Home Crime Amritsar ਦੇ Majitha ਥਾਣੇ ‘ਚ ਹੋਇਆ ਧਮਾਕਾ, ਇਲਾਕੇ ‘ਚ ਫੈਲੀ ਦਹਿਸ਼ਤ

Amritsar ਦੇ Majitha ਥਾਣੇ ‘ਚ ਹੋਇਆ ਧਮਾਕਾ, ਇਲਾਕੇ ‘ਚ ਫੈਲੀ ਦਹਿਸ਼ਤ

26
0

Amritsar ਦੇ Majitha ਥਾਣੇ ਦੇ ਵਿੱਚ ਧਮਾਕਾ ਹੋਇਆ ਹੈ।

ਅੰਮ੍ਰਿਤਸਰ ਦੇ ਮਜੀਠਾ ਥਾਣੇ ‘ਚ ਬੁੱਧਵਾਰ ਰਾਤ ਕਰੀਬ 10 ਵਜੇ ਪੁਲਿਸ ਸਟੇਸ਼ਨ ਦੇ ਅੰਦਰ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਧਮਾਕੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ। ਇਹ ਧਮਾਕਾ ਥਾਣੇ ਦੇ ਗੇਟ ਨੇੜੇ ਖੁੱਲ੍ਹੀ ਥਾਂ ‘ਤੇ ਹੋਇਆ ਹੈ। ਘਟਨਾ ਤੋਂ ਬਾਅਦ ਥਾਣੇ ਦੇ ਗੇਟ ਬੰਦ ਕਰ ਦਿੱਤੇ ਗਏ।
ਇਸ ਦੌਰਾਨ ਮਜੀਠਾ ਦੇ ਲੋਕਲ ਪੱਤਰਕਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਹ ਕਵਰੇਜ ਲਈ ਪਹੁੰਚੇ ਤਾਂ ਪੁਲਿਸ ਵੱਲੋਂ ਉਨ੍ਹਾਂ ਦਾ ਮੋਬਾਇਲ ਫੋਨ ਖੋਹ ਲਿਆ ਗਿਆ ਅਤੇ ਕਿਸੇ ਵੀ ਤਰੀਕੇ ਦੀ ਕਵਰੇਜ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜੋ ਧਮਾਕੇ ਦੀ ਆਵਾਜ਼ ਥਾਣੇ ਦੇ ਵਿੱਚੋਂ ਸੁਣੀ ਗਈ ਹੈ ਉਹ ਮਾਮੂਲੀ ਧਮਾਕਾ ਨਹੀਂ ਲੱਗ ਰਿਹਾ। ਉਥੇ ਹੀ ਸਥਾਨਕ ਲੋਕਾਂ ਦਾ ਵੀ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਕਾਫੀ ਜਿਆਦੀ ਸੀ। ਇਸ ਧਮਾਕੇ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਧਮਾਕੇ ਦੀ ਸੂਚਨਾ ਮਿਲਦਿਆਂ ਹੀ ਮਜੀਠਾ ਦੇ ਡੀਐਸਪੀ ਜਸਪਾਲ ਸਿੰਘ ਢਿੱਲੋਂ ਮੌਕੇ ‘ਤੇ ਪੁੱਜੇ। ਘਟਨਾ ਸਮੇਂ ਕਈ ਮੁਲਾਜ਼ਮ ਥਾਣੇ ਵਿੱਚ ਮੌਜੂਦ ਸਨ। ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਪੰਜਾਬ ਪੁਲਿਸ ਦੇ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਵੀ ਮੌਕੇ ‘ਤੇ ਪੁੱਜੇ। ਉਥੇ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਗਈ ਹੈ। ਪੁਲਿਸ ਇਸ ਨੂੰ ਲੈ ਕੇ ਜਾਂਚ ਕਰ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਾਜ਼ਮ ਮੋਟਰਸਾਈਕਲ ਦੇ ਟਾਈਰ ਵਿੱਚ ਹਵਾਂ ਭਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਦਾ ਟਾਈਰ ਫੱਟ ਗਿਆ।

6 ਦਿਨਾਂ ਵਿੱਚ ਥਾਣੇ ‘ਚ ਦੂਜਾ ਧਮਾਕਾ

ਅੰਮ੍ਰਿਤਸਰ ਜ਼ਿਲ੍ਹੇ ਵਿੱਚ 6 ਦਿਨਾਂ ਅੰਦਰ ਪੁਲਿਸ ਚੌਕੀ ਅਤੇ ਥਾਣੇ ਵਿੱਚ ਧਮਾਕੇ ਦੀ ਇਹ ਦੂਜੀ ਘਟਨਾ ਹੈ। 29 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਦੇ ਗੁਰਬਖਸ਼ ਨਗਰ ਚੌਕੀ ਵਿੱਚ ਧਮਾਕਾ ਹੋਇਆ ਸੀ। ਇਹ ਪੋਸਟ ਕੁਝ ਦਿਨ ਪਹਿਲਾਂ ਬੰਦ ਕੀਤੀ ਗਈ ਹੈ।
ਦੱਸ ਦਈਏ ਕਿ 23 ਤੇ 24 ਨਵੰਬਰ ਦੀ ਦਰਮਿਆਣੀ ਰਾਤ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਇੱਕ ਆਈਈਡੀ ਲਗਾਇਆ ਗਿਆ ਸੀ, ਜੋ ਕਿ ਤਕਨੀਕੀ ਨੁਕਸ ਕਾਰਨ ਫਟ ਨਹੀਂ ਸਕਿਆ। ਇਹ ਆਈਈਡੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀਆਂ ਹੈਪੀ ਪਾਸੀਆ ਅਤੇ ਗੋਪੀ ਨਵਾਂਸ਼ਹਿਰੀਆਂ ਵੱਲੋਂ ਲਗਾਈ ਗਿਆ ਸੀ। ਸੀਸੀਟੀਵੀ ਫੁਟੇਜ ‘ਚ ਬਾਈਕ ‘ਤੇ ਆਏ ਦੋ ਨੌਜਵਾਨ ਥਾਣੇ ਦੇ ਇੱਕ ਪਾਸੇ ਆਈਈਡੀ ਲਗਾ ਕੇ ਥਾਣੇ ਦੇ ਦਰਵਾਜ਼ੇ ‘ਤੇ ਡੈਟੋਨੇਟਰ ਲਗਾਉਂਦੇ ਨਜ਼ਰ ਆ ਰਹੇ ਸਨ।
Previous articleSalman Khan ਦੇ ਸੈੱਟ ‘ਤੇ ਪਹੁੰਚ ਕੇ ਜਿਸਨੇ ਦਿੱਤੀ Lawrence ਨੂੰ ਬੁਲਾਉਣ ਦੀ ਧਮਕੀ, ਉਹ ਸ਼ਖ਼ਸ ਕੌਣ?
Next articleMaharashtraਨੂੰ ਅੱਜ ਮਿਲੇਗਾ ਨਵਾਂ ਮੁੱਖ ਮੰਤਰੀ, ਦੋ ਡਿਪਟੀ CM ਚੁੱਕਣਗੇ ਸਹੁੰ, PM Modi ਵੀ ਰਹਿਣਗੇ ਮੌਜੂਦ

LEAVE A REPLY

Please enter your comment!
Please enter your name here