Home Desh Punjab University ਦੇ ਡਿਪਟੀ ਰਜਿਸਟਰਾਰ ਸਸਪੈਂਡ, ਫਰਜ਼ੀ ਬਿੱਲ ਘੁਟਾਲੇ ‘ਚ ਕਾਰਵਾਈ

Punjab University ਦੇ ਡਿਪਟੀ ਰਜਿਸਟਰਾਰ ਸਸਪੈਂਡ, ਫਰਜ਼ੀ ਬਿੱਲ ਘੁਟਾਲੇ ‘ਚ ਕਾਰਵਾਈ

23
0

ਜਾਂਚ ਦੌਰਾਨ ਕਮੇਟੀ ਨੇ 125 ਬਿਲਾਂ ਦੇ ਸਬੰਧ ‘ਚ ਰਿਪੋਰਟ ਸੌਂਪੀ ਹੈ।

ਪੰਜਾਬ ਯੂਨੀਵਰਸਿਟੀ ‘ਚ ਕਰੀਬ ਤਿੰਨ ਸਾਲ ਪਹਿਲੇ ਹੋਏ ਫਰਜ਼ੀ ਬਿੱਲ ਘੁਟਾਲੇ ‘ਚ ਡਿਪਟੀ ਰਜਿਸਟਰਾਰ ਨੇ ਪ੍ਰੀਖਿਆ ਸ਼ਾਖਾ ਨੂੰ ਸਸਪੈਂਡ ਕਰ ਦਿੱਤਾ ਹੈ। ਰਜਿਸਟਰਾਰ ਵੱਲੋਂ ਜਾਰੀ ਪੱਤਰ ‘ਚ ਇਹ ਜਾਣਕਾਰੀ ਸਾਂਝਾ ਕੀਤੀ ਗਈ। ਪੱਤਰ ‘ਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ‘ਚ ਖੋਜਾਰਥੀਆਂ ਦੀਆਂ ਫਰਜ਼ੀ ਤਨਖਾਹਾਂ ਜਾਂ ਫੈਲੋਸ਼ਿਪ ਬਿਲਾਂ ਦੀ ਜਾਂਚ ਲਈ ਚਾਂਸਲਰ ਵੱਲੋਂ ਅੰਤ੍ਰਿੰਗ ਕਮੇਟੀ ਬਣਾਈ ਗਈ ਹੈ।
ਜਾਂਚ ਦੌਰਾਨ ਕਮੇਟੀ ਨੇ 125 ਬਿਲਾਂ ਦੇ ਸਬੰਧ ‘ਚ ਰਿਪੋਰਟ ਸੌਂਪੀ ਹੈ। ਰਿਪੋਰਟ ਮੁਤਾਬਕ ਰਿਸਰਚ ਫੈਲੋ ਦੇ ਲਈ ਫਰਜ਼ੀ ਤਨਖਾਹ ਜਾ ਫੈਲੋਸ਼ਿਪ ਬਿੱਲ ਪਾਸ ਕਰਨ ‘ਚ ਡਿਪਟੀ ਰਜਿਸਟਰਾਰ ਪ੍ਰੀਖਿਆ ਸ਼ਾਖਾ ਧਰਮਪਾਲ ਗਰਗ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਸੇ ਰਿਪੋਰਟ ਦੇ ਅਧਾਰ ‘ਤੇ ਡਿਪਟੀ ਰਜਿਸਟਰਾਰ ਨੂੰ ਸਸਪੈਂਡ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਘੁਟਾਲੇ ਦਾ ਖੁਲਾਸਾ ਸਾਲ 2021 ‘ਚ ਹੋਇਆ ਸੀ। ਕਰੀਬ ਤਿੰਨ ਸਾਲ ਪਹਿਲੇ ਸ਼ੁਰੂ ਹੋਈ ਜਾਂਚ ‘ਚ ਪਤਾ ਲੱਗਿਆ ਕਿ ਯੂਨੀਵਰਸਿਟੀ ਦੇ ਸੀਨੀਅਰ ਅਸਿਸਟੈਂਟ ਨੇ ਫਰਜ਼ੀ ਬਿੱਲ, ਮੋਹਰ ਤੇ ਦਸਤਖਤ ਨਾਲ ਆਪਣੇ ਤੇ ਹੋਰ ਸਾਥੀਆਂ ਦੇ ਬੈਂਕ ਖਾਤੇ ‘ਚ ਲੱਖਾਂ ਰੁਪਏ ਜਮਾ ਕਰਵਾਏ ਸਨ। ਇਸ ਸਬੰਧ ‘ਚ ਯੂਨੀਵਰਸਿਟੀ ਨੇ ਸੱਤ ਲੋਕਾਂ ਖਿਲਾਫ਼ ਪੁਲਿਸ ਕੇਸ ਦਰਜ ਕਰਵਾਇਆ ਸੀ।
Previous articlePunjab Roadways Bus ਦੀ ਗੱਡੀ ਨਾਲ ਭਿਆਨਕ ਟੱਕਰ, ਕਈ ਲੋਕ ਜ਼ਖਮੀ
Next articleShilpa Shetty ਅਤੇ ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਮੁੰਬਈ ਤੋਂ ਯੂਪੀ ਤੱਕ ਹੋ ਰਹੀ ਰੇਡ

LEAVE A REPLY

Please enter your comment!
Please enter your name here