Mohali ਦੇ ਮਟੌਰ ਥਾਣੇ ‘ਚ ਮਈ 2020 ‘ਚ ਦਰਜ ਕੀਤੇ ਗਏ ਕੇਸ ‘ਚ ਚਾਰਜ ਫਰੇਮ ਕਰਨ ‘ਤੇ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ।
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Sumedh Singh Saini) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਤੋਂ ਅੰਤਰਿਮ ਰਾਹਤ ਮਿਲ ਗਈ ਹੈ। 1991 ਦੇ ਬਲਵੰਤ ਸਿੰਘ ਮੁਲਤਾਨੀ (Balwant Singh Multani) ਅਗਵਾ ਤੇ ਹੱਤਿਆ ਮਾਮਲੇ ‘ਚ ਮੁਹਾਲੀ ਦੇ ਮਟੌਰ ਥਾਣੇ ‘ਚ ਮਈ 2020 ‘ਚ ਦਰਜ ਕੀਤੇ ਗਏ ਕੇਸ ‘ਚ ਚਾਰਜ ਫਰੇਮ ਕਰਨ ‘ਤੇ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਸੁਣਵਾਈ 10 ਦਸੰਬਰ ਤਕ ਮੁਲਤਵੀ ਕਰ ਦਿੱਤੀ ਗਈ ਹੈ ਤੇ ਉਸੇ ਦਿਨ ਅੰਤਿਮ ਬਹਿਸ ਹੋਵੇਗੀ।