Home Desh ਪ੍ਰਮੇਸ਼ਰ ਦੁਆਰ ‘ਚ ਕਤਲ ਕੇਸ ਦਾ ਮਾਮਲਾ, ਢੱਡਰੀਆਂ ਵਾਲੇ ਖਿਲਾਫ਼ ਅੱਜ ਕੋਰਟ...

ਪ੍ਰਮੇਸ਼ਰ ਦੁਆਰ ‘ਚ ਕਤਲ ਕੇਸ ਦਾ ਮਾਮਲਾ, ਢੱਡਰੀਆਂ ਵਾਲੇ ਖਿਲਾਫ਼ ਅੱਜ ਕੋਰਟ ‘ਚ ਸੁਣਵਾਈ

30
0

ਪਟੀਸ਼ਨਕਰਤਾ ਦਾ ਕਹਿਣਾ ਹੈ ਕਿ 2022 ਨੂੰ ਉਸ ਦੀ ਭੈਣ ਦਾ ਪਰਮੇਸ਼ਰ ਦੁਆਰ ‘ਚ ਕਤਲ ਕਰ ਦਿੱਤਾ ਗਿਆ।

ਰਣਜੀਤ ਸਿੰਘ ਢੱਡਰੀਆਵਾਲੇ ਦੇ ਪ੍ਰਮੇਸ਼ਰ ਦੁਆਰ ‘ਚ ਲੜਕੀ ਦੇ ਕਤਲ ਕੇਸ ‘ਚ ਅੱਜ ਸੁਣਵਾਈ ਹੋਣ ਜਾ ਰਹੀ ਹੈ। ਮਾਮਲਾ ਸਾਲ 2012 ਦਾ ਹੈ। ਢੱਡਰੀਆਂ ਵਾਲੇ ‘ਤੇ ਗੰਭੀਰ ਇਲਜ਼ਾਮ ਹਨ ਕਿ ਉਸ ਦੇ ਪ੍ਰਮੇਸ਼ਰ ਦੁਆਰ ‘ਚ ਲੜਕੀ ਦਾ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕਰ ਦਿੱਤਾ ਗਿਆ। ਪਟੀਸ਼ਨਕਰਤਾ ਮ੍ਰਿਤਕ ਦੇ ਭਰਾ ਨੇ ਪਟੀਸ਼ਨ ‘ਚ ਕਿਹਾ ਹੈ ਕਿ ਉਸ ਦੀ ਭੈਣ ਧਾਰਮਿਕ ਸੀ ਤੇ ਰਣਜੀਤ ਸਿੰਘ ਢੱਡਰੀਆਵਾਲੇ ਦੇ ਪਿੱਛੇ ਚੱਲ ਰਹੀ ਸੀ ਤੇ ਉਸ ਦੇ ਡੇਰੇ ‘ਤੇ ਸੇਵਾ ਕਰਦੀ ਸੀ।
ਪਟੀਸ਼ਨਕਰਤਾ ਦਾ ਕਹਿਣਾ ਹੈ ਕਿ 2022 ਨੂੰ ਉਸ ਦੀ ਭੈਣ ਦਾ ਪਰਮੇਸ਼ਰ ਦੁਆਰ ‘ਚ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਪਹਿਲੀ ਵੀ ਸੁਣਵਾਈ ਹੋ ਚੁੱਕੀ ਹੈ ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਵਾਈ ਨੂੰ ਇੱਕ ਹਫ਼ਤੇ ਤੱਕ ਮੁਲਤਵੀ ਕਰ ਦਿੱਤਾ ਸੀ। ਹੁਣ ਮਾਮਲੇ ‘ਚ ਅੱਜ, ਸ਼ੁਕਵਾਰ ਨੂੰ ਸੁਣਵਾਈ ਹੋਣੀ ਹੈ। ਪਟੀਸ਼ਨਕਰਤਾ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਜਾ ਐਸਆਈਟੀ ਰਾਹੀਂ ਕਰਵਾਉਣ ਦੀ ਵੀ ਮੰਗ ਕੀਤੀ ਹੈ। ਹਾਈਕੋਰਟ ਨੇ ਅਗਲੀ ਸੁਣਵਾਈ ‘ਚ ਐਸਐਸਪੀ ਪਟਿਆਲਾ ਨੂੰ ਵੀ ਪੱਖ ਪੇਸ਼ ਕਰਨ ਲਈ ਕਿਹਾ ਸੀ।

ਇਲਜ਼ਾਮਾਂ ਨੂੰ ਢੱਡਰੀਆਂ ਵਾਲੇ ਨੇ ਕੀਤਾ ਖਾਰਿਜ

ਹਾਲਾਂਕਿ, ਰਣਜੀਤ ਸਿੰਘ ਢੱਡਰੀਆਂਵਾਲੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਲੜਕੀ ਨੇ ਜਦੋਂ ਆਤਮ ਹੱਤਿਆ ਕੀਤੀ ਤਾਂ ਉਹ ਵਿਦੇਸ਼ ‘ਚ ਸੀ, ਨਾਲ ਲੜਕੀ ਨੇ ਗੁਰੂਘਰ ‘ਚ ਨਹੀਂ ਸਗੋਂ ਬਾਹਰ ਜਾ ਕੇ ਜ਼ਹਿਰੀਲਾ ਪਦਾਰਥ ਖਾਦਾ ਸੀ, ਜਿਸ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਢੱਡਰੀਆ ਵਾਲੇ ਨੇ ਕਿਹਾ ਕਿ ਉਹ ਪਹਿਲੇ ਵੀ ਇਸ ਮਾਮਲੇ ਦੀ ਜਾਂਚ ‘ਚ ਸ਼ਾਮਲ ਹੋ ਚੁੱਕੇ ਹਨ, ਉਨ੍ਹਾਂ ਦਾ ਕੋਈ ਕਸੂਰ ਨਹੀਂ ਨਿਕਲਿਆ ਤੇ ਉਹ ਅੱਗੇ ਵੀ ਜਾਂਚ ‘ਚ ਸ਼ਾਮਲ ਹੋਣਗੇ। ਇਹ ਜਾਂਚ ਸੀਬੀਆਈ ਕਰੇ ਜਾਂ ਕੋਈ ਹੋਰ ਏਜੰਸੀ, ਉਨ੍ਹਾਂ ਦਾ ਇਸ ਕੇਸ ‘ਚ ਕੋਈ ਵਾਹ ਵਾਸਤਾ ਨਹੀਂ।
Previous articleNavjot Kaur Sidhu ਨਾਲ 2 ਕਰੋੜ ਦੀ ਠੱਗੀ, ਆਪਣੇ ਹੀ ਕਰੀਬੀਆਂ ‘ਤੇ ਲਗਾਏ ਆਰੋਪ
Next articleSambhal: ਸਰਵੇਖਣ ਦੇ ਫੈਸਲੇ ‘ਤੇ ਸੁਪਰੀਮ ਕੋਰਟ ਨੇ ਜਤਾਇਆ ਇਤਰਾਜ਼, ਹੇਠਲੀ ਅਦਾਲਤ ਨੂੰ ਐਕਸ਼ਨ ਨਾ ਲੈਣ ਦਾ ਹੁਕਮ

LEAVE A REPLY

Please enter your comment!
Please enter your name here