Home Desh Punjabi ਗਾਇਕ Karan Aujla ਖਿਲਾਫ Police ਕੋਲ ਸ਼ਿਕਾਇਤ ਦਰਜ, ਜਾਣੋ ਕਿਸ ਮਾਮਲੇ...

Punjabi ਗਾਇਕ Karan Aujla ਖਿਲਾਫ Police ਕੋਲ ਸ਼ਿਕਾਇਤ ਦਰਜ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ

36
0

 Punjabi ਗਾਇਕ Karan Aujla ਆਪਣੀ ਆਵਾਜ਼ ਦੇ ਦਮ ‘ਤੇ ਦੇਸ਼ ਅਤੇ ਵਿਦੇਸ਼   ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ।

Punjabi ਗਾਇਕ Karan Aujla ਆਪਣੀ ਆਵਾਜ਼ ਦੇ ਦਮ ‘ਤੇ ਦੇਸ਼ ਅਤੇ ਵਿਦੇਸ਼   ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ। ਦੱਸ ਦੇਈਏ ਕਿ ਔਜਲਾ ਚੰਡੀਗੜ੍ਹ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।

ਇਸ ਵਿਚਾਲੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕ ਦੇ 7 December ਨੂੰ Chandighar ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਥਾਨਕ ਨਿਵਾਸੀ ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਕਰਨ ਔਜਲਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

Karan Aujla ਖਿਲਾਫ ਸ਼ਿਕਾਇਤ ਦਰਜ ਕਰਵਾਈ

ਇਸ ਸ਼ਿਕਾਇਤ ਵਿੱਚ ਧਰਨੇਵਰ ਨੇ ਦੋਸ਼ ਲਾਇਆ ਕਿ Karan Aujla ਦੇ ਗੀਤ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ। ਧਰਨੇਵਰ ਨੇ ਮੰਗ ਕੀਤੀ ਹੈ ਕਿ Karan Aujla ਨੂੰ ਆਪਣੇ ਸ਼ੋਅ ‘ਚ ‘ਚਿੱਟਾ ਕੁੜਤਾ’, ‘ਅਧੀਆ’, ‘ਫਿਊ ਡੇਜ਼’, ‘ਅਲਕੋਹਲ 2’, ‘ਗੈਂਗਸਟਾ’ ਅਤੇ ‘ਬੰਦੂਕ’ ਵਰਗੇ ਗੀਤ ਨਹੀਂ ਗਾਉਣਗੇ। ਜੇਕਰ ਉਹ ਇਹ ਗੀਤ ਗਾਉਂਦਾ ਹੈ ਤਾਂ ਉਹ ਚੰਡੀਗੜ੍ਹ ਦੇ ਐਸਐਸਪੀ ਅਤੇ ਡੀਜੀਪੀ ਖ਼ਿਲਾਫ਼ ਅਦਾਲਤ ਵਿੱਚ ਮਾਣਹਾਨੀ ਦੀ ਪਟੀਸ਼ਨ ਦਾਇਰ ਕਰੇਗਾ।

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ Karan Aujla ਦੇ ਗੀਤਾਂ ‘ਤੇ ਸਵਾਲ ਉਠਾਏ ਗਏ ਹਨ। ਇਸ ਤੋਂ ਪਹਿਲਾਂ ਵੀ ਪੰਡਿਤਰਾਓ ਧਰਨੇਵਰ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਦਿਲਜੀਤ ਦੋਸਾਂਝ ਨੂੰ ਨੋਟਿਸ ਜਾਰੀ ਕੀਤਾ ਸੀ।

ਚਲਦੇ ਸ਼ੋਅ ‘ਚ ਸੁੱਟੀ ਸੀ ਜੁੱਤੀ 

Punjabi ਗਾਇਕ Karan Aujla ਦਾ ਕਰੀਬ ਤਿੰਨ ਮਹੀਨੇ ਪਹਿਲਾਂ ਯੂ.ਕੇ ਟੂਰ ਚੱਲ ਰਿਹਾ ਸੀ। ਉਹ ਲੰਡਨ ਵਿੱਚ ਇੱਕ ਸੰਗੀਤ ਸਮਾਰੋਹ ਕਰ ਰਹੇ ਸੀ। ਇਸ ਦੌਰਾਨ ਚੱਲ ਰਹੇ ਸ਼ੋਅ ‘ਚ ਕਿਸੇ ਨੇ ਉਨ੍ਹਾਂ ‘ਤੇ ਜੁੱਤੀ ਸੁੱਟ ਦਿੱਤੀ ਸੀ। ਗੁੱਸੇ ‘ਚ ਆਏ Karan Aujla ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ ‘ਤੇ ਆਉਣ ਦੀ ਚੁਣੌਤੀ ਵੀ ਦਿੱਤੀ ਸੀ।

Previous articleLawrence Bishnoi ਗਿਰੋਹ ਦੇ ਮੈਂਬਰ ਸਣੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Next articleChampions Trophy 2025 ਨੂੰ ਲੈ ਕੇ ਵਧਿਆ ਵਿਵਾਦ, ਬੋਲੇ Shoaib Akhtar

LEAVE A REPLY

Please enter your comment!
Please enter your name here