ਕੀ ਹੈ ਕਤਲ ਦਾ ਪੂਰਾ ਮਾਮਲਾ?
ਆਲੀਆ ‘ਤੇ ਲੱਗੇ ਦੋਸ਼ਾਂ ਮੁਤਾਬਕ 2 ਨਵੰਬਰ ਨੂੰ ਆਲੀਆ ਜੈਕਬਜ਼ ਦੇ ਗੈਰੇਜ ‘ਚ ਪਹੁੰਚੀ, ਜਿੱਥੇ ਉਸ ਨੇ ਚਿਲਾਉਂਦੇ ਹੋਏ ਕਿਹਾ ਕਿ ਅੱਜ ਤੁਸੀਂ ਸਾਰੇ ਮਰਨ ਵਾਲੇ ਹੋ। ਜੈਕਬਸ ਗੈਰਾਜ ਵਿੱਚ ਆਪਣੀ ਦੋਸਤ ਅਨਾਸਤਾਸੀਆ ਏਟੀਨ ਨਾਲ ਸੌਂ ਰਿਹਾ ਸੀ।
ਇਕ ਗੁਆਂਢੀ ਨੇ ਆਲੀਆ ਨੂੰ ਧਮਕੀ ਦਿੰਦੇ ਹੋਏ ਦੇਖਿਆ ਸੀ, ਉਸ ਨੇ ਅਦਾਲਤ ਵਿਚ ਦੱਸਿਆ ਕਿ ਇਹ ਕਹਿਣ ਤੋਂ ਬਾਅਦ ਉਸ ਨੇ ਦੋ ਮੰਜ਼ਿਲਾ ਗੈਰੇਜ ਨੂੰ ਅੱਗ ਲਗਾ ਦਿੱਤੀ। ਜੈਕਬਸ ਦੀ ਮਾਂ ਨੇ ਅਦਾਲਤ ਨੂੰ ਦੱਸਿਆ ਕਿ ਜੈਕਬਸ ਅਤੇ ਆਲੀਆ ਦਾ ਰਿਸ਼ਤਾ ਇੱਕ ਸਾਲ ਪਹਿਲਾਂ ਹੀ ਖਤਮ ਹੋ ਗਿਆ ਸੀ ਪਰ ਆਲੀਆ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਅਜੇ ਤੱਕ ਇਸ ਮਾਮਲੇ ‘ਚ ਨਰਗਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।