Home Desh Bangladesh ‘ਚ ਭਾਰਤੀ ਬੱਸ ‘ਤੇ ਹਮਲਾ, ਯਾਤਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ

Bangladesh ‘ਚ ਭਾਰਤੀ ਬੱਸ ‘ਤੇ ਹਮਲਾ, ਯਾਤਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ

33
0

ਮੰਤਰੀ ਨੇ ਕਿਹਾ ਕਿ ਬੱਸ ਆਪਣੀ ਲੇਨ ਵਿੱਚ ਜਾ ਰਹੀ ਸੀ ਜਦੋਂ ਇੱਕ ਟਰੱਕ ਨੇ ਜਾਣਬੁੱਝ ਕੇ ਉਸ ਨੂੰ ਟੱਕਰ ਮਾਰ ਦਿੱਤੀ।

ਤ੍ਰਿਪੁਰਾ ਦੇ Transport Minister Sushant Chaudhary ਨੇ ਦੋਸ਼ ਲਾਇਆ ਕਿ ਅਗਰਤਲਾ ਤੋਂ ਕੋਲਕਾਤਾ ਜਾ ਰਹੀ ਬੱਸ ‘ਤੇ Bangladesh ‘ਚ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ Bangladesh ਦੇ ਬ੍ਰਾਹਮਣਬਾਰੀਆ ਜ਼ਿਲ੍ਹੇ ਦੇ ਵਿਸ਼ਵਾ ਰੋਡ ‘ਤੇ ਵਾਪਰੀ।

ਸ਼ਨੀਵਾਰ ਨੂੰ ਫੇਸਬੁੱਕ ‘ਤੇ ਬੱਸ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਚੌਧਰੀ ਨੇ ਲਿਖਿਆ ਕਿ ਤ੍ਰਿਪੁਰਾ ਤੋਂ ਕੋਲਕਾਤਾ ਜਾ ਰਹੀ ਸ਼ਿਆਮਲੀ ਟਰਾਂਸਪੋਰਟ ਦੀ ਬੱਸ ‘ਤੇ ਬੰਗਲਾਦੇਸ਼ ‘ਚ ਹਮਲਾ ਕੀਤਾ ਗਿਆ। ਇਸ ਘਟਨਾ ਨਾਲ ਬੱਸ ਵਿੱਚ ਸਫ਼ਰ ਕਰ ਰਹੇ ਭਾਰਤੀ ਯਾਤਰੀ ਡਰ ਗਏ।

Bangladesh ਨੂੰ ਭਾਰਤੀ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ

ਟਰਾਂਸਪੋਰਟ ਮੰਤਰੀ Sushant Chaudhary ਨੇ ਕਿਹਾ ਕਿ ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਗੁਆਂਢੀ ਦੇਸ਼ ਦੇ ਪ੍ਰਸ਼ਾਸਨ ਨੂੰ ਭਾਰਤੀ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ।

Kolkata ਅਤੇ ਅਗਰਤਲਾ ਵਿਚਕਾਰ ਬੱਸਾਂ ਢਾਕਾ ਰਾਹੀਂ ਚਲਦੀਆਂ ਹਨ ਕਿਉਂਕਿ ਇਸ ਨਾਲ ਯਾਤਰਾ ਦੀ ਦੂਰੀ ਅੱਧੇ ਤੋਂ ਵੱਧ ਘੱਟ ਜਾਂਦੀ ਹੈ। ਇਹ ਹਵਾਈ ਯਾਤਰਾ ਨਾਲੋਂ ਸਸਤਾ ਹੈ ਅਤੇ ਅਸਾਮ ਰਾਹੀਂ ਰੇਲ ਰਾਹੀਂ ਯਾਤਰਾ ਕਰਨ ਨਾਲੋਂ ਘੱਟ ਸਮਾਂ ਲੈਂਦਾ ਹੈ। ਰੇਲ ਯਾਤਰਾ ਵਿੱਚ ਆਮ ਤੌਰ ‘ਤੇ 30 ਘੰਟਿਆਂ ਤੋਂ ਵੱਧ ਸਮਾਂ ਲੱਗਦਾ ਹੈ।

ਤ੍ਰਿਪੁਰਾ ਵਿੱਚ ਸਖ਼ਤ ਨਿਗਰਾਨੀ

ਮੁੱਖ ਮੰਤਰੀ ਮਾਨਿਕ ਸਾਹਾ ਨੇ ਕਿਹਾ ਕਿ ਉਨ੍ਹਾਂ ਨੂੰ ਬੱਸ ‘ਤੇ ਹਮਲੇ ਦੀ ਸੂਚਨਾ ਮਿਲੀ ਹੈ ਅਤੇ ਉਹ ਇਸ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੁਆਂਢੀ ਦੇਸ਼ ‘ਚ ਘੱਟ ਗਿਣਤੀ ਹਿੰਦੂਆਂ ‘ਤੇ ਹੋ ਰਹੇ ਹਮਲਿਆਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸਾਹਾ ਨੇ ਕਿਹਾ ਕਿ ਪੂਰੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਜ਼ੁਲਮ ਹੋ ਰਹੇ ਹਨ। ਕਿਉਂਕਿ ਸਾਡਾ ਰਾਜ ਤਿੰਨ ਪਾਸਿਆਂ ਤੋਂ ਬੰਗਲਾਦੇਸ਼ ਨਾਲ ਘਿਰਿਆ ਹੋਇਆ ਹੈ, ਇਸ ਲਈ ਮੈਂ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਨੂੰ ਅੰਤਰਰਾਸ਼ਟਰੀ ਸਰਹੱਦ ‘ਤੇ ਸਖ਼ਤ ਚੌਕਸੀ ਰੱਖਣ ਲਈ ਕਿਹਾ ਹੈ।
Previous articlePunjab ‘ਚ 6 December ਨੂੰ ਸਰਕਾਰੀ ਛੁੱਟੀ ਦਾ ਐਲਾਨ, Sri Guru Teg Bahadur ਸ਼ਹੀਦੀ ਦਿਵਸ ਸਬੰਧੀ ਫੈਸਲਾ
Next articleਕੀ ਸੱਚਮੁੱਚ ਤਲਾਕ ਲੈਣ ਜਾ ਰਿਹਾ Kulhad Pizza Couple

LEAVE A REPLY

Please enter your comment!
Please enter your name here