Home Desh AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, Aman Arora ਨੂੰ ਮਿਲੀ ਜ਼ਿੰਮੇਵਾਰੀ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, Aman Arora ਨੂੰ ਮਿਲੀ ਜ਼ਿੰਮੇਵਾਰੀ

7
0

ਆਮ ਆਦਮੀ ਪਾਰਟੀ ਦੀ Punjab ਇਕਾਈ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ।

ਜ਼ਿਮਨੀ ਚੋਣਾਂ ਦੇ ਨਤੀਜ਼ਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। Punjab ਸਰਕਾਰ ਵਿੱਚ ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ Aman Arora ਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਅਮਨ ਅਰੋੜਾ 2017 ਵਿੱਚ ਸੁਨਾਮ ਹਲਕੇ ਤੋਂ ਕਰੀਬ 30 ਹਜ਼ਾਰ ਵੋਟਾਂ ਨਾਲ ਜਿੱਤੇ ਸਨ।
ਇਸ ਤੋਂ ਬਾਅਦ 2022 ਵਿੱਚ ਮੁੜ ਵਿਧਾਇਕ ਚੁਣੇ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਬਣੇ। ਫਿਲਹਾਲ ਉਹ ਨਵਿਆਉਣਯੋਗ ਊਰਜਾ ਨਾਲ ਸਬੰਧਿਤ ਵਿਭਾਗ ਨੂੰ ਸੰਭਾਲ ਰਹੇ ਹਨ।
Aman Arora ਦਾ ਪਰਿਵਾਰ ਪਹਿਲਾਂ ਵੀ ਪੰਜਾਬ ਦੀ ਸਿਆਸਤ ਵਿੱਚ ਐਕਟਿਵ ਰਿਹਾ ਹੈ। ਉਹਨਾਂ ਦੇ ਪਿਤਾ ਭਗਵਾਨ ਦਾਸ ਅਰੋੜਾ ਕਾਂਗਰਸ ਸਰਕਾਰ ਸਮੇਂ ਮੰਤਰੀ ਰਹੇ ਸਨ।
ਸਾਲ 2007 ਅਤੇ 2012 ਵਿੱਚ ਅਮਨ ਨੇ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜੀ ਸੀ। ਪਰ ਉਹਨਾਂ ਨੂੰ ਦੋਵੇਂ ਹੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ 2017 ਦੀ ਚੋਣ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜੀ ਪਰ ਇਸ ਵਾਰ ਉਹਨਾਂ ਨੂੰ ਕਾਮਯਾਬੀ ਮਿਲੀ ਅਤੇ ਉਹ ਵਿਧਾਨ ਸਭਾ ਪਹੁੰਚੇ।
ਸ਼ੈਰੀ ਕਲਸੀ ਬਣੇ ਮੀਤ ਪ੍ਰਧਾਨ

Batala ਤੋਂ ਵਿਧਾਇਕ ਸਮਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਪੰਜਾਬ ਇਕਾਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹ 2022 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਉਹਨਾਂ ਨੇ 2024 ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜੀ ਸੀ। ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਕਾਂਗਰਸ ਦੀ ਰਾਹ ਤੇ ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹਿੰਦੂ-ਸਿੱਖਾਂ ਦੇ ਸੁਮੇਲ ਦਾ ਅਮਲ ਅਪਣਾਇਆ ਹੈ। ਇਸ ਵਿੱਚ ਭਗਵੰਤ ਮਾਨ ਸਿੱਖ ਚਿਹਰੇ ਵਜੋਂ ਮੁੱਖ ਮੰਤਰੀ ਹੋਣਗੇ।

Aman Aroraਪ੍ਰਧਾਨ ਨੂੰ ਹਿੰਦੂ ਚਿਹਰਾ ਬਣਾਇਆ ਗਿਆ ਹੈ। ਪਹਿਲਾਂ ਕਾਂਗਰਸ ਇਸ ਫਾਰਮੂਲੇ ‘ਤੇ ਕੰਮ ਕਰਦੀ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਵਿੱਚ ਮੁੱਖ ਮੰਤਰੀ ਸਨ ਤਾਂ ਸੁਨੀਲ ਜਾਖੜ ਨੂੰ ਮੁੱਖ ਹਿੰਦੂ ਚਿਹਰਾ ਬਣਾਇਆ ਗਿਆ ਸੀ।

Previous articleIPL 2025 Schedule: ਫਾਈਨਲ ਤੋਂ 5 ਦਿਨ ਬਾਅਦ ਸ਼ੁਰੂ ਹੋਵੇਗੀ ਚੈਂਪੀਅਨਜ਼ ਟਰਾਫੀ, 3 ਸੀਜ਼ਨਾਂ ਦੀਆਂ ਤਰੀਕਾਂ ਦਾ ਖੁਲਾਸਾ
Next article5 ਦਿਨ, 3 ਦੇਸ਼ ਅਤੇ 31 ਬੈਠਕਾਂ… ਕਈ ਮਾਇਨਿਆਂ ‘ਚ ਖਾਸ ਰਹੀ PM Modi ਦੀ ਇਹ ਵਿਦੇਸ਼ ਯਾਤਰਾ

LEAVE A REPLY

Please enter your comment!
Please enter your name here