Home latest News Delhi Elections ਲਈ AAP ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

Delhi Elections ਲਈ AAP ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

38
0

ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਇਸ ਪਹਿਲੀ ਲਿਸਟ ਵਿੱਚ 11 ਉਮੀਦਵਾਰਾਂ ਦਾ ਨਾਮ ਸ਼ਾਮਿਲ ਹੈ।

ਦਿੱਲੀ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਪਾਰਟੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਮ ਸ਼ਾਮਿਲ ਹੈ। ਕੁੱਝ ਦਿਨ ਪਹਿਲਾਂ ਭਾਜਪਾ ਛੱਡ ਕੇ ਆਏ ਅਨਿਲ ਝਾਅ ਅਤੇ ਕਾਂਗਰਸ ਛੱਡ ਕੇ ਆਏ ਵੀਰ ਸਿੰਘ ਧੀਂਗਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਟਿਕਟ ਕਿਸਨੂੰ ਮਿਲੀ?

  1. ਬ੍ਰਹਮਾ ਸਿੰਘ ਤੰਵਰ ਛਤਰਪੁਰ ਤੋਂ ਚੋਣ ਲੜਨਗੇ।
  2. ਅਨਿਲ ਝਾਅ ਕਿਰਾੜੀ ਤੋਂ ਉਮੀਦਵਾਰ ਹੋਣਗੇ
  3. ਦੀਪਕ ਸਿੰਗਲਾ ਵਿਸ਼ਵਾਸ ਨਗਰ ਤੋਂ ਚੋਣ ਲੜਨਗੇ
  4. ਸਰਿਤਾ ਸਿੰਘ ਰੋਹਤਾਸ ਨਗਰ ਤੋਂ ਉਮੀਦਵਾਰ ਹੋਵੇਗੀ
  5. ਬੀਬੀ ਤਿਆਗੀ ਲਕਸ਼ਮੀ ਨਗਰ ਤੋਂ ਉਮੀਦਵਾਰ ਹੋਣਗੇ
  6. ਰਾਮ ਸਿੰਘ ਬਦਰਪੁਰ ਤੋਂ ਉਮੀਦਵਾਰ ਹੋਣਗੇ
  7. ਜ਼ੁਬੈਰ ਚੌਧਰੀ ਸੀਲਮਪੁਰ ਤੋਂ ਉਮੀਦਵਾਰ ਹੋਣਗੇ।
  8. ਵੀਰ ਸਿੰਘ ਧੀਂਗਾਨ ਸੀਮਾਪੁਰੀ ਤੋਂ ਚੋਣ ਲੜਨਗੇ।
  9. ਗੌਰਵ ਸ਼ਰਮਾ ਘੋਂਡਾ ਤੋਂ ਚੋਣ ਲੜਨਗੇ
  10. ਕਰਾਵਲ ਨਗਰ ਤੋਂ ਮਨੋਜ ਤਿਆਗੀ ਉਮੀਦਵਾਰ ਹੋਣਗੇ।
  11. ਸੋਮੇਸ਼ ਮਤਿਆਲਾ ਤੋਂ ਉਮੀਦਵਾਰ ਹੋਣਗੇ।
ਦਿੱਲੀ ਦੀ ਸਭ ਤੋਂ ਵੱਡੇ ਵਿਧਾਨ ਸਭਾ ਹਲਕੇ ਮਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਲਾਬ ਸਿੰਘ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ।
ਆਮ ਆਦਮੀ ਪਾਰਟੀ ਨੇ ਸੋਮੇਸ਼ ਸ਼ੌਕੀਨ ਨੂੰ ਮਟਿਆਲਾ ਵਿਧਾਨ ਸਭਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ‘ਆਪ’ ਨੇ ਕਿਰਾੜੀ ਵਿਧਾਨ ਸਭਾ ਤੋਂ ਮੌਜੂਦਾ ਵਿਧਾਇਕ ਰਿਤੂਰਾਜ ਝਾਅ ਦੀ ਟਿਕਟ ਰੱਦ ਕਰ ਦਿੱਤੀ ਹੈ।

BJP ਛੱਡ ਕੇ ਆਏ ਝਾਅ ਨੂੰ ਟਿਕਟ

ਹਾਲ ਹੀ ਵਿੱਚ ਭਾਜਪਾ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਨਿਲ ਝਾਅ ਨੂੰ ਆਮ ਆਦਮੀ ਪਾਰਟੀ ਵੱਲੋਂ ਕਿਰਾੜੀ ਵਿਧਾਨ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਛਤਰਪੁਰ ਵਿਧਾਨ ਸਭਾ ਤੋਂ ਬ੍ਰਹਮ ਸਿੰਘ ਤੰਵਰ ਉਮੀਦਵਾਰ ਹੋਣਗੇ।
ਪਾਰਟੀ ਨੇ ਸੀਲਮਪੁਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਬਦੁਲ ਰਹਿਮਾਨ ਦੀ ਟਿਕਟ ਰੱਦ ਕਰ ਦਿੱਤੀ ਹੈ। ਹਾਲ ਹੀ ਵਿੱਚ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜ਼ੁਬੇਰ ਚੌਧਰੀ ਨੂੰ ਹੁਣ ਆਮ ਆਦਮੀ ਪਾਰਟੀ ਨੇ ਸੀਲਮਪੁਰ ਵਿਧਾਨ ਸਭਾ ਤੋਂ ਉਮੀਦਵਾਰ ਐਲਾਨ ਦਿੱਤਾ ਹੈ।
ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵੀਰ ਸਿੰਘ ਧੀਂਗਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਸੀਮਾਪੁਰੀ ਵਿਧਾਨ ਸਭਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਸਾਬਕਾ ਮੰਤਰੀ ਅਤੇ ਵਿਧਾਇਕ ਰਾਜੇਂਦਰ ਪਾਲ ਗੌਤਮ ਸੀਮਾਪੁਰੀ ਵਿਧਾਨ ਸਭਾ ਤੋਂ ‘ਆਪ’ ਵਿਧਾਇਕ ਸਨ ਅਤੇ ਕੁਝ ਮਹੀਨੇ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਏ ਸਨ।
Previous articleShah Rukh Khan ਦੇ ਬੇਟੇ Aryan Khan ਦੇ ਡੈਬਿਊ ਉਤੇ ਬੋਲੀ Kangana Ranaut , ਇੰਸਟਾਗ੍ਰਾਮ ‘ਤੇ ਸ਼ਰੇਆਮ ਲਿਖੀ ਇਹ ਗੱਲ
Next articleAmerica ‘ਚ ਲੱਗੇ ਆਰੋਪਾਂ ਤੋਂ ਬਾਅਦ Adani Group ਨੇ ਲਿਆ ਵੱਡਾ ਫੈਸਲਾ

LEAVE A REPLY

Please enter your comment!
Please enter your name here