Home Desh Salman Khan ਦੇ ਸੈੱਟ ‘ਤੇ ਪਹੁੰਚ ਕੇ ਜਿਸਨੇ ਦਿੱਤੀ Lawrence ਨੂੰ ਬੁਲਾਉਣ... Deshlatest News Salman Khan ਦੇ ਸੈੱਟ ‘ਤੇ ਪਹੁੰਚ ਕੇ ਜਿਸਨੇ ਦਿੱਤੀ Lawrence ਨੂੰ ਬੁਲਾਉਣ ਦੀ ਧਮਕੀ, ਉਹ ਸ਼ਖ਼ਸ ਕੌਣ? By admin - December 5, 2024 43 0 FacebookTwitterPinterestWhatsApp 4 December ਨੂੰ Salman Khan ਦੇ ਸੈੱਟ ‘ਤੇ ਇੱਕ ਸ਼ਖਸ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। Salman Khan ਦੀ ਸੁਰੱਖਿਆ ਦੇ ਨਾਲ ਉਨ੍ਹਾਂ ਦੀ ਟੀਮ ਬਿਲਕੁਲ ਵੀ ਸਮਝੌਤਾ ਨਹੀਂ ਕਰ ਰਹੀ ਹੈ। ਸਲਮਾਨ ਜਿੱਥੇ ਵੀ ਜਾਂਦੇ ਹਨ, ਸੁਰੱਖਿਆ ਗਾਰਡਾਂ ਦੀ ਵੱਡੀ ਟੀਮ ਹਮੇਸ਼ਾ ਉਨ੍ਹਾਂ ਦੇ ਨਾਲ ਮੌਜੂਦ ਹੁੰਦੀ ਹੈ। ਸਲਮਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸਿਕੰਦਰ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਪਰ ਕੱਲ੍ਹ ਸਲਮਾਨ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਸਲਮਾਨ ਜਿਸ ਸੈੱਟ ‘ਤੇ ਸ਼ੂਟਿੰਗ ਕਰ ਰਹੇ ਸਨ, ਉਥੇ ਇਕ ਵਿਅਕਤੀ ਜਬਰਦਸਤੀ ਦਾਖ਼ਲ ਹੋਇਆ ਅਤੇ ਜਦੋਂ ਗਾਰਡ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਬਿਸ਼ਨੋਈ ਦਾ ਨਾਂ ਲਿਆ। ਜਿਵੇਂ ਹੀ ਸ਼ਖ਼ਸ ਨੇ ਲਾਰੇਂਸ ਬਿਸ਼ਨੋਈ ਦਾ ਨਾਂ ਲਿਆ ਤਾਂ ਗਾਰਡਾਂ ਨੂੰ ਉਸ ‘ਤੇ ਸ਼ੱਕ ਹੋਇਆ ਅਤੇ ਉਸ ਨੂੰ ਪੁੱਛਗਿੱਛ ਲਈ ਸ਼ਿਵਾਜੀ ਪਾਰਕ ਪੁਲਿਸ ਸਟੇਸ਼ਨ ਭੇਜ ਦਿੱਤਾ। ਹੁਣ ਇਸ ਮਾਮਲੇ ‘ਚ ਤਾਜ਼ਾ ਅਪਡੇਟ ਮੁੰਬਈ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਉਸ ਦਾ ਨਾਂ ਸਤੀਸ਼ ਵਰਮਾ ਹੈ, ਜੋ ਫਿਲਮਾਂ ‘ਚ ਜੂਨੀਅਰ ਕਲਾਕਾਰ ਵਜੋਂ ਕੰਮ ਕਰਦਾ ਹੈ। ਮੁੰਬਈ ਪੁਲਿਸ ਮੁਤਾਬਕ ਕੱਲ੍ਹ ਸਤੀਸ਼ ਵਰਮਾ ਉਸ ਸੈੱਟ ‘ਤੇ ਮੌਜੂਦ ਸੀ ਜਿੱਥੇ ਸਲਮਾਨ ਖਾਨ ਸ਼ੂਟਿੰਗ ਕਰਨ ਜਾ ਰਹੇ ਸਨ। ਉਸਨੇ ਸਲਮਾਨ ਖਾਨ ਨਾਲ ਫੋਟੋ ਕਲਿੱਕ ਕਰਵਾਉਣੀ ਸੀ ਅਤੇ ਉਹ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਸੀ। ਸੈੱਟ ‘ਤੇ ਮੌਜੂਦ ਨਹੀਂ ਸਨ ਸਲਮਾਨ ਖਾਨ ਸੈੱਟ ਦੇ ਬਾਊਂਸਰ ਨੇ ਸਤੀਸ਼ ਨੂੰ ਰੋਕ ਲਿਆ, ਜਿਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਉਸ ਅਤੇ ਬਾਊਂਸਰ ਵਿਚਾਲੇ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਦੇ ਵਿਚਕਾਰ ਸਤੀਸ਼ ਵਰਮਾ ਨੇ ਬਾਊਂਸਰ ਨੂੰ ਕਿਹਾ ਕਿ ਕੀ ਉਹ ਲਾਰੈਂਸ ਨੂੰ ਬੁਲਾਵੇ? ਹਾਲਾਂਕਿ, ਮੁੰਬਈ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਜਦੋਂ ਸਤੀਸ਼ ਅਤੇ ਬਾਊਂਸਰ ਵਿਚਕਾਰ ਲੜਾਈ ਹੋਈ ਸੀ, ਸਲਮਾਨ ਖਾਨ ਫਿਲਮ ਦੇ ਸੈੱਟ ‘ਤੇ ਮੌਜੂਦ ਨਹੀਂ ਸਨ। ਪੁਲਿਸ ਨੇ ਦੱਸਿਆ ਕਿ ਸਤੀਸ਼ ਵਰਮਾ ਪੁਲਿਸ ਹਿਰਾਸਤ ‘ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਪੁਲਿਸ ਨੂੰ ਅਜੇ ਤੱਕ ਜਾਂਚ ਵਿੱਚ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਹੈ। ਸਲਮਾਨ ਖਾਨ ਦੀ ਸੁਰੱਖਿਆ ਇਸ ਸਮੇਂ ਵੱਡਾ ਮੁੱਦਾ ਬਣਿਆ ਹੋਇਆ ਹੈ।