Home Desh Navjot Kaur Sidhu ਨਾਲ 2 ਕਰੋੜ ਦੀ ਠੱਗੀ, ਆਪਣੇ ਹੀ ਕਰੀਬੀਆਂ ‘ਤੇ...

Navjot Kaur Sidhu ਨਾਲ 2 ਕਰੋੜ ਦੀ ਠੱਗੀ, ਆਪਣੇ ਹੀ ਕਰੀਬੀਆਂ ‘ਤੇ ਲਗਾਏ ਆਰੋਪ

26
0

ਨਵਜੋਤ ਕੌਰ ਸਿੱਧੂ ਨੇ ਆਰੋਪ ਲਗਾਇਆ ਹੈ

ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿਜੀ ਸਹਾਇਕ ਤੇ ਅਮਰੀਕਾ ‘ਚ ਰਹਿਣ ਵਾਲੇ ਐਨਆਰਆਈ ਤੇ ਦੋ ਕਰੋੜ ਰੁਪਏ ਦੀ ਧੋਖਾਧੜੀ ਦਾ ਗੰਭੀਰ ਆਰੋਪ ਲਗਾਇआ ਹੈ। ਇਹ ਮਾਮਲਾ ਰਣਜੀਤ ਐਵਨਿਊ ਸਥਿਤ ਐਸਸੀਓ ਨੰਬਰ 10 ਦੀ ਰਜਿਸਟ੍ਰੇਸ਼ਨ ਸਬੰਧੀ ਦੱਸਿਆ ਜਾ ਰਿਹਾ, ਜਿਸ ਦੀ ਜਾਂਚ ਇਕਨੋਮਿਕ ਓਫੈਂਸ (ਈਓ) ਵਿੰਗ ਵੱਲੋਂ ਕੀਤੀ ਜਾ ਰਹੀ ਹੈ।
ਨਵਜੋਤ ਕੌਰ ਸਿੱਧੂ ਨੇ ਆਰੋਪ ਲਗਾਇਆ ਹੈ ਕਿ ਅਮਰੀਕਾ ‘ਚ ਰਹਿਣ ਵਾਲੇ ਐਨਆਰਆਈ ਅੰਗਦਪਾਲ ਸਿੰਘ ਨੇ ਮੰਗਲ ਸਿੰਘ ਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਧੋਖਾਧੜੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਸਾਬਕਾ ਨਿਜੀ ਸਹਾਇਕ ਗੌਰਵ ਤੇ ਉਸ ਦੇ ਸਹਿਯੋਗੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਭੂਮਿਕਾ ਨਿਭਾਈ।
ਅੰਗਦ ਪਾਲ ਸਿੰਘ ਨੇ ਰਣਜੀਤ ਐਵਨਿਊ ‘ਚ ਐਸਸੀਓ ਨੰਬਰ 10 ਵੇਚਣ ਦਾ ਪ੍ਰਸਤਾਵ ਰੱਖਿਆ। ਇਸ ਦੇ ਲਈ ਦੋਵੇਂ ਪੱਖਾਂ ਦੇ ਵਿਚਕਾਰ ਸਮਝੌਤਾ ਹੋਇਆ। ਨਵਜੋਤ ਕੌਰ ਸਿੱਧੂ ਵੱਲੋਂ ਉਨ੍ਹਾਂ ਦੇ ਪ੍ਰਤੀਨਿਧੀ ਸੁਸ਼ੀਲ ਰਾਵਤ ਤੇ ਅੰਗਦ ਪਾਲ ਸਿੰਘ ਵੱਲੋਂ ਵਿਸ਼ਾਲ ਕੌਰ ਨੇ ਵੀ ਇਸ ਸਮਝੌਤੇ ਤੇ ਦਸਤਖਤ ਕੀਤੇ।
ਇਸ ਪ੍ਰਾਪਟੀ ਦੀ ਬੁਕਿੰਗ ਲਈ ਅੰਗਦ ਪਾਲ ਸਿੰਘ ਦੇ ਖਾਤੇ ‘ਚ 1,2 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਵਾਰ ਭੁਗਤਾਨ ਚੈੱਕ ਨਾਲ ਵੀ ਕੀਤਾ, ਜਿਨ੍ਹਾਂ ਨੂੰ ਨਿਜੀ ਸਹਾਇਕ ਗੌਰਵ ਨੇ ਕੈਸ਼ ਕਰਵਾਇਆ ਤੇ ਰਕਮ ਅੰਗਦ ਏਜੰਟ ਨੂੰ ਦਿੱਤੀ।
ਅੰਗਦ ਪਾਲ ਸਿੰਘ ਨੇ ਵਾਰ-ਵਾਰ ਭਰੋਸਾ ਦਿੱਤਾ ਕਿ ਜਲਦ ਹੀ ਪ੍ਰਾਪਟੀ ਉਨ੍ਹਾਂ ਦੇ ਨਾਂ ਰਜ਼ਿਸਟਰ ਕਰ ਦਿੱਤੀ ਜਾਵੇ। ਨਵਜੋਤ ਕੌਰ ਨੇ ਜਦੋਂ ਦਸਤਾਵੇਜ਼ ਰਜਿਸਟ੍ਰੇਸ਼ਨ ਲਈ ਦਬਾਅ ਪਾਇਆ ਤਾਂ ਆਰੋਪਿਆਂ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਮੁਲਜ਼ਮਾ ਨੇ ਫਰਵਰੀ 2023 ‘ਚ ਉਨ੍ਹਾਂ ਦੀ ਧੀ ਦੇ ਨਾਂ ਪ੍ਰਾਪਟੀ ਦਾ ਪਾਵਰ ਆਫ ਅਟਾਰਨੀ ਦਿੱਤਾ।
Previous articleShilpa Shetty ਅਤੇ ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਮੁੰਬਈ ਤੋਂ ਯੂਪੀ ਤੱਕ ਹੋ ਰਹੀ ਰੇਡ
Next articleਪ੍ਰਮੇਸ਼ਰ ਦੁਆਰ ‘ਚ ਕਤਲ ਕੇਸ ਦਾ ਮਾਮਲਾ, ਢੱਡਰੀਆਂ ਵਾਲੇ ਖਿਲਾਫ਼ ਅੱਜ ਕੋਰਟ ‘ਚ ਸੁਣਵਾਈ

LEAVE A REPLY

Please enter your comment!
Please enter your name here