Home Desh Punjab ‘ਚ 6 December ਨੂੰ ਸਰਕਾਰੀ ਛੁੱਟੀ ਦਾ ਐਲਾਨ, Sri Guru Teg...

Punjab ‘ਚ 6 December ਨੂੰ ਸਰਕਾਰੀ ਛੁੱਟੀ ਦਾ ਐਲਾਨ, Sri Guru Teg Bahadur ਸ਼ਹੀਦੀ ਦਿਵਸ ਸਬੰਧੀ ਫੈਸਲਾ

163
0

ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀ ਦਲੇਰੀ, ਕੁਰਬਾਨੀ ਅਤੇ ਧਰਮ ਦੀ ਰੱਖਿਆ ਲਈ ਯਾਦ ਕੀਤਾ ਜਾਂਦਾ ਹੈ।

Punjab ਵਿੱਚ 6 December ਨੂੰ ਜਨਤਕ ਛੁੱਟੀ ਰਹੇਗੀ। ਇਸ ਕਾਰਨ ਸਕੂਲ, ਕਾਲਜ, ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਹੋਰ ਅਦਾਰੇ ਬੰਦ ਰਹਿਣਗੇ। ਦੱਸ ਦਈਏ ਕਿ 6 ਦਸੰਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ।
ਇਸ ਮੌਕੇ ‘ਤੇ ਪੰਜਾਬ ‘ਚ ਛੁੱਟੀ ਰਹੇਗੀ। ਪੰਜਾਬ ਤੋਂ ਪਹਿਲਾਂ Chandigarh ਪ੍ਰਸ਼ਾਸਨ ਨੇ ਵੀ 6 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਸੀ।
Punjab ਸਰਕਾਰ ਨੇ ਇਸ ਨੂੰ ਮਹੱਤਵ ਦਿੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਇਸ ਵਿਸ਼ੇਸ਼ ਛੁੱਟੀ ਵਿੱਚ ਸੋਧ ਕੀਤਾ ਹੈ।

ਕੁਰਬਾਨੀ ਤੇ ਧਰਮ ਦੀ ਰੱਖਿਆ ਦਾ ਇਤਿਹਾਸ

ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀ ਦਲੇਰੀ, ਕੁਰਬਾਨੀ ਅਤੇ ਧਰਮ ਦੀ ਰੱਖਿਆ ਲਈ ਯਾਦ ਕੀਤਾ ਜਾਂਦਾ ਹੈ।
ਉਨ੍ਹਾਂ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਂ ‘ਤਿਆਗ ਮਲ’ ਸੀ, ਪਰ ਉਨ੍ਹਾਂ ਦੇ ਦਲੇਰਾਨਾ ਕੰਮਾਂ ਤੇ ਬੇਮਿਸਾਲ ਕੁਰਬਾਨੀ ਕਾਰਨ ਉਨ੍ਹਾਂ ਨੂੰ ‘ਤੇਗ ਬਹਾਦਰ’ ਦੀ ਉਪਾਧੀ ਦਿੱਤੀ ਗਈ।

ਧਰਮ ਤੇ ਮਨੁੱਖਤਾ ਦੀ ਰਾਖੀ ਲਈ ਯਤਨ ਕੀਤੇ

ਗੁਰੂ ਤੇਗ ਬਹਾਦਰ ਜੀ ਨੇ ਆਪਣਾ ਜੀਵਨ ਮਾਨਵਤਾ, ਧਾਰਮਿਕ ਆਜ਼ਾਦੀ ਤੇ ਅਨਿਆਂ ਵਿਰੁੱਧ ਸੰਘਰਸ਼ ਨੂੰ ਸਮਰਪਿਤ ਕੀਤਾ।
ਜਦੋਂ ਮੁਗਲ ਸ਼ਾਸਕ ਔਰੰਗਜ਼ੇਬ ਨੇ ਹਿੰਦੂ ਧਰਮ ਦੇ ਖਾਤਮੇ ਤੇ ਜ਼ਬਰਦਸਤੀ ਧਰਮ ਪਰਿਵਰਤਨ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਗੁਰੂ ਜੀ ਨੇ ਇਨ੍ਹਾਂ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਈ।
1675 ਵਿੱਚ ਕਸ਼ਮੀਰੀ ਪੰਡਤਾਂ ਨੇ ਗੁਰੂ ਜੀ ਨੂੰ ਮਦਦ ਲਈ ਅਪੀਲ ਕੀਤੀ ਕਿਉਂਕਿ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਗੁਰੂ ਜੀ ਨੇ ਉਨ੍ਹਾਂ ਦੀ ਰੱਖਿਆ ਦਾ ਜ਼ਿੰਮਾ ਲਿਆ ਅਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਖੜੇ ਹੋ ਗਏ।
Previous articleCorona ਮਹਾਮਾਰੀ ਤੋਂ ਬਾਅਦ Heart Attacks ਦੇ ਮਾਮਲੇ ਕਿਉਂ ਵਧੇ? AIIMS ਨੇ ਦੱਸਿਆ
Next articleBangladesh ‘ਚ ਭਾਰਤੀ ਬੱਸ ‘ਤੇ ਹਮਲਾ, ਯਾਤਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ

LEAVE A REPLY

Please enter your comment!
Please enter your name here