Home Desh Punjab ਦੇ 9 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਦਿਨ ਦਾ ਤਾਪਮਾਨ ਆਮ...

Punjab ਦੇ 9 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਦਿਨ ਦਾ ਤਾਪਮਾਨ ਆਮ ਤੋਂ 2 ਡਿਗਰੀ ਵੱਧ

27
0

ਅੱਜ, ਸ਼ੁਕਰਵਾਰ ਤੋਂ ਬਾਅਦ ਧੁ੍ੰਦ ਤੋਂ ਰਾਹਤ ਮਿਲੇਗੀ।

ਪੰਜਾਬ ‘ਚ ਅੱਜ ਧੁੰਦ ਨੂੰ ਲੈ ਕੇ 9 ਜਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੁੱਝ ਜ਼ਿਲ੍ਹਿਆਂ ‘ਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹਿਣ ਦੀ ਉਮੀਦ ਹੈ। ਚੰਡੀਗੜ੍ਹ ‘ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਹੈ, ਪਰ ਇਸ ਦਾ ਪੰਜਾਬ-ਚੰਡੀਗੜ੍ਹ ‘ਤੇ ਘੱਟ ਅਸਰ ਦੇਖਣ ਨੂੰ ਮਿਲੇਗਾ। ਆਉਣ ਵਾਲੇ ਇੱਕ ਹਫ਼ਤੇ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ, ਪਰ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਦੇ ਚੱਲਦੇ ਪੰਜਾਬ-ਸਮੇਤ ਪੂਰੇ ਉੱਤਰ ਭਾਰਤ ‘ਚ ਠੰਡ ਵਧੇਗੀ।
ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਬਠਿੰਡਾ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ ਤੇ ਪਟਿਆਲਾ ‘ਚ ਧੁੰਦ ਦਾ ਅਲਰਟ ਹੈ। ਅੱਜ, ਸ਼ੁਕਰਵਾਰ ਤੋਂ ਬਾਅਦ ਧੁ੍ੰਦ ਤੋਂ ਰਾਹਤ ਮਿਲੇਗੀ। ਪੰਜਾਬ-ਚੰਡੀਗੜ੍ਹ ‘ਚ ਰਾਤ ਦੇ ਸਮੇਂ ਦੀ ਠੰਡ ਵਧੀ ਹੈ, ਜਿਸ ਤੋਂ ਬਾਅਦ ਰਾਤ ਦਾਤਾਪਮਾਨ ਆਮ ਵਾਂਗ ਹੋ ਗਿਆ ਹੈ, ਪਰ ਦਿਨ ਦਾ ਘੱਟ ਤੋਂ ਘੱਟ ਤਾਪਮਾਨ ਅਜੇ ਵੀ 2 ਡਿਗਰੀ ਵੱਧ ਪਾਇਆ ਜਾ ਰਿਹਾ ਹੈ।

ਪ੍ਰਦੂਸ਼ਣ ਦੇ ਮੁੱਦੇ ‘ਤੇ ਸੁਪਰੀਮ ਕੋਰਟ ਦੀ ਫਟਕਾਰ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪਰਾਲੀ ਜਲਾਉਣ ਤੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਸਰਕਾਰ ਦੀ ਢੁੱਕਵੀਂ ਕਾਰਵਾਈ ਨਾ ਕਰਨ ਨੂੰ ਲੈ ਕੇ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਜਿਸ ‘ਚ ਸੰਗਰੂਰ ਜ਼ਿਲ੍ਹੇ ਦੇ ਇੱਕ ਜ਼ਮੀਨ ਰਿਕਾਰਡ ਅਧਿਕਾਰੀ ਤੇ ਬਲਾਕ ਪਟਵਾਰੀ ਯੂਨੀਅਨ ਪ੍ਰਧਾਨ ਨੇ ਕਥਿਤ ਰੂਪ ‘ਤੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ਾਮ ਨੂੰ ਚਾਰ ਵਜੇ ਤੋਂ ਬਾਅਦ ਜਲਾਉਣ ਤਾਂ ਕਿ ਸੈਟੇਲਾਈਟ ਤੋਂ ਪਤਾ ਨਾ ਲੱਗ ਸਕੇ।
ਅਦਾਲਤ ਨੇ ਇਸ ਮੁੱਦੇ ਨੂੰ ਬਹੁੱਤ ਗੰਭੀਰ ਮਾਮਲਾ ਦੱਸਦੇ ਹੋਏ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਅਜਿਹੇ ਅਧਿਕਾਰੀਆਂ ਦੀਆਂ ਗਤੀਵਿਧੀਆਂ ਨੂੰ ਰੋਕੇ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਧਿਕਾਰੀ ਕਿਸਾਨਾਂ ਨੂੰ ਅਜਿਹੀ ਸਲਾਹ ਨਾ ਦੇਵੇ।

 

Previous articlePCB ਦੀ ICC ਨੂੰ ਧਮਕੀ, ਇਨ੍ਹਾਂ ਦੋ ਵੱਡੇ ਟੂਰਨਾਮੈਂਟਾਂ ‘ਚ ਭਾਰਤ ਤੋਂ ਲਵੇਗਾ ਚੈਂਪੀਅਨਸ ਟਰਾਫੀ ਦਾ ਬਦਲਾ
Next articlePunjab ਭਾਜਪਾ ਦਾ ਚੋਣ ਕਮਿਸ਼ਨ ਨੂੰ ਪੱਤਰ, ਦਸੰਬਰ ਦੇ ਅੰਤ ਤੱਕ ਨਾ ਕਰਵਾਉਣ ਨਗਰ ਨਿਗਮ ਚੋਣਾਂ

LEAVE A REPLY

Please enter your comment!
Please enter your name here