Home Desh Wayanad ਸੀਟ ‘ਤੇ Priyanka Gandhi ਵੱਡੀ ਜਿੱਤ ਵੱਲ, 2.35 ਲੱਖ ਵੋਟਾਂ...

Wayanad ਸੀਟ ‘ਤੇ Priyanka Gandhi ਵੱਡੀ ਜਿੱਤ ਵੱਲ, 2.35 ਲੱਖ ਵੋਟਾਂ ਤੋਂ ਅੱਗੇ

6
0

Priyanka Gandhi ਵਾਇਨਾਡ ਲੋਕ ਸਭਾ ਸੀਟ ‘ਤੇ ਯੂਨਾਈਟਿਡ ਡੈਮੋਕਰੇਟਿਕ ਫਰੰਟ (UDF) ਦੀ ਉਮੀਦਵਾਰ ਹਨ।

ਸਾਬਕਾ Congress president Rahul Gandhi ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ‘ਤੇ ਉਪ ਚੋਣ ਲਈ ਵੋਟਿੰਗ ਹੋਈ ਹੈ। ਵੋਟਾਂ ਦੀ ਗਿਣਤੀ ਅੱਜ ਸ਼ਨੀਵਾਰ ਨੂੰ ਹੋ ਰਹੀ ਹੈ।

ਸ਼ੁਰੂਆਤੀ ਰੁਝਾਨਾਂ ਵਿੱਚ ਪ੍ਰਿਯੰਕਾ ਗਾਂਧੀ ਨੂੰ ਵੱਡੀ ਲੀਡ ਮਿਲ ਰਹੀ ਹੈ। ਭਾਜਪਾ ਪਿੱਛੇ ਰਹਿ ਗਈ ਹੈ। Priyanka Gandhi ਵਾਡਰਾ ਤਕਰੀਬਨ 2.35 ਲੱਖ ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਰਾਹੁਲ ਗਾਂਧੀ 2024 ਦੀਆਂ ਆਮ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਇਸ ਸੀਟ ਤੋਂ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ। ਇਸ ਵਾਰ ਉਨ੍ਹਾਂ ਨੇ ਖੱਬੇ ਜਮਹੂਰੀ ਫਰੰਟ ਦੀ ਸੀਪੀਆਈ (ਐਮ) ਉਮੀਦਵਾਰ ਐਨੀ ਰਾਜਾ ਨੂੰ 3 ਲੱਖ 64 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।

ਰਾਹੁਲ ਨੇ Uttar Pradesh ਦੀ ਰਾਏਬਰੇਲੀ ਸੀਟ ਤੋਂ ਆਪਣੀ ਮੈਂਬਰਸ਼ਿਪ ਬਰਕਰਾਰ ਰੱਖਦੇ ਹੋਏ ਵਾਇਨਾਡ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ, ਇਸ ਲਈ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਇੱਥੇ ਹੋ ਰਹੀ ਉਪ ਚੋਣ ਵਿੱਚ ਪਹਿਲੀ ਵਾਰ ਚੋਣ ਲੜ ਰਹੀ ਹੈ।

ਪਿਛਲੀ ਵਾਰ ਕਿੰਨੀ ਹੋਈ ਸੀ Voting?

ਪਿਛਲੀਆਂ ਚੋਣਾਂ ‘ਚ ਵਾਇਨਾਡ ਲੋਕ ਸਭਾ ਸੀਟ ‘ਤੇ 73.57 ਫੀਸਦੀ ਵੋਟਿੰਗ ਹੋਈ ਸੀ। ਉਸ ਸਮੇਂ Congress ਨੇਤਾ Rahul Gandhi ਨੂੰ ਕੁੱਲ 6,47,445 ਵੋਟਾਂ ਮਿਲੀਆਂ ਸਨ। ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਐਨੀ ਰਾਜਾ ਸਿਰਫ਼ 2,83,023 ਵੋਟਾਂ ਤੱਕ ਹੀ ਸਿਮਟ ਗਏ ਸਨ। ਇਸੇ ਤਰ੍ਹਾਂ ਤੀਜੇ ਸਥਾਨ ਤੇ ਰਹੇ ਭਾਜਪਾ ਉਮੀਦਵਾਰ ਕੇ ਸੁਰੇਂਦਰਨ ਨੂੰ ਸਿਰਫ਼ 141,045 ਵੋਟਾਂ ਮਿਲੀਆਂ ਸਨ।

ਇਸ ਵਾਰ ਕਾਂਗਰਸ ਦੀ ਜਨਰਲ ਸਕੱਤਰ Priyanka Gandhi ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐਫ) ਦੀ ਉਮੀਦਵਾਰ ਹਨ। ਆਪਣੇ ਮੁਕਾਬਲੇ ਵਿੱਚ ਸੱਤਿਆਨ ਮੋਕੇਰੀ ਨੂੰ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਐਮ) ਦੀ ਅਗਵਾਈ ਵਾਲੇ ਖੱਬੇ ਜਮਹੂਰੀ ਫਰੰਟ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਨਵਿਆ ਹਰੀਦਾਸ ਵੀ ਭਾਜਪਾ ਦੀ ਅਗਵਾਈ ਹੇਠ ਐਨਡੀਏ ਗਠਜੋੜ ਤੋਂ ਚੋਣ ਲੜ ਰਹੇ ਹਨ। ਇਸ ਉਪ ਚੋਣ ਵਿੱਚ ਕੁੱਲ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਵਿੱਚ ਕੈਦ ਹੋਇਆ ਸੀ।

ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਦੱਖਣ ਭਾਰਤ ਦੀ ਹਾਈ ਪ੍ਰੋਫਾਈਲ ਸੀਟ ਰਹੀ ਹੈ। 2019 ‘ਚ ਅਮੇਠੀ ‘ਚ ਚੋਣ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਇੱਥੋਂ ਚੋਣ ਲੜੇ ਅਤੇ ਜਿੱਤ ਕੇ ਸੰਸਦ ਪਹੁੰਚੇ। ਉਹ 2024 ਵਿੱਚ ਵੀ ਇਸ ਸੀਟ ਤੋਂ ਜਿੱਤੇ। ਕਰਨਾਟਕ ਅਤੇ ਤਾਮਿਲਨਾਡੂ ਦੀ ਸਰਹੱਦ ‘ਤੇ ਸਥਿਤ ਕੇਰਲ ਦੀ ਵਾਇਨਾਡ ਸੀਟ ਨਾ ਸਿਰਫ ਰਾਜਨੀਤਿਕ ਮਹੱਤਵ ਰੱਖਦੀ ਹੈ, ਇਸਦੀ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾ ਵੀ ਬਹੁਤ ਅਮੀਰ ਹੈ।

ਵਲਿਯੂਰ ਕੇਵੂ ਭਗਵਤੀ ਮੰਦਰ ਅਤੇ ਹੋਰ ਮਹੱਤਵਪੂਰਨ ਧਾਰਮਿਕ ਸਥਾਨਾਂ ਦੀ ਬਹੁਤ ਧਾਰਮਿਕ ਮਹੱਤਤਾ ਹੈ। ਇਸ ਲੋਕ ਸਭਾ ਹਲਕੇ ਵਿੱਚ ਅਨੁਸੂਚਿਤ ਕਬੀਲਿਆਂ ਦੀ ਸਭ ਤੋਂ ਵੱਧ ਆਬਾਦੀ ਹੈ। ਇੱਥੇ ਕਾਲੀ ਮਿਰਚ ਅਤੇ ਕੌਫੀ ਦੀ ਕਾਸ਼ਤ ਭਰਪੂਰ ਮਾਤਰਾ ਵਿੱਚ ਕੀਤੀ ਜਾਂਦੀ ਹੈ। ਦਰਅਸਲ, ਇਸ ਕਾਰਨ ਵਾਇਨਾਡ ਨੂੰ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।

Previous articleJasprit Bumrah ਨੇ ਤੋੜਿਆ ਕਪਿਲ ਦੇਵ ਦਾ ਰਿਕਾਰਡ, Australia 5ਵਾਂ ਦੇਸ਼ ਜਿੱਥੇ ਕੀਤਾ ਕਮਾਲ
Next articleGiddarbaha Updates: Giddarbaha ਚ ਫਸਵਾਂ ਮੁਕਾਬਲਾ, AAP ਦੇ Dimpy Dhillon ਅੱਗੇ

LEAVE A REPLY

Please enter your comment!
Please enter your name here