Home Desh ਧਾਰਮਿਕ ਸਜ਼ਾ ਕੱਟ ਰਹੇ ਸਾਬਕਾ Dy CM Sukhbir Badal ‘ਤੇ ਕਿਉਂ ਹੋਇਆ...

ਧਾਰਮਿਕ ਸਜ਼ਾ ਕੱਟ ਰਹੇ ਸਾਬਕਾ Dy CM Sukhbir Badal ‘ਤੇ ਕਿਉਂ ਹੋਇਆ ਹਮਲਾ

28
0

 ਸੁਖਬੀਰ ਬਾਦਲ ‘ਤੇ ਇਕ ਵਿਅਕਤੀ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ।

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ‘ਤੇ ਬੁੱਧਵਾਰ ਨੂੰ ਉਸ ਸਮੇਂ ਜਾਨਲੇਵਾ ਹਮਲਾ ਹੋਇਆ ਜਦੋਂ ਉਹ ਹਰਿਮੰਦਰ ਸਾਹਿਬ ਵਿਖੇ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਸਨ। ਹਾਲਾਂਕਿ, ਉੱਥੇ ਤਾਇਨਾਤ ਨਿੱਜੀ ਸੁਰੱਖਿਆ ਕਰਮੀਆਂ ਕਾਰਨ ਸੁਖਬੀਰ ਇਸ ਹਮਲੇ ਤੋਂ ਵਾਲ-ਵਾਲ ਬਚ ਗਏ।
ਸੁਖਬੀਰ ਬਾਦਲ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਬਾਹਰ ਮੁੱਖ ਗੇਟ ਤੇ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਦੀ ਲੱਤ ‘ਚ ਫਰੈਕਚਰ ਹੈ ਅਤੇ ਇਸੇ ਕਾਰਨ ਉਹ ਵ੍ਹੀਲਚੇਅਰ ‘ਤੇ ਬੈਠੇ ਸਨ। ਇਸ ਦੌਰਾਨ ਹਮਲਾਵਰ ਉਥੇ ਆ ਗਿਆ ਅਤੇ ਆਪਣੀ ਪੈਂਟ ਦੀ ਜੇਬ ‘ਚੋਂ ਪਿਸਤੌਲ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਥੇ ਮੌਜੂਦ ਬਾਦਲ ਦੀ ਨਿੱਜੀ ਸੁਰੱਖਿਆ ਨੇ ਹਮਲਾਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਇਸੇ ਦੌਰਾਨ ਗੋਲੀ ਸੁਖਬੀਰ ਤੋਂ ਥੋੜੀ ਉੱਤੇ ਕੰਧ ‘ਤੇ ਜਾ ਲੱਗੀ।

68 ਸਾਲਾ ਬੁਜੁਰੱਗ ਨੇ ਕੀਤਾ ਹਮਲਾ

ਸਿੱਖ ਧਾਰਮਿਕ ਗੁਰੂਆਂ ਵੱਲੋਂ ਤਨਖਾਹੀਆਂਐਲਾਣਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ। ਜਿਸ ਦੇ ਇੱਕ ਦਿਨ ਬਾਅਦ ਸੁਖਬੀਰ ਬਾਦਲ ਮੰਗਲਵਾਰ ਨੂੰ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ। ਅੱਜ ਉਨ੍ਹਾਂ ਦੀ ਤਨਖਾਹ ਦਾ ਦੂਜਾ ਦਿਨ ਸੀ।
ਸੁਖਬੀਰ ਬਾਦਲ ਇਸ ਹਮਲੇ ‘ਚ ਵਾਲ-ਵਾਲ ਬਚ ਗਏ। ਫਿਲਹਾਲ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ। 68 ਸਾਲਾ ਨਰਾਇਣ ਸਿੰਘ ਚੌੜਾ ਪਿਛਲੇ 2-3 ਦਿਨਾਂ ਤੋਂ ਹਰਿਮੰਦਰ ਸਾਹਿਬ ਆ ਰਿਹਾ ਸੀ। ਉਹ ਕਈ ਸੰਸਥਾਵਾਂ ਨਾਲ ਜੁੜਿਆਂ ਹੋਇਆ ਹੈ। ਉਹ ਖਾਲਿਸਤਾਨੀ ਸਮਰਥਕ ਵੀ ਹੈ। ਉਹ ਖਾਲਿਸਤਾਨੀ ਲਿਬਰੇਸ਼ਨ ਫੋਰਸ ਨਾਲ ਵੀ ਜੁੜਿਆ ਹੋਇਆ ਹੈ।

ਕੀ ਹੈ ਜਾਨਲੇਵਾ ਹਮਲੇ ਦਾ ਕਾਰਨ?

ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਬਕਾ ਉਪ ਮੁੱਖ ਮੰਤਰੀ ‘ਤੇ ਹੋਏ ਜਾਨਲੇਵਾ ਹਮਲੇ ਦਾ ਮੁੱਖ ਕਾਰਨ ਕੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਰਾਇਣ ਸਿੰਘ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਆਗੂ ਸੁਖਬੀਰ ਬਾਦਲ ਤੋਂ ਕਾਫੀ ਨਾਰਾਜ਼ ਸੀ। ਇਸ ਤੋਂ ਇਲਾਵਾ ਸਲਾਬਤਪੁਰਾ ‘ਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ‘ਤੇ 2007 ‘ਚ ਦਰਜ ਕੀਤਾ ਗਿਆ ਕੇਸ ਵਾਪਸ ਲੈਣ ਤੋਂ ਵੀ ਉਹ ਨਾਖੁਸ਼ ਸੀ।
ਸੁਖਬੀਰ ਬਾਦਲ ਦੀ ਪਾਰਟੀ ਉਦੋਂ ਸੱਤਾ ਵਿਚ ਸੀ। ਰਾਮ ਰਹੀਮ ‘ਤੇ ਇਲਜ਼ਾਮ ਸੀ ਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰਨ ਕਰਕੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਦਿਖਾਵਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਵੋਟ ਬੈਂਕ ਦੀ ਖ਼ਾਤਰ ਆਪਣੇ ਧਰਮ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਹਮਲੇ ਬਾਰੇ ਪੁਲਿਸ ਨੇ ਕੀ ਕਿਹਾ?

ਸੁਖਬੀਰ ‘ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਨਰਾਇਣ ਸਿੰਘ ਚੌਧਰੀ ਹੁਣ ਪੁਲਿਸ ਦੀ ਗ੍ਰਿਫ਼ਤ ‘ਚ ਹੈ। ਪੁਲਿਸ ਨੇ ਪਹਿਲਾਂ ਹੀ ਸੁਰੱਖਿਆ ਘੇਰਾ ਬਣਾ ਲਿਆ ਸੀ। ਪੁਲਿਸ ਕਾਂਸਟੇਬਲ ਨੇ ਨਰਾਇਣ ਸਿੰਘ ਨੂੰ ਫੜ ਲਿਆ। ਹਮਲਾਵਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਥਾਣੇ ਦੇ ਪਿੰਡ ਚੌੜਾ ਦਾ ਰਹਿਣ ਵਾਲਾ ਹੈ। ਨਰਾਇਣ ਸਿੰਘ ਦੀ ਉਮਰ 68 ਸਾਲ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਉੱਥੇ ਅਲਰਟ ‘ਤੇ ਹੈ। ਉਥੇ ਪੁਲਿਸ ਚੌਕਸ ਸੀ। ਅਕਾਲੀ ਆਗੂ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਹਮਲਾਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Previous articleਤਿੰਨ ਕਦਮਾਂ ਦੀ ਦੂਰੀ, ਜੇਬ ‘ਚੋਂ ਕੱਢੀ ਪਿਸਤੌਲ ਤੇ ਠਾਂ-ਠਾਂ… Sukhbir Badal ‘ਤੇ Firing ਦੌਰਾਨ ਕੀ ਹੋਇਆ, ਕਿਸਨੇ ਬਚਾਈ ਜਾਨ
Next articlePunjab Police ਦੀ ਮੁਸਤੈਦੀ ਨਾਲ ਟਲਿਆ ਹਮਲਾ, Sukhbir Badal ‘ਤੇ ਹਮਲੇ ਦੀ CM Mannਨੇ ਕੀਤੀ ਨਿੰਦਾ

LEAVE A REPLY

Please enter your comment!
Please enter your name here