Moga ‘ਚ ਵੀਰਵਾਰ ਦੀ ਸਵੇਰ ਨੂੰ Moga Police ਅਤੇ ਮੁਲਜ਼ਮ ਵਿਚਾਲੇ ਮੁਠਭੇੜ ਹੋ ਗਈ।
Moga Police ਨੇ ਮੁਲਜ਼ਮ Sunil ਨੂੰ Dehradun ਤੋਂ ਗ੍ਰਿਫਤਾਰ ਕੀਤਾ ਸੀ। ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਪੁਲਿਸ ਹਥਿਆਰ ਬਰਾਮਦਗੀ ਲਈ ਆਪਣੇ ਨਾਲ ਲੈ ਗਈ।
ਇਸ ਦੌਰਾਨ ਮੁਲਜ਼ਮਾਂ ਨੇ Police ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਉਹ ਜ਼ਖ਼ਮੀ ਹੋ ਗਿਆ।
Moga ‘ਚ ਵੀਰਵਾਰ ਦੀ ਸਵੇਰ ਨੂੰ Moga Police ਅਤੇ ਮੁਲਜ਼ਮ ਵਿਚਾਲੇ ਮੁਠਭੇੜ ਹੋ ਗਈ। ਜਿਸ ਵਿੱਚ ਗੋਲੀ ਲੱਗਣ ਕਾਰਨ ਮੁਲਜ਼ਮ ਜਖ਼ਮੀ ਹੋ ਗਿਆ।
Punjab Police ਬੁੱਧਵਾਰ ਨੂੰ Uttarakhand ਤੋਂ ਫੜੇ ਗਏ ਮੁਲਜ਼ਮ ਸੁਨੀਲ ਬਾਬਾ ਦੇ ਨਾਲ ਐਮ.ਪੀ ਬਸਤੀ ਦੇ ਜੰਗਲ ‘ਚ ਹਥਿਆਰ ਬਰਾਮਦ ਕਰਨ ਗਈ ਸੀ। ਉਥੇ ਮੁਲਜ਼ਮਾਂ ਨੇ ਲੁਕਾਏ ਗਏ ਹਥਿਆਰ ਨਾਲ ਪੁਲਿਸ ‘ਤੇ ਦੋ ਰਾਉਂਡ ਫਾਇਰ ਕਰ ਦਿੱਤੇ।
ਜਿਸ ਤੋਂ ਬਾਅਦ Police ਨੇ ਵੀ ਜਵਾਬੀ ਕਾਰਵਾਈ ਵਿੱਚ ਦੋ ਗੋਲੀਆਂ ਚਲਾਈਆਂ। ਇਸ ਵਿੱਚ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ। ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ।
Police ਨੇ ਹਥਿਆਰ ਕੀਤੇ ਬਰਾਮਦ
Police ਵੱਲੋਂ ਕਾਰਵਾਈ ਕਰਨ ਤੋਂ ਬਾਅਦ ਮੌਕੇ ਤੋਂ ਦੋ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਗਏ।
ਜਾਣਕਾਰੀ ਦਿੰਦਿਆਂ Moga ਦੇ SSP Ajay Ghandi ਨੇ ਦੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਉਰਫ਼ ਬਾਬਾ ਖ਼ਿਲਾਫ਼ ਮੋਗਾ ਵਿੱਚ ਕਈ ਕੇਸ ਦਰਜ ਹਨ।
Sunil Baba ਖਿਲਾਫ ਪਹਿਲਾਂ ਹੀ 17 ਅਪਰਾਧਿਕ ਮਾਮਲੇ ਦਰਜ ਹਨ। ਹੁਣ ਸੁਨੀਲ ਕੁਮਾਰ ਨੂੰ ਮੋਗਾ Police ਨੇ ਬੁੱਧਵਾਰ ਨੂੰ Uttarakhand ਦੇ Dehradun ਤੋਂ ਗ੍ਰਿਫਤਾਰ ਕੀਤਾ ਸੀ।
Moga ਦਾ ਰਹਿਣ ਵਾਲਾ ਹੈ ਮੁਲਜ਼ਮ
Sunil Kumar ਉਰਫ Baba Moga ਦਾ ਰਹਿਣ ਵਾਲਾ ਹੈ। SSP Ajay Gandhi ਨੇ ਦੱਸਿਆ ਕਿ ਮੁਲਜ਼ਮ ਦੋ ਭਰਾਵਾਂ ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ।
ਜਿਸ ਤੋਂ ਬਾਅਦ ਇਹ ਫਰਾਰ ਗਿਆ ਸੀ। ਜਿਸ ਦੀ Police ਭਾਲ ਕਰ ਰਹੀ ਸੀ। ਬੀਤੇ ਕੱਲ੍ਹ ਇਸ ਨੂੰ ਉੱਤਰਾਖੰਡ ਦੇ ਦੇਹਰਾਦੂਨ ਤੋਂ ਕਾਬੂ ਕਰ ਲਿਆ ਗਿਆ ਸੀ।
ਰਿਕਵਰੀ ਲਈ ਲੈਕੇ ਗਈ ਸੀ Police
SSP ਨੇ ਦੱਸਿਆ ਕਿ Police ਨੂੰ ਮਾਮਲੇ ਵਿੱਚ ਹਥਿਆਰਾਂ ਦੀ ਬਰਾਮਦਗੀ ਚਾਹੀਦੀ ਸੀ ਜਿਸ ਕਾਰਨ ਉਹ ਮੁਲਜ਼ਮ ਨੂੰ ਲੈਕੇ ਗਈ ਸੀ ਪਰ ਉਸ ਨੇ Police ਤੇ ਹਮਲਾ ਕਰਨ ਦੀ ਕੋਸ਼ਿਸ ਕੀਤੀ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।