Home Desh ਜ਼ਿਮਨੀ ਚੋਣਾਂ ਦੇ ਨਤੀਜ਼ਿਆਂ ਲਈ Punjab ਤਿਆਰ, 24 ਘੰਟਿਆਂ ਬਾਅਦ ਹੋਵੇਗੀ ਗਿਣਤੀ Deshlatest NewsPanjabRajniti ਜ਼ਿਮਨੀ ਚੋਣਾਂ ਦੇ ਨਤੀਜ਼ਿਆਂ ਲਈ Punjab ਤਿਆਰ, 24 ਘੰਟਿਆਂ ਬਾਅਦ ਹੋਵੇਗੀ ਗਿਣਤੀ By admin - November 22, 2024 6 0 FacebookTwitterPinterestWhatsApp 20 November ਨੂੰ ਚਾਰ ਸੀਟਾਂ ‘ਤੇ ਕੁੱਲ 63.91 ਫੀਸਦੀ ਵੋਟਿੰਗ ਹੋਈ ਸੀ। Punjab ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ 23 November ਨੂੰ ਹੋਵੇਗੀ। ਇਸ ਦੌਰਾਨ ਚੋਣ ਨਤੀਜੇ ਸਭ ਤੋਂ ਪਹਿਲਾਂ ਵੀਆਈਪੀ ਸੀਟ Gidderbaha ਤੋਂ ਆਉਣ ਦੀ ਸੰਭਾਵਨਾ ਹੈ। ਇੱਥੇ 13 ਗੇੜਾਂ ਵਿੱਚ ਗਿਣਤੀ ਪੂਰੀ ਹੋਵੇਗੀ। ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ Parkash Singh Badal ਦੇ ਭਤੀਜੇ Manpreet Badal ਭਾਜਪਾ ਦੇ ਉਮੀਦਵਾਰ ਹਨ, ਜਦਕਿ ਕਾਂਗਰਸ ਵੱਲੋਂ ਪਾਰਟੀ ਪ੍ਰਧਾਨ Amarinder Singh Raja Waring ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਸਾਬਕਾ ਅਕਾਲੀ ਆਗੂ ਹਰਦੀਪ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਸ ਸਾਰੀ ਪ੍ਰਕਿਰਿਆ ‘ਤੇ ਚੋਣ ਕਮਿਸ਼ਨ ਵੱਲੋਂ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਤਿੰਨ ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਹੋਵੇਗੀ। 45 ਉਮੀਦਵਾਰਾਂ ਦੀ ਕਿਸਮਤ ਦਾਅ ਤੇ ਜ਼ਿਮਨੀ ਚੋਣਾਂ ਵਿੱਚ ਕੁੱਲ 45 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਲਈ ਵੋਟਾਂ ਦੀ ਗਿਣਤੀ Sukhjindra Group of Institute Gurdaspur ਵਿਖੇ ਹੋਵੇਗੀ। ਇੱਥੇ 18 ਗੇੜਾਂ ਵਿੱਚ ਗਿਣਤੀ ਮੁਕੰਮਲ ਹੋਵੇਗੀ, ਜਦਕਿ ਚੱਬੇਵਾਲ (ਐਸ.ਸੀ.) ਦੀ ਗਿਣਤੀ ਰਿਆਤ ਅਤੇ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਹੋਵੇਗੀ। 15 ਗੇੜਾਂ ਵਿੱਚ ਗਿਣਤੀ ਹੋਵੇਗੀ। ਬਰਨਾਲਾ ਵਿਧਾਨ ਸਭਾ ਹਲਕੇ ਲਈ 16 ਗੇੜਾਂ ਵਿੱਚ ਐਸਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿੱਚ ਵੋਟਾਂ ਪੈਣਗੀਆਂ। ਗਿੱਦੜਬਾਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵੋਟਾਂ ਦੀ ਗਿਣਤੀ ਹੋਵੇਗੀ। ਵੋਟਿੰਗ ਵਿੱਚ Gidderbaha ਰਿਹਾ ਅੱਵਲ ਤੁਹਾਨੂੰ ਦੱਸ ਦੇਈਏ ਕਿ 20 ਨਵੰਬਰ ਨੂੰ ਚਾਰ ਸੀਟਾਂ ‘ਤੇ ਕੁੱਲ 63.91 ਫੀਸਦੀ ਵੋਟਿੰਗ ਹੋਈ ਸੀ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 81.90 ਫੀਸਦੀ ਮਤਦਾਨ ਹੋਇਆ। ਚੱਬੇਵਾਲ ਵਿੱਚ ਸਭ ਤੋਂ ਘੱਟ 53.43 ਫੀਸਦੀ ਵੋਟਿੰਗ ਹੋਈ। ਇੱਥੇ ਔਰਤਾਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ ਹਨ। ਇੱਥੇ 42591 ਔਰਤਾਂ ਅਤੇ 42585 ਮਰਦਾਂ ਨੇ ਵੋਟ ਪਾਈ। ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਅਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ।