Home Desh Sukhbir Badal ਦੀ ਜੱਥੇਦਾਰ ਨੂੰ ਅਪੀਲ… ‘ਤਨਖਾਹ’ ਤੇ ਜਲਦੀ ਲਓ ਫੈਸਲਾ

Sukhbir Badal ਦੀ ਜੱਥੇਦਾਰ ਨੂੰ ਅਪੀਲ… ‘ਤਨਖਾਹ’ ਤੇ ਜਲਦੀ ਲਓ ਫੈਸਲਾ

16
0

Sukhbir Badal ਲੱਗਣ ਵਾਲੀ ਤਨਖਾਹ (ਧਾਰਮਿਕ ਸਜ਼ਾ) ਦਾ ਇੰਤਜ਼ਾਰ ਕਰ ਰਹੇ ਹਨ।

Shiromani Akali Dal ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਜਿਸ ਵਿੱਚ ਉਹਨਾਂ ਨੇ ਜਲਦ ਫੈਸਲਾ ਲੈਕੇ ਤਨਖਾਹ (ਧਾਰਮਿਕ ਸਜ਼ਾ) ਲਗਾਉਣ ਦੀ ਅਪੀਲ ਕੀਤੀ ਹੈ।

ਇਸ ਤੋਂ ਪਹਿਲਾਂ ਵੀ Sukhbir Badal ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਉਸ ਵੇਲੇ ਉਹਨਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਇੱਕ ਬੇਨਤੀ ਪੱਤਰ ਦਿੱਤਾ ਸੀ।

ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤੇ ਨੂੰ ਕਾਫੀ ਸਮਾਂ ਹੋ ਗਿਆ ਹੈ। ਜਿਸ ਕਰਕੇ ਹੁਣ ਉਹਨਾਂ ਦੀ ਤਨਖਾਹ ਤੇ ਕੋਈ ਫੈਸਲਾ ਲੈ ਲਿਆ ਜਾਵੇ।

ਅਸਤੀਫੇ ਦਾ ਜ਼ਿਕਰ

Shri Akal Takht ਸਾਹਿਬ ਨੂੰ ਲਿਖੀ ਗਈ ਦੂਜੀ ਚਿੱਠੀ ਵਿੱਚ Sukhbir Singh Badal ਨੇ ਆਪਣੇ ਅਸਤੀਫੇ ਦਾ ਜ਼ਿਕਰ ਕੀਤਾ ਹੈ। ਉਹਨਾਂ ਲਿਖਿਆ ਹੈ ਕਿ ਹੁਣ ਦਾਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਮੈਂ ਨਿਮਾਣੇ ਸਿੱਖ ਵਾਂਗ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਣਾ ਚਾਹੁੰਦਾ ਹਾਂ।

ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ ਗਿਆ ਪੱਤਰ

ਅਕਾਲ ਤਖ਼ਤ ਸਾਹਿਬ ਤੇ ਨਹੀਂ ਜਾ ਸਕਦਾ ਤਨਖਾਹੀਆ

ਰਹਿਤ ਮਰਿਯਾਦਾ ਅਨੁਸਾਰ ਜਿਸ ਵਿਅਕਤੀ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਉਹ ਜਦੋਂ ਤੱਕ ਆਪਣੀ ਤਨਖਾਹ (ਧਾਰਮਿਕ ਸਜ਼ਾ) ਪੂਰੀ ਨਹੀਂ ਕਰ ਲੈਂਦਾ।

ਉਦੋਂ ਤੱਕ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਾਕੇ ਨਤਮਸਤਕ ਨਹੀਂ ਹੋ ਸਕਦਾ। ਸਜ਼ਾ ਪੂਰੀ ਕਰਨ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਭੁੱਲ ਬਖ਼ਸਾਉਣ ਲਈ ਅਰਦਾਸ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਸਕਦਾ ਹੈ।

16 November ਨੂੰ ਦਿੱਤਾ ਸੀ ਅਸਤੀਫਾ

Sukhbir Singh Badal ਨੇ 16 November ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ 18 November ਨੂੰ ਸ਼੍ਰੋਮਣੀ ਅਕਾਲੀ ਦਲ ਕਾਰਜਕਾਰਨੀ ਦੀ ਅਹਿਮ ਬੈਠਕ Chandighar ਵਿੱਚ ਹੋਈ ਸੀ।

ਜਿਸ ਤੋਂ ਬਾਅਦ ਕਿਹਾ ਗਿਆ ਸੀ ਕਿ 14 December ਤੋਂ ਪਹਿਲਾਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲਿਆ ਜਾਵੇਗਾ। Sukhbir Badal ਦੇ ਪ੍ਰਚਾਰ ਨਾ ਕਰ ਸਕਣ ਕਾਰਨ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲੜਣ ਤੋਂ ਇਨਕਾਰ ਕਰ ਦਿੱਤਾ ਸੀ।

Previous articleJalandhar Police ਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ, 50 ਤੋਂ ਵੱਧ Rounds ਫਾਇਰਿੰਗ
Next articleAdani ਦੇ ਸ਼ੇਅਰਾਂ ‘ਚ ਹਫੜਾ-ਦਫੜੀ ਜਾਰੀ, ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ 76 ਹਜ਼ਾਰ ਕਰੋੜ ਦਾ ਨੁਕਸਾਨ

LEAVE A REPLY

Please enter your comment!
Please enter your name here