Home Crime Ludhiana ‘ਚ ਕੱਪੜਾ ਕਾਰੋਬਾਰੀ ਨੂੰ ਅਗਵਾ ਕਰਨ ਦਾ ਮਾਮਲਾ, ਜਾਂਚ ਚ ਜੁਟੀ...

Ludhiana ‘ਚ ਕੱਪੜਾ ਕਾਰੋਬਾਰੀ ਨੂੰ ਅਗਵਾ ਕਰਨ ਦਾ ਮਾਮਲਾ, ਜਾਂਚ ਚ ਜੁਟੀ Police

6
0

Police Phone ਰਾਹੀਂ ਪਿਛਲੇ ਇੱਕ ਮਹੀਨੇ ਦੇ ਵੇਰਵੇ ਵੀ ਹਾਸਲ ਕਰ ਰਹੀ ਹੈ

ਬੀਤੇ ਕੱਲ੍ਹ ਇੱਕ ਕੱਪੜਾ ਕਾਰੋਬਾਰੀ ਆਪਣੇ ਵਕੀਲ ਤੋਂ ਨਿੱਜੀ ਕੰਮ ਕਰਵਾਉਣ ਲਈ Ludhiana ਦੇ ਜਨਕ ਪੁਰੀ ਵਿਖੇ ਆਇਆ ਸੀ।
ਜਦੋਂ ਉਹ ਆਪਣੇ ਦੋਸਤ ਨਾਲ ਸਿਗਰੇਟ ਪੀਣ ਲਈ ਵਕੀਲ ਦੇ ਦਫ਼ਤਰ ਤੋਂ ਬਾਹਰ ਆਇਆ ਤਾਂ ਆਈ-20 ਕਾਰ ਵਿੱਚ ਚਾਰ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ। ਵਪਾਰੀ ਨੇ ਬਹੁਤ ਰੌਲਾ ਪਾਇਆ ਪਰ ਉਸ ਨੂੰ ਕਿਸੇ ਨੇ ਨਹੀਂ ਬਚਾਇਆ।
ਇਸ ਮਾਮਲੇ ਵਿੱਚ Police ਨੇ ਬੀਤੀ ਰਾਤ ਤੋਂ ਹੁਣ ਤੱਕ 50 ਤੋਂ ਵੱਧ ਸੀ.ਸੀ.ਟੀ.ਵੀ. ਚੈੱਕ ਕੀਤੇ ਗਨ। ਪੁਲੀਸ ਨੇ ਜਨਕਪੁਰੀ ਤੋਂ ਗਿੱਲ ਰੋਡ ਤੱਕ ਸਾਰੇ ਕੈਮਰਿਆਂ ਦੀ ਜਾਂਚ ਕੀਤੀ ਹੈ।
Police ਕਾਰੋਬਾਰੀ ਦੇ ਫੋਨ ਦੀ ਸੀਡੀਆਰ ਚੈੱਕ ਕਰਵਾ ਰਹੀ ਹੈ। ਘਟਨਾ ਸਮੇਂ ਕਾਰੋਬਾਰੀ ਨੂੰ ਕਿਸ ਦੇ ਫੋਨ ਆਏ?

Call Details ਦੇਖ ਰਹੀ ਹੈ Police

ਇਸ ਦੇ ਨਾਲ ਹੀ Police ਪਿਛਲੇ ਇੱਕ ਮਹੀਨੇ ਦੇ ਵੇਰਵੇ ਵੀ ਹਾਸਲ ਕਰ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਅਗਵਾ ਕਰਨ ਵਾਲੇ ਕੌਣ ਹਨ ਅਤੇ ਉਨ੍ਹਾਂ ਨੇ ਕਾਰੋਬਾਰੀ ਨਾਲ ਕਦੋਂ ਗੱਲ ਕੀਤੀ। ਜਨਕ ਪੁਰੀ ਵਿੱਚ ਰਾਤ ਕਰੀਬ 11.30 ਵਜੇ ਤੱਕ ਸੀਨੀਅਰ Police ਅਧਿਕਾਰੀ ਜਾਂਚ ਵਿੱਚ ਰੁੱਝੇ ਰਹੇ।

ਅਗਵਾ ਹੋਏ ਕਾਰੋਬਾਰੀ ਦੀ ਪਛਾਣ Surjit Dinkar Patil ਵਜੋਂ ਹੋਈ ਹੈ। ਉਸ ਦੀ ਆਹਲੂਵਾਲੀਆ ਕੰਪਲੈਕਸ ਵਿੱਚ ਕੱਪੜੇ ਦੀ ਦੁਕਾਨ ਹੈ।

Surjit ਕਰੀਬ 4-5 ਮਹੀਨੇ ਪਹਿਲਾਂ ਗੁਜਰਾਤ ਤੋਂ ਆਇਆ ਸੀ। ਸੁਰਜੀਤ ਇੱਥੇ ਪੀਜੀ ਵਿੱਚ ਇਕੱਲਾ ਰਹਿੰਦਾ ਹੈ। ਸੁਰਜੀਤ ਦਾ ਗੁਜਰਾਤ ਦੀ ਕਿਸੇ ਪਾਰਟੀ ਨਾਲ ਪੈਸਿਆਂ ਦਾ ਲੈਣ-ਦੇਣ ਵੀ ਸਾਹਮਣੇ ਆਇਆ ਹੈ। ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ।

Previous article5 ਦਿਨ, 3 ਦੇਸ਼ ਅਤੇ 31 ਬੈਠਕਾਂ… ਕਈ ਮਾਇਨਿਆਂ ‘ਚ ਖਾਸ ਰਹੀ PM Modi ਦੀ ਇਹ ਵਿਦੇਸ਼ ਯਾਤਰਾ
Next articleਜ਼ਿਮਨੀ ਚੋਣਾਂ ਦੇ ਨਤੀਜ਼ਿਆਂ ਲਈ Punjab ਤਿਆਰ, 24 ਘੰਟਿਆਂ ਬਾਅਦ ਹੋਵੇਗੀ ਗਿਣਤੀ

LEAVE A REPLY

Please enter your comment!
Please enter your name here