Home latest News ਹੁਣ Giani Harpreet Singh ਨੂੰ ਬਣਾ ਲਓ ਪ੍ਰਧਾਨ, Sukhbir Badal ਦੇ... latest News ਹੁਣ Giani Harpreet Singh ਨੂੰ ਬਣਾ ਲਓ ਪ੍ਰਧਾਨ, Sukhbir Badal ਦੇ ਅਸਤੀਫੇ ਤੇ ਭੜਕੇ Valtoha By admin - November 16, 2024 36 0 FacebookTwitterPinterestWhatsApp ਸਾਬਕਾ ਅਕਾਲੀ ਆਗੂ Virsa Singh Valtoha ਨੇ Shiromani Akali Dal (ਸੁਧਾਰ ਲਹਿਰ) ਦੇ ਆਗੂਆਂ ਤੇ ਨਿਸ਼ਾਨਾ ਸਾਧਿਆ ਹੈ। Sukhbir Badal ਦੇ ਅਸਤੀਫਾ ਦੇਣ ਦੀਆਂ ਖ਼ਬਰਾਂ ਵਿਚਾਲੇ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ Virsa Singh Valtoha ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ Shiromani Akali Dal (ਸੁਧਾਰ ਲਹਿਰ) ਦੇ ਆਗੂਆਂ ਤੇ ਨਿਸ਼ਾਨਾ ਸਾਧਿਆ ਹੈ। ਇੱਕ ਟੀਵੀ ਚੈੱਨਲ ਨੂੰ ਦਿੱਤੇ ਇੰਟਰਵਿਓ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਲਿਓ, ਉਹਨਾਂ ਦੀ ਕਾਫ਼ੀ ਚਿਰ ਦੀ ਇੱਛਾ ਸੀ। Virsa Singh Valtoha ਨੇ ਕਿਹਾ ਕਿ Sukhbir Badal ਦੇ ਅਸਤੀਫੇ ਨਾਲ ਕਾਂਗਰਸੀ ਅਤੇ ਭਾਜਪਾਈ ਆਗੂਆਂ ਦੀਆਂ ਇੱਛਾਵਾ ਪੂਰੀਆਂ ਹੋ ਰਹੀਆਂ ਹਨ। ਪੰਥਕ ਰਾਜਨੀਤੀ ਖਿਲਾਫ਼ ਹੋ ਰਹੀ ਹੈ ਸਾਜਿਸ਼- Valtoha Valtoha ਨੇ ਕਿਹਾ ਕਿ ਅੱਜ ਪੰਥਕ ਆਗੂ ਖਿਲਾਫ਼ ਸਾਜਿਸਾਂ ਹੋ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਲੀਡਰਾਂ ਨੇ ਸੰਭਾਲਣਾ ਹੈ ਉਹ ਇਹਨਾ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਇਹ ਇੰਝ ਹੀ ਚਲਦਾ ਰਿਹਾ ਤਾਂ ਫੇਰ ਰੱਬ ਹੀ ਰਾਖਾ ਹੋਵੇਗਾ। ਢਾਈ ਮਹੀਨਿਆਂ ਤੋਂ ਘਰ ਹਨ Sukhbir Badal Virsa Singh Valtoha ਨੇ Sukhbir Badal ਨੂੰ ਧਾਰਮਿਕ ਸਜ਼ਾ ਲਗਾਉਣ ਵਿੱਚ ਹੋ ਰਹੀ ਦੇਰੀ ਤੇ ਬੋਲਦਿਆਂ ਕਿਹਾ ਕਿ ਜੋ ਵਿਅਕਤੀ ਕਦੇ ਘਰ ਨਹੀਂ ਸੀ ਬੈਠਿਆ। ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਕੰਮ ਕਰਦਾ ਰਹਿੰਦਾ ਸੀ। ਉਸ ਨੂੰ ਸ਼੍ਰੀ ਅਕਾਲ ਤਖ਼ਤ ਦੇ ਫੈਸਲੇ ਨੇ ਘਰੇ ਬੈਠਾ ਦਿੱਤਾ। Valtoha ਨੇ ਕਿਹਾ ਕਿ ਜਦੋਂ ਕੋਈ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਕੇ ਆਪਣਾ ਸਪੱਸ਼ਟੀਕਰਨ ਦੇ ਦਿੰਦਾ ਹੈ। ਜੇਕਰ ਸਿੰਘ ਸਾਹਿਬ ਉਸ ਤੋਂ ਸੰਤੁਸ਼ਟ ਨਾ ਹੋਣ ਤਾਂ ਉਸ ਵਿਅਕਤੀ ਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਜਾਂਦਾ ਹੈ। ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਆਪਣੀ ਗਲਤੀ ਸਵੀਕਾਰ ਕਰਦਾ ਹੈ। ਜੇਕਰ ਸਿੱਖ ਗਲਤੀ ਮੰਨ ਲੈਂਦਾ ਹੈ ਤਾਂ ਉਸ ਨੂੰ ਉਸੇ ਸਮੇ ਤਨਖਾਹ ਲਗਾ ਦਿੱਤੀ ਜਾਂਦੀ ਹੈ। ਪਰ Sukhbir Singh Badal ਦੇ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। Sukhbir Singh Badal ਖਿਲਾਫ਼ ਸ਼ਿਕਾਇਤ ਆਏ ਨੂੰ 3 ਮਹੀਨੇ ਹੋ ਗਏ। ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤੇ ਢਾਈ ਮਹੀਨੇ ਹੋ ਗਏ। ਉਹਨਾਂ ਨੂੰ ਤਨਖਾਹ ਨਹੀਂ ਲਗਾਈ ਗਈ। Sukhbir Singh Badal ਨੂੰ ਕੀਤਾ ਗਿਆ ਨਿਰਾਸ਼ Virsa Singh Valtoha ਨੇ ਕਿਹਾ ਕਿ Sukhbir Singh Badal ਨਿਰਾਸ਼ ਕੀਤਾ ਗਿਆ। ਜਿਸ ਨਿਰਾਸਾ ਦਾ ਨਤੀਜਾ ਇਹ ਹੋਇਆ ਕਿ ਅੱਜ ਉਹਨਾਂ ਨੇ ਅਸਤੀਫਾ ਦੇ ਦਿੱਤਾ।