Home Desh Akali Dal ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ

Akali Dal ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ

4
0

Amritsar ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ।

ਇੱਕ ਪਾਸੇ ਜਿੱਥੇ 4 ਹਲਕਿਆਂ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੱਸਾ ਨਹੀਂ ਲੈ ਰਿਹਾ ਹੈ ਤਾਂ ਉੱਥੇ ਹੀ ਵੋਟਿੰਗ ਵਿਚਾਲੇ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ। ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਅਸਤੀਫਾ ਦੇ ਦਿੱਤਾ ਹੈ।
ਅਨਿਲ ਜੋਸ਼ੀ ਸਾਲ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸਾਮਿਲ ਹੋਏ ਸਨ। ਜਿਸ ਤੋਂ ਬਾਅਦ ਉਹਨਾਂ ਨੇ ਸਾਲ 2022 ਵਿੱਚ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪੰਜਬ ਦੇ ਅਸਲ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ- ਜੋਸ਼ੀ
ਅਨਿਲ ਜੋਸ਼ੀ ਨੇ ਆਪਣੇ ਅਸਤੀਫੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੰਬੋਧਨ ਹੁੰਦਿਆਂ ਲਿਖਿਆ ਕਿ ਪਿਛਲੇ ਦਿਨੀਂ ਹੋਈਆਂ ਘਟਨਾਵਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਵਲ ਪੰਥਕ ਏਜੰਡਿਆਂ ਵਿੱਚ ਉਲਝ ਕੇ ਰਹਿ ਗਿਆ ਹੈ। ਅਨਿਲ ਜੋਸ਼ੀ ਨੇ ਲਿਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸਿਰਫ਼ ਇਸ ਕਰਕੇ ਸ਼ਾਮਿਲ ਹੋਏ ਸਨ। ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਮਹਰੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਏਕਤਾ ਅਤੇ ਆਪਸੀ ਭਾਈਚਾਰੇ ਦੇ ਝੰਡਾਬਰਦਾਰ ਸਨ। ਉਹਨਾਂ ਨੇ 5 ਸਾਲ ਮੁੱਖ ਮੰਤਰੀ ਰਹਿੰਦਿਆਂ ਹਰ ਧਰਮ ਦਾ ਸਤਿਕਾਰ ਕੀਤਾ।
ਅਨਿਲ ਜੋਸ਼ੀ ਨੇ ਅੱਗੇ ਲਿਖਿਆ ਕਿ ਉਹੀ ਸੋਚ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਵਿੱਚ ਦਿਖਾਈ ਦਿੱਤੀ। ਜੋਸ਼ੀ ਨੇ ਕਿਹਾ ਕਿ ਜੋ ਅੱਜ ਕੱਲ੍ਹ ਘਟਨਾ ਕ੍ਰਮ ਹੋ ਰਿਹਾ ਹੈ ਉਸ ਨੂੰ ਦੇਖਕੇ ਮੈਂ ਮਹਿਸੂਸ ਕੀਤਾ ਕਿ ਪੰਜਬ ਦੇ ਅਸਲ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ। ਮੈਨੂੰ ਪੰਥਕ ਰਾਜਨੀਤੀ ਵਿੱਚ ਆਪਣੀ ਕੋਈ ਥਾਂ ਨਜ਼ਰ ਨਹੀਂ ਆ ਰਹੀ।
ਭਾਜਪਾ ਨੇ 6 ਸਾਲਾਂ ਲਈ ਕੱਢਿਆ ਬਾਹਰ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਨਿਲ ਜੋਸ਼ੀ ਨੇ ਬਗਾਵਤੀ ਅਵਾਜ਼ ਬੁਲੰਦ ਕੀਤੀ ਸੀ। ਜਿਸ ਨੂੰ ਭਾਜਪਾ ਨੇ ਪਾਰਟੀ ਵਿਰੋਧੀ ਕਰਾਰ ਦਿੰਦਿਆਂ ਉਹਨਾਂ ਨੂੰ 6 ਸਾਲ ਤੱਕ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਿਤ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅਨਿਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਸੀ। ਮੰਨਿਆ ਜਾਂਦਾ ਹੈ ਕਿ ਜੋਸ਼ੀ ਦੀ ਅੰਮ੍ਰਿਤਸਰ ਦੇ ਹਿੰਦੂ ਵੋਟਰਾਂ ਤੇ ਪਕੜ ਹੈ ਅਜਿਹੀ ਸਥਿਤੀ ਵਿੱਚ ਅਕਾਲੀ ਦਲ ਨੂੰ ਮਾਝੇ ਦੀਆਂ ਸੀਟਾਂ ਤੇ ਨੁਕਸਾਨ ਹੋ ਸਕਦਾ ਹੈ।
Previous articleਕੀ Sukhbir Badal ਤੇ ਆਏਗਾ ਵੱਡਾ ਫੈਸਲਾ, ਜੱਥੇਦਾਰ ਦੇ ਘਰ ਅਹਿਮ ਬੈਠਕ ਜਾਰੀ
Next articleਜ਼ਿਮਨੀ ਚੋਣਾਂ ਦੀ ਜੰਗ, ਡੇਰਾ ਬਾਬਾ ਨਾਨਕ ਵਿੱਚ ਹੋਈ ਝੜਪ, ਓਧਰ ਸਿਆਸੀ ਦਿੱਗਜ਼ਾਂ ਨੇ ਭੁਗਤਾਈ ਵੋਟ

LEAVE A REPLY

Please enter your comment!
Please enter your name here