Home Desh Shilpa Shetty ਅਤੇ ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਮੁੰਬਈ...

Shilpa Shetty ਅਤੇ ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਮੁੰਬਈ ਤੋਂ ਯੂਪੀ ਤੱਕ ਹੋ ਰਹੀ ਰੇਡ

29
0

ਦਫਤਰ ਅਤੇ ਕਰੀਬੀ ਦੋਸਤਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ।

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਨਿਰਮਾਤਾ ਰਾਜ ਕੁੰਦਰਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਸਾਂਤਾ ਕਰੂਜ਼ ਸਥਿਤ ਅਭਿਨੇਤਰੀ ਦੇ ਘਰ ‘ਤੇ ਕੀਤੀ ਗਈ।
ਈਡੀ ਦੇ ਅਧਿਕਾਰੀ 29 ਨਵੰਬਰ ਨੂੰ ਸਵੇਰੇ 6 ਵਜੇ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੇ। ਇਹ ਛਾਪੇਮਾਰੀ ਪੋਰਨੋਗ੍ਰਾਫੀ ਮਾਮਲੇ ਵਿੱਚ ਕੀਤੀ ਗਈ ਹੈ। ਹਾਲਾਂਕਿ, ਸਿਰਫ ਰਾਜ ਕੁੰਦਰਾ ਹੀ ਨਹੀਂ ਬਲਕਿ ਪੋਰਨੋਗ੍ਰਾਫੀ ਮਾਮਲੇ ਨਾਲ ਜੁੜੇ ਕਈ ਲੋਕਾਂ ‘ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਇਸੇ ਮਾਮਲੇ ‘ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਸਾਲ 2021 ‘ਚ ਰਾਜ ਕੁੰਦਰਾ ‘ਤੇ ਕਥਿਤ ਤੌਰ ‘ਤੇ ਪੋਰਨੋਗ੍ਰਾਫੀ ਮਾਮਲੇ ‘ਚ ਸ਼ਾਮਲ ਹੋਣ ਦਾ ਆਰੋਪ ਲੱਗਾ ਸੀ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਰਾਜ ਕੁੰਦਰਾ 2 ਮਹੀਨੇ ਤੱਕ ਸਲਾਖਾਂ ਪਿੱਛੇ ਰਹੇ ਅਤੇ ਆਖਰਕਾਰ ਸਤੰਬਰ 2021 ਤੋਂ ਜ਼ਮਾਨਤ ‘ਤੇ ਬਾਹਰ ਹਨ। ਈਡੀ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ ਦੇ ਘਰ ਦੇ ਨਾਲ-ਨਾਲ ਉਨ੍ਹਾੰ ਦੇ ਦਫ਼ਤਰ ਅਤੇ ਉਨ੍ਹਾਂ ਦੇ ਸਾਥੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਪੋਰਨੋਗ੍ਰਾਫੀ ਨਾਲ ਜੁੜਿਆ ਹੈ ਮਾਮਲਾ
ਰਾਜ ਕੁੰਦਰਾ ਦੇ ਘਰ ਛਾਪੇਮਾਰੀ ਦਾ ਕਾਰਨ ਪੋਰਨੋਗ੍ਰਾਫੀ ਦਾ ਸਰਕੁਲੇਸ਼ਨ ਹੈ। ਈਡੀ ਦੀ ਇਹ ਮਨੀ ਲਾਂਡਰਿੰਗ ਜਾਂਚ ਮੋਬਾਈਲ ਐਪਸ ਰਾਹੀਂ ਅਸ਼ਲੀਲ ਸਮੱਗਰੀ ਦੇ ਉਤਪਾਦਨ ਅਤੇ ਵੰਡ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਵੀ ਰਾਜ ਕੁੰਦਰਾ ਈਡੀ ਦੇ ਸ਼ਿਕੰਜੇ ਵਿੱਚ ਫਸ ਚੁੱਕੇ ਹਨ।
15 ਥਾਵਾਂ ‘ਤੇ ਹੋ ਰਹੀ ਹੈ ਛਾਪੇਮਾਰੀ
ਮੁੰਬਈ ਦੇ ਨਾਲ-ਨਾਲ ਉੱਤਰ ਪ੍ਰਦੇਸ਼ ‘ਚ ਕਰੀਬ 15 ਥਾਵਾਂ ‘ਤੇ ਤਲਾਸ਼ੀ ਜਾਰੀ ਹੈ। ਮੋਬਾਈਲ ਐਪਸ ਤੋਂ ਇਲਾਵਾ, ਹੋਰ ਮਾਧਿਅਮਾਂ ਦੀ ਵੀ ਖੋਜ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਰਾਜ ਕੁੰਦਰਾ ਈਡੀ ਦੇ ਚੁੰਗਲ ਵਿੱਚ ਫਸ ਚੁੱਕੇ ਹਨ।
ਪੋਰਨੋਗ੍ਰਾਫੀ ਤੋਂ ਇਲਾਵਾ ਰਾਜ ਕੁੰਦਰਾ ਇਸ ਸਮੇਂ ਅਜੇ ਭਾਰਦਵਾਜ ਨਾਲ ਜੁੜੇ ਬਿਟਕੁਆਇਨ ਧੋਖਾਧੜੀ ਮਾਮਲੇ ਵਿੱਚ ਵੀ ਆਰੋਪੀ ਹਨ। ਜਿਸ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਇੱਕ ਵੱਖਰੀ ਮਨੀ ਲਾਂਡਰਿੰਗ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾਸ਼ਿਲਪਾ ਸ਼ੈੱਟੀ ਦੀ ਜੁਹੂ ਸਥਿਤ ਪ੍ਰਾਪਰਟੀ ਨਾਲ ਜੁੜੇ ਨਾਜਾਇਜ ਧਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
Previous articlePunjab University ਦੇ ਡਿਪਟੀ ਰਜਿਸਟਰਾਰ ਸਸਪੈਂਡ, ਫਰਜ਼ੀ ਬਿੱਲ ਘੁਟਾਲੇ ‘ਚ ਕਾਰਵਾਈ
Next articleNavjot Kaur Sidhu ਨਾਲ 2 ਕਰੋੜ ਦੀ ਠੱਗੀ, ਆਪਣੇ ਹੀ ਕਰੀਬੀਆਂ ‘ਤੇ ਲਗਾਏ ਆਰੋਪ

LEAVE A REPLY

Please enter your comment!
Please enter your name here