Home Crime ਭਾਰਤੀ ਸਰਹੱਦ ‘ਤੇ ਦਿਖਿਆ Pakistani Drone, BSF ਜਵਾਨਾਂ ਨੇ ਕੀਤੀ ਫਾਇਰਿੰਗ CrimeDeshlatest NewsPanjabVidesh ਭਾਰਤੀ ਸਰਹੱਦ ‘ਤੇ ਦਿਖਿਆ Pakistani Drone, BSF ਜਵਾਨਾਂ ਨੇ ਕੀਤੀ ਫਾਇਰਿੰਗ By admin - December 2, 2024 40 0 FacebookTwitterPinterestWhatsApp ਡਰੋਨ ਐਕਟੀਵਿਟੀ ਦੀ ਖ਼ਬਰ ਸੁਣਦਿਆਂ ਹੀ BSF ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 27ਬਟਾਲੀਅਨ ਦੀ ਬੀਓਪੀ ਮੇਤਲਾ ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਐਤਵਾਰ ਦੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ 11.30 ਦੇ ਕਰੀਬ ਸਰਹੱਦ ‘ਤੇ ਚੌਕਸ ਬੀਐਸਐਫ ਦੀ ਬੀਓਪੀ ਮੇਤਲਾ ਦੇ ਜਵਾਨਾਂ ਰਾਤ ਵੇਲੇ ਆਸਮਾਨ ਵਿੱਚ ਭਾਰਤੀ ਸੀਮਾ ਤੇ ਪਾਕਿਸਤਾਨੀ ਡਰੋਨ ਨੂੰ ਵੇਖਿਆ। ਜਿੱਥੇ ਡਿਊਟੀ ਤੇ ਚੌਕਸ ਜਵਾਨਾਂ ਵੱਲੋਂ 6 ਦੇ ਕਰੀਬ ਫਾਇਰ ਤੇ ਇਕ ਰੋਸ਼ਨੀ ਬੰਬ ਚਲਾਇਆ ਗਿਆ । ਡਰੋਨ ਐਕਟੀਵਿਟੀ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਸੋਮਵਾਰ ਤੜਕਸਾਰ ਤੋਂ ਬੀਐਸਐਫ ਦੀ 27 ਬਟਾਲੀਅਨ ਦੇ ਅਧਿਕਾਰੀਆਂ ਅਤੇ ਜਵਾਨਾਂ ਤੋਂ ਇਲਾਵਾ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਸੰਬੰਧਤ ਏਰੀਏ ਵਿੱਚ ਪਹੁੰਚ ਕੇ ਸਰਚ ਅਭਿਆਨ ਚਲਾਇਆ ਹੋਇਆ ਹੈ।