Home Desh Punjab ਦੇ ਸਰਕਾਰੀ ਸਕੂਲਾਂ ‘ਚ ਹੋਵੇਗੀ JEE-NEET ਦੀ ਤਿਆਰੀ, ਅੱਜ ਤੋਂ ਕਲਾਸਾਂ...

Punjab ਦੇ ਸਰਕਾਰੀ ਸਕੂਲਾਂ ‘ਚ ਹੋਵੇਗੀ JEE-NEET ਦੀ ਤਿਆਰੀ, ਅੱਜ ਤੋਂ ਕਲਾਸਾਂ ਸ਼ੁਰੂ

29
0

Punjab ਦੇ ਸਾਰੇ ਸਰਕਾਰੀ ਸਕੂਲ ‘ਚ JEE Mains ਤੇ NEET ਪ੍ਰੀਖਿਆ ਦੀ ਤਿਆਰੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

Punjab ਦੇ ਸਾਰੇ ਸਰਕਾਰੀ ਸਕੂਲ ‘ਚ JEE Mains ਤੇ NEET ਪ੍ਰੀਖਿਆ ਦੀ ਤਿਆਰੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

ਸਕੂਲਾਂ ‘ਚ ਅੱਜ ਤੋਂ NEET ਪ੍ਰੀਖਿਆ ਲਈ ਔਨਲਾਈਨ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਨੇ ਪਿਛਲੇ ਹਫ਼ਤੇ ਤੋਂ JEE Mains ਲਈ ਕੋਚਿੰਗ ਸ਼ੁਰੂ ਕਰ ਦਿੱਤੀ ਸੀ।

ਇਸ ਦੇ ਲਈ IIT ਕਾਨਪੁਰ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਤ ਸਾਫਟਵੇਰ ਤਿਆਰ ਕੀਤਾ ਹੈ।

ਇਹ ਯੋਜਨਾ ਸਿੱਖਿਆ ਮੰਤਰਾਲੇ ਸਕੂਲ ਸਿੱਖਿਆ ਤੇ ਸਾਖਰਤਾ ਸਾਹਿਤ ਐਪ ਨਾਲ ਜੁੜੀ ਹੋਈ ਹੈ. ਨੀਟ ਪ੍ਰੀਖਿਆ ਦੇ ਲਈ 20 ਨਵੰਬਰ ਨੂੰ ਫਿਜਿਕਸ, ਕੈਮਸਿਟਰੀ, ਬਾਇਓਲਜ਼ੀ ਤੇ ਮੈਥ ਦੀਆਂ ਕਲਾਸਾਂ ਸ਼ਾਮ 4:30 ਵਜੇਂ ਤੋਂ 6:30 ਵਜੇ ਤੱਕ ਲੱਗਣਗੀਆਂ।

ਬੱਚਿਆਂ ਦੇ ਲਈ ਬਣਾਏ ਗਏ ਡਿਜੀਟਲ ਕਲਾਸ ਰੂਮ

ਸਿੱਖਿਆ ਵਿਭਾਗ ਦੇ ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਜੇਈਈ ਤੇ ਨੀਟ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਵੇਗੀ।

ਇਹ ਕੋਰਸ ਡੇਢ ਤੋਂ ਚਾਰ ਮਹੀਨਿਆਂ ਦਾ ਹੋਵੇਗਾ। ਇਸ ‘ਚ ਫਿਜਿਕਸ, ਕੈਮਸਿਟਰੀ ਤੇ ਮੈਥ ਸਮੇਤ ਸਾਰੇ ਵਿਸ਼ਿਆਂ ਦੀਆਂ ਕਲਾਸਾਂ ਹੋਣਗੀਆਂ।

ਕੋਚਿੰਗ ਦੇ ਲਈ ਸਰਕਾਰੀ ਸਕੂਲਾਂ ‘ਚ ਡਿਜੀਟਲ ਕਲਾਸ ਰੂਮ ਤਿਆਰ ਕੀਤੇ ਗਏ ਹਨ। ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਯੋਜਨਾ ਦੇ ਵਿਸ਼ੇ ‘ਤੇ ਧਿਆਨ ਦੇਣ ਤੇ ਸੁਵਿਧਾਵਾਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ।

Previous articleਜ਼ਿਮਨੀ ਚੋਣਾਂ ਦੀ ਜੰਗ, ਡੇਰਾ ਬਾਬਾ ਨਾਨਕ ਵਿੱਚ ਹੋਈ ਝੜਪ, ਓਧਰ ਸਿਆਸੀ ਦਿੱਗਜ਼ਾਂ ਨੇ ਭੁਗਤਾਈ ਵੋਟ
Next articleਪਤਨੀ ਤੋਂ ਵੱਖ ਹੋਣਗੇ AR Rahman, ਲਿਆ ਤਲਾਕ ਦਾ ਫੈਸਲਾ!

LEAVE A REPLY

Please enter your comment!
Please enter your name here