ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਧਾਰਮਿਕ ਸਜ਼ਾ ਦਿੱਤੀ ਗਈ ਹੈ।
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 9 ਸਾਲ ਪਹਿਲਾਂ ਮੁਆਫ਼ੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ ਦੋਸ਼ੀ Sukhbir Singh Badal ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਹੈ।
Sukhbir Singh Badal ਆਪਣੇ ਗਲ ਵਿੱਚ ਤਖ਼ਤੀ ਪਾ ਕੇ, ਸੇਵਾਦਾਰ ਦੇ ਕੱਪੜੇ ਪਾ ਕੇ ਗੋਲਡਨ ਟੈਂਪਰ ਦੇ ਬਾਹਰ ਬਰਸ਼ਾ ਲੈ ਕੇ ਸੇਵਾ ਕਰ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪਖਾਨੇ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਦਿੱਤੀ ਗਈ ਹੈ।
Sukhbir Singh Badal ਤੋਂ ਇਲਾਵਾ ਅਕਾਲੀ ਦਲ ਦੇ ਬਾਗੀ ਧੜੇ ਅਤੇ ਵਿਰੋਧ ਨਾ ਕਰਨ ਦੇ ਦੋਸ਼ੀ ਆਗੂਆਂ ਨੂੰ ਵੀ ਪਖਾਨਿਆਂ ਦੀ ਸਫ਼ਾਈ ਦੀ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਹਨ। ਅੱਜ ਮੰਗਲਵਾਰ ਨੂੰSukhbir Singh Badal ਤੋਂ ਇਲਾਵਾ 2007-17 ਦੌਰਾਨ ਦੋਸ਼ੀ ਐਲਾਨੇ ਗਏ ਸਾਰੇ ਕੈਬਨਿਟ ਮੈਂਬਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਹਰਿਮੰਦਰ ਸਾਹਿਬ ਵਿਖੇ ਪੁੱਜਣਗੇ
ਸ੍ਰੀ ਅਕਾਲ ਤਖ਼ਤ ‘ਤੇ ਪੰਜ ਸਿੱਖ ਸਾਹਿਬਾਨਾਂ ਦੀ ਏਕਤਰਤਾ ਹੋਈ। ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਵੱਡੇ ਫੈਸਲੇ ਲਏ। ਮਾਮਲੇ ਵਿੱਚ ਮੁੱਖ ਗੁਨਾਹਗਾਰ ਸੁਖਬੀਰ ਸਿੰਘ ਬਾਦਲ, Sukhdev Singh Dhindsa ਲਈ ਸਪੈਸ਼ਲ ਸਜ਼ਾ ਸੁਣਾਈ ਗਈ ਹੈ। ਦੋਵੇਂ ਆਗੂ ਦਰਬਾਰ ਸਾਹਿਬ ਵਿੱਚ ਪਹਿਰੇਦਾਰੀ ਕਰਨਗੇ। ਜਿਸ ਤੋਂ ਬਾਅਦ ਬਾਥਰੂਮਾਂ ਦੀ ਸਫਾਈ, ਭਾਂਡੇ ਮਾਂਜਣ ਦੀ ਸੇਵਾ, ਕੀਰਤ ਸੁਣਨ ਦੀ ਸੇਵਾ, ਨੀਤ ਨੇਮ ਕਰਨ ਦੀ ਸੇਵਾ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ।
Sukhbir Singh Badal ਪੈਰ ਦੇ ਅੰਗੂਠੇ ਵਿੱਚ ਫਰੈਕਚਰ ਕਾਰਨ ਚੱਲ ਨਹੀਂ ਸਕਦੇ ਅਤੇ ਸਾਬਕਾ ਸੰਸਦ ਮੈਂਬਰ Sukhdev Singh Dhindsa , ਜੋ ਕਿ ਬਜ਼ੁਰਗ ਹਨ, ਇੱਕ ਘੰਟਾ ਵ੍ਹੀਲ ਚੇਅਰ ‘ਤੇ ਬੈਠ ਕੇ ਹਰਿਮੰਦਰ ਸਾਹਿਬ ਦੇ ਗੇਟ ‘ਤੇ ਪਹਿਰਾ ਦੇਣਗੇ। ਇਸ ਤੋਂ ਇਲਾਵਾ ਹੋਰ ਆਗੂ ਇੱਕ ਘੰਟਾ ਹਰਿਮੰਦਰ ਸਾਹਿਬ ਵਿਚ ਬਾਥਰੂਮਾਂ ਦੀ ਸਫ਼ਾਈ ਕਰਨਗੇ। ਜਿਨ੍ਹਾਂ ਆਗੂਆਂ ਨੂੰ ਤਨਖ਼ਾਹ ਦਿੱਤੀ ਗਈ ਹੈ, ਉਹ ਆਪਣੀ ਤਨਖ਼ਾਹ (ਸਜ਼ਾ) ਦੌਰਾਨ ਗਲੇ ਵਿੱਚ ਇਸ ਸਬੰਧੀ ਤਖ਼ਤੀ ਲਟਕਾਉਣਗੇ।
Sukhbir Singh Badal ਅਤੇ Sukhdev Singh Dhindsa ਤੋਂ ਇਲਾਵਾ ਹੋਰ ਆਗੂ ਵੀ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਧੋਣਗੇ। Sukhbir Singh Badal ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਦੇ ਜੁਰਮ ਕਬੂਲ ਕਰਕੇ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਜਥੇਦਾਰ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਬਾਗੀ ਅਤੇ ਦਾਗੀ ਆਗੂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।