ਨਹੀਂ ਸੜਿਆ, ਸਗੋਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ।