Home latest News ਪ੍ਰਧਾਨ ਦੇ ਅਹੁਦੇ ਤੋਂ Sukhbir Singh Badal ਨੇ ਦਿੱਤਾ ਅਸਤੀਫਾ, 18 November...

ਪ੍ਰਧਾਨ ਦੇ ਅਹੁਦੇ ਤੋਂ Sukhbir Singh Badal ਨੇ ਦਿੱਤਾ ਅਸਤੀਫਾ, 18 November ਨੂੰ ਕਾਜਕਾਰਨੀ ਦੀ ਬੈਠਕ

41
0

Sukhbir Singh Badal ਨੂੰ Shiromani Akali Dal ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਲਈ ਤਨਖਾਹੀਆ ਕਰਾਰ ਦਿੱਤਾ ਗਿਆ ਹੈ। 

Shiromani Akali Dal ਦੇ ਪ੍ਰਧਾਨ Sukhbir Singh Badal ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਹੈ।

Sukhbir Singh Badal  ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖਹੀਆ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਉਹ Shiromani Akali Dal ਦੀਆਂ ਗਤੀ ਵਿਧੀਆਂ ਵਿੱਚ ਸ਼ਾਮਿਲ ਨਹੀਂ ਹੋ ਰਹੇ ਸਨ।

ਹਾਲਾਂਕਿ ਅਜੇ Sukhbir Badal ਦੀ ਧਾਰਮਿਕ ਸਜ਼ਾ ਦਾ ਐਲਾਨ ਨਹੀਂ ਹੋਇਆ ਹੈ ਪਰ ਉਸ ਤੋਂ ਪਹਿਲਾਂ ਹੀ Sukhbir Singh Badal ਨੇ ਪ੍ਰਧਾਨਗੀ ਦਾ ਅਹੁਦਾ ਛੱਡ ਦਿੱਤਾ ਹੈ।

Working Committee ਨੂੰ ਸੌਪਿਆ ਅਸਤੀਫਾ

Sukhbir Singh Badal  ਨੂੰ Shiromani Akali Dal ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਲਈ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਜਿਸ ਨੂੰ ਲੈਕੇ Shiromani Akali Dal ਸੁਧਾਰ ਲਹਿਰ ਦੇ ਆਗੂਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਜੱਥੇਦਾਰ ਸਾਹਿਬ ਨੇ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸੀ।

ਬੰਦੀ ਛੋੜ ਦਿਹਾੜੇ ਮੌਕੇ ਕੌਮ ਨੂੰ ਸੰਬੋਧਨ ਕਰਦਿਆਂ Giani Raghubir Singhਨੇ ਕਿਹਾ ਸੀ ਕਿ Shiromani Akali Dal ਆਪਣੇ ਉਹਨਾਂ ਉਦੇਸ਼ਾਂ ਤੋਂ ਭੜਕ ਗਿਆ ਹੈ। ਜਿਨ੍ਹਾਂ ਉਦੇਸ਼ਾਂ ਨੂੰ ਲੈਕੇ Shiromani Akali Dal ਦੀ ਸਥਾਪਨਾ ਹੋਈ ਸੀ।

ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ Bhunder

ਸੀਨੀਅਰ ਅਕਾਲੀ ਆਗੂ Balwinder Singh Bhunder ਇਸ ਸਮੇਂ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ। ਭੂੰਦੜ ਬਾਦਲ ਪਰਿਵਾਰ ਦੇ ਕਾਫ਼ੀ ਨੇੜੇ ਮੰਨੇ ਜਾਂਦੇ ਹਨ। Sukhbir Badal ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਸੀ। ਹੁਣ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਦਾ ਰਾਹ ਪੱਧਰਾ ਹੋ ਗਿਆ ਹੈ।

ਜਲਦ ਮਿਲੇਗਾ ਨਵਾਂ ਪ੍ਰਧਾਨ

Sukhbir Singh Badal  ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਦੀ ਕਾਰਜਕਾਰਨੀ ਜਲਦੀ ਹੀ ਨਵੇਂ ਪ੍ਰਧਾਨ ਦੀ ਚੋਣ ਲਈ ਮੀਟਿੰਗ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰਕਿਰਿਆ ਵਿਚ ਪਾਰਟੀ ਦੀ ਨੌਜਵਾਨ ਅਤੇ ਸੀਨੀਅਰ ਪੀੜ੍ਹੀ ਵਿਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

 

Previous articlePunjab Weather: ਪੰਜਾਬ ਤੇ ਛਾਈ ਧੁੰਦ ਦੀ ਚਾਦਰ, 18 ਜ਼ਿਲ੍ਹਿਆਂ ਵਿੱਚ ਸਮੋਗ ਦਾ ਅਲਰਟ
Next articleਹੁਣ Giani Harpreet Singh ਨੂੰ ਬਣਾ ਲਓ ਪ੍ਰਧਾਨ, Sukhbir Badal ਦੇ ਅਸਤੀਫੇ ਤੇ ਭੜਕੇ Valtoha

LEAVE A REPLY

Please enter your comment!
Please enter your name here