Home Desh Lakha Sidhana ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਛੱਡਣ ਦਾ ਐਲਾਨ Deshlatest NewsPanjabRajniti Lakha Sidhana ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਛੱਡਣ ਦਾ ਐਲਾਨ By admin - December 4, 2024 37 0 FacebookTwitterPinterestWhatsApp ਮੰਗਾਂ ਲਈ ਪੂਰੀਆਂ ਕਰਨ ਲਈ ਮੰਗਿਆ 7 ਦਿਨ ਦਾ ਸਮਾਂ ਲੁਧਿਆਣਾ ‘ਚ ਬੁੱਢੇ ਨਾਲੇ ਦੇ ਮੁੱਦੇ ‘ਤੇ ਹੋਏ ਧਰਨੇ ਦੌਰਾਨ ਦੇਰ ਸ਼ਾਮ ਹਿਰਾਸਤ ‘ਚ ਲਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਪ੍ਰਸ਼ਾਸਨ ਨੇ ਰਿਹਾਅ ਕਰ ਦਿੱਤਾ ਹੈ। ਏਡੀਸੀ ਅਮਰਜੀਤ ਬੈਂਸ ਧਰਨਾਕਾਰੀਆਂ ਵਿਚਕਾਰ ਪਹੁੰਚੇ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਕਾਲਾ ਪਾਣੀ ਮੋਰਚਾ ਦੇ ਮੁਖੀ ਲੱਖਾ ਸਿਧਾਣਾ ਨੂੰ ਵੀ ਛੱਡਣ ਦਾ ਐਲਾਨ ਕੀਤਾ ਗਿਆ। ਪਰ ਧਰਨਾਕਾਰੀਆਂ ਨੇ ਕਿਹਾ ਕਿ ਪਹਿਲਾਂ ਸਿਧਾਣਾ ਨਾਲ ਗੱਲ ਕੀਤੀ ਜਾਵੇ। ਉਹ ਸਿਧਾਣਾ ਨਾਲ ਗੱਲ ਕਰਕੇ ਹੀ ਧਰਨਾ ਛੱਡਣਗੇ। ਦੂਜੇ ਪਾਸੇ ਸਵੇਰੇ ਹਿਰਾਸਤ ਦੇ ਵਿੱਚ ਲਏ ਗਏ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੂੰ ਪੁਲਿਸ ਨੇ ਫਿਲਹਾਲ ਛੱਡ ਦਿੱਤਾ ਹੈ। ਤਰਸੇਮ ਸਿੰਘ ਨੂੰ ਰਿਹਾ ਕਰਨ ਤੋਂ ਬਾਅਦ ਉਹ ਧਰਨੇ ਵਾਲੀ ਥਾਂ ਤੇ ਪਹੁੰਚੇ, ਜਿੱਥੇ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦਾ ਧਰਨਾ ਹੈ। ਆਮ ਲੋਕਾਂ ਦੀ ਗੱਲ ਹੈ ਅਤੇ ਇਸ ਤਰ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਜੋ ਧੱਕਾ ਕਰ ਰਹੀ ਹੈ। ਇਹ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਲੋਕਾਂ ਨੂੰ ਬਿਨਾਂ ਵਜ੍ਹਾ ਸਵੇਰੇ ਹਿਰਾਸਤ ਦੇ ਵਿੱਚ ਲਿਆ ਗਿਆ। ਸਾਡੇ ਕਈ ਬੰਦੇ ਹਾਲੇ ਵੀ ਪੁਲਿਸ ਨੇ ਫੜੇ ਹੋਏ ਨੇ ਜੇਕਰ ਮੋਰਚਾ ਜਿੰਨੀ ਦੇਰ ਚੱਲੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀ ਹੁੰਦੀਆਂ ਉਦੋਂ ਤੱਕ ਅਸੀਂ ਡਟੇ ਰਵਾਂਗੇ। ਦੱਸ ਦੇਈਏ ਕਿ ਲੱਖਾ ਸਿਧਾਣਾ ਵੱਲੋਂ ਅੱਜ ਲੁਧਿਆਣਾ ਦੇ ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਲੈ ਕੇ ਆਪਣੇ ਸਾਥੀਆਂ ਸਮੇਤ ਉਥੇ ਪ੍ਰਦਰਸ਼ਨ ਕੀਤਾ ਜਾਣਾ ਸੀ। ਦੂਜੇ ਪਾਸੇ ਲੁਧਿਆਣਾ ਦੇ ਲੋਕ ਵੀ ਲੱਖਾ ਦੇ ਖਿਲਾਫ ਇਕੱਠੇ ਹੋਣੇ ਸਨ। ਇਸ ਟਕਰਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੱਖਾ ਦੇ ਸਾਥੀਆਂ ਨੂੰ ਅੱਜ ਦੁਪਹਿਰ ਵੇਲੇ ਘਰਾਂ ਵਿੱਚ ਨਜ਼ਰਬੰਦ ਨੂੰ ਕਰ ਦਿੱਤਾ ਗਿਆ ਸੀ।