Home Crime Fatehgarh Sahib ਦੀ Police ਨੇ Khamanon ਵਿਖੇ ਹੋਏ ਅੰਨ੍ਹੇ ਕਤਲ ਕੇਸ ਦੀ... CrimeDeshlatest NewsPanjab Fatehgarh Sahib ਦੀ Police ਨੇ Khamanon ਵਿਖੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ By admin - November 18, 2024 9 0 FacebookTwitterPinterestWhatsApp Police Team ਨੇ ਮੌਕੇ ‘ਤੇ ਜਾ ਕੇ ਮੌਕੇ ਦੀ Videography ਤੇ Photography ਕੀਤੀ ਤੇ Technical wing ਤੇ Forensic Team ਵੱਲੋਂ ਸਬੂਤ ਇਕੱਤਰ ਕੀਤੇ ਗਏ। ਬੀਤੀ 14 November ਨੂੰ ਥਾਣਾ Khamanon ਦੇ ਪਿੰਡ ਜਟਾਣਾ ਨੀਵਾਂ ਦੇ ਡੇਰਾ ਬਾਬਾ ਹਰੀ ਸਿੰਘ ਜੀ ਦੀ ਸਮਾਧ ਕੋਲ ਪਈ ਅਣਪਛਾਤੀ ਲਾਸ਼ ਦੇ ਕਤਲ ਕੇਸ ਦੀ ਗੁੱਥੀ ਜ਼ਿਲ੍ਹਾ ਪੁਲਿਸ ਨੇ ਹੱਲ ਕਰ ਕੇ ਕਤਲ ‘ਚ ਸ਼ਾਮਲ 2 ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਅਣਪਛਾਤੀ ਲਾਸ਼ ਜਿਸ ਦੀ ਪਛਾਣ ਨਹੀਂ ਹੋ ਰਹੀ ਸੀ, ਬਾਰੇ ਸੂਚਨਾ ਮਿਲਣ ‘ਤੇ Police ਨੇ SP (Investigation) Rakesh Yadav ਦੀ ਅਗਵਾਈ ਹੇਠ ਡੀਐਸਪੀ ਖਮਾਣੋਂ ਰਮਿੰਦਰ ਸਿੰਘ ਕਾਹਲੋਂ ਤੇ ਮੁੱਖ ਥਾਣਾ ਅਫਸਰ ਖਮਾਣੋਂ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। Dr. Ravjot Grewal ਨੇ ਦੱਸਿਆ ਕਿ ਸਪੈਸ਼ਲ ਟੀਮ ਨੇ Technical, Digital ਤੇ Forensic ਵੇਰਵੇ ਇੱਕਤਰ ਕਰ ਕੇ ਮ੍ਰਿਤਕ ਦੀ ਪਛਾਣ ਦਾ ਪਤਾ ਲਗਾਇਆ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਛਾਣ ਤੋਂ ਮ੍ਰਿਤਕ ਦਾ ਨਾਂ ਸੁੰਦਰ ਕੁਮਾਰ ਉਰਫ ਸੁਨੀਲ ਪੁੱਤਰ ਦੇਵ ਰਾਮ ਵਾਸੀ ਪਲਵਰਾ, ਥਾਣਾ ਥਰਾਲੀ, ਜ਼ਿਲ੍ਹਾ ਚਮੇਲੀ Uttarakhand , ਜਿਸ ਦੀ ਉਮਰ ਕਰੀਬ 30 ਸਾਲ ਸੀ ਅਤੇ ਉਹ ਹਾਲ ਵਾਸੀ ਮਕਾਨ ਮਾਲਕ ਕਿਰਾਏਦਾਰ ਬਲਜੀਤ ਸਿੰਘ ਸੈਕਟਰ 57 ਐਮ.ਓ/03184 ਐਸ.ਏ.ਐਸ. ਨਗਰ ਪਾਇਆ ਗਿਆ। Police Team ਨੇ ਮੌਕੇ ‘ਤੇ ਜਾ ਕੇ ਮੌਕੇ ਦੀ Videography ਤੇ Photography ਕੀਤੀ ਤੇ ਤਕਨੀਕੀ ਵਿੰਗ ਤੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਤਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਦੀਆਂ ਫੋਟੋਆਂ ਅਖ਼ਬਾਰਾਂ ਤੇ ਸੋਸ਼ਲ ਮੀਡੀਆ ‘ਤੇ ਵੀ ਪਾਈਆਂ ਗਈਆਂ। Police ਨੇ ਮ੍ਰਿਤਕ ਦੇ ਪਰਿਵਾਰ ਨੂੰ ਬੁਲਾ ਕੇ ਲਾਸ਼ ਦੀ ਸ਼ਨਾਖਤ ਕਰਵਾਈ। ਮ੍ਰਿਤਕ ਸੁੰਦਰ ਕੁਮਾਰ ਉਰਫ ਸੁਨੀਲ ਦੇ ਭਰਾ ਹੀਰਾ ਰਾਮ ਨੇ Police ਨੂੰ ਬਿਆਨ ਦਿੱਤਾ ਕਿ ਇਹ ਲਾਸ਼ ਉਸ ਦੇ ਭਰਾ ਸੁੰਦਰ ਕੁਮਾਰ ਉਰਫ ਸੁਨੀਲ ਦੀ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਮੋਹਾਲੀ ਵਿਖੇ ਠੇਕੇਦਾਰ ਅਜੈ ਯਾਦਵ ਕੋਲ ਕੈਟਰਿੰਗ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮ੍ਰਿਤਕ Sundar Kumar ਉਰਫ Sunil ਦੇ ਠੇਕੇਦਾਰ ਅਜੈ ਯਾਦਵ ਦੀ ਭੈਣ ਨਾਲ ਪ੍ਰੇਮ ਸਬੰਧ ਸਨ। ਜਿਸ ਦੀ ਰੰਜਿਸ਼ ਕਾਰਨ ਠੇਕੇਦਾਰ ਅਜੈ ਯਾਦਵ ਪੁੱਤਰ ਧਰਿੰਦਰ ਯਾਦਵ ਵਾਸੀ ਮਕਾਨ ਨੰਬਰ 40 ਸਾਹੀ ਮਾਜਰਾ ਫੇਸ 5 ਮੋਹਾਲੀ, ਥਾਣਾ ਫੇਸ-01 Mohali ਜ਼ਿਲ੍ਹਾ Mohali ਹਾਲ ਅਬਾਦ ਪਿੰਡ ਮੋਤੀਪੁਰ ਥਾਣਾ ਬਰੀਆ ਜ਼ਿਲ੍ਹਾ ਪੱਛਮੀ ਚੰਪਾਰਨ (ਬਿਹਾਰ) ਨੇ ਸੁੰਦਰ ਕੁਮਾਰ ਉਰਫ ਸੁਨੀਲ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਠੇਕੇਦਾਰ ਅਜੈ ਯਾਦਵ ਅਤੇ ਅਨੰਦ ਚੁਰਸੀਆ ਦੇ ਖਿਲਾਫ ਥਾਣਾ ਖਮਾਣੋਂ ਵਿਖੇ ਧਾਰਾ 103, 3 (5) ਬੀ.ਐਨ.ਐਸ. ਅਧੀਨ ਮਿਤੀ 17-11-2024 ਨੂੰ ਮੁਕੱਦਮਾ ਨੰਬਰ 109 ਦਰਜ਼ ਕੀਤਾ ਸੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਗਏ ਅਤੇ ਕਥਿਤ ਦੋਸ਼ੀ ਅਜੈ ਯਾਦਵ ਠੇਕੇਦਾਰ ਪੁੱਤਰ ਧਰਿੰਦਰ ਯਾਦਵ ਵਾਸੀ ਮਕਾਨ ਨੰਬਰ 40, ਸਾਹੀ ਮਾਜਰਾ ਫੇਸ 5 Mohali , ਥਾਣਾ ਫੇਸ-01 ਮੋਹਾਲੀ ਜ਼ਿਲ੍ਹਾ ਮੋਹਾਲੀ ਅਤੇ ਅਨੰਦ ਚਾਰਸੀਆ ਪੁੱਤਰ ਵਿਜੈ ਚਾਰਸੀਆ ਮਕਾਨ ਨੰਬਰ 40 ਸਾਹੀ ਮਾਜਰਾ ਫੇਸ 5 ਮੋਹਾਲੀ, ਥਾਣਾ ਫੇਸ-01 Mohali ਜ਼ਿਲ੍ਹਾ Mohali ਹਾਲ ਅਬਾਦ ਪਿੰਡ ਮੋਤੀਪੁਰ ਥਾਣਾ ਬਰੀਆ ਜ਼ਿਲ੍ਹਾ ਪੱਛਮੀ ਚੰਪਾਰਨ (ਬਿਹਾਰ) ਨੂੰ ਗ੍ਰਿਫਤਾਰ ਕਰਕੇ ਕਤਲ ਵਿੱਚ ਵਰਤਿਆ ਗਿਆ BULLET MOTORCYCLE NO ਪੀ.ਬੀ.-65-ਬੀ.ਡੀ.-8507 ਬਰਾਮਦ ਕੀਤਾ ਗਿਆ ਅਤੇ ਮਿਤੀ 18-11-2024 ਨੂੰ ਇੱਕ ਕਾਲੀ ਜੈਕਟ, ਇੱਕ ਚਾਕੂ, ਇੱਕ ਰੱਸੀ, 02 ਮੋਬਾਇਲ ਅਤੇ ਇੱਕ ਕਾਲੇ ਰੰਗ ਦੀ ਨੋਆਇਸ ਕੰਪਨੀ ਦੀ ਸਮਾਰਟ ਵਾਚ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਕੀਤੀ ਸਖਤੀ ਨਾਲ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਮਿਤੀ 13.11.2024 ਨੂੰ ਮ੍ਰਿਤਕ ਸੁੰਦਰ ਕੁਮਾਰ ਨੂੰ ਲੈ ਕੇ ਗਏ ਸਨ ਅਤੇ ਉਸ ਨੂੰ MOTORCYCLE ਤੇ ਘੁਮਾਉਂਦੇ ਰਹੇ ਤੇ ਹਨੇਰਾ ਹੋਣ ਦੀ ਉਡੀਕ ਕਰਦੇ ਰਹੇ। ਕਥਿਤ ਦੋਸ਼ੀਆਂ ਨੇ ਮੰਨਿਆਂ ਕਿ ਹਨੇਰਾ ਹੋਣ ਤੇ ਉਨ੍ਹਾਂ ਮ੍ਰਿਤਕ ਸੁੰਦਰ ਕੁਮਾਰ ਦਾ ਰੱਸੀ ਨਾਲ ਗਲਾ ਘੁੱਟ ਕੇ ਅਤੇ ਚਾਕੂ ਨਾਲ ਗਲ ਤੇ ਕੱਟ ਲਗਾ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।