Home Desh Sukhbir Singh Badal ਦੀ ਸਜ਼ਾ ਦਾ ਅੱਜ ਚੌਥਾ ਦਿਨ, Sri Keshgarh...

Sukhbir Singh Badal ਦੀ ਸਜ਼ਾ ਦਾ ਅੱਜ ਚੌਥਾ ਦਿਨ, Sri Keshgarh Sahib ਵਿੱਚ ਨਿਭਾ ਰਹੇ ਸੇਵਾ

32
0

ਤਖ਼ਤ ਸ੍ਰੀ ਕੇਸ਼ਗੜ੍ਹ ਵਿੱਚ Sukhbir Singh Badal ਵੱਲੋਂ ਸੇਵਾ ਦਾ ਅੱਜ ਦੂਜਾ ਦਿਨ ਹੈ।

ਸ੍ਰੀ ਅਕਾਲ ਤਖ਼ਤ ਵੱਲੋਂ 2 ਦਸੰਬਰ ਨੂੰ ਤਨਖਈਆ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਗਈ ਸੀ। ਸੁਖਬੀਰ ਬਾਦਲ ਦੀ ਸਜ਼ਾ ਦਾ ਅੱਜ ਚੌਥਾ ਦਿਨ ਹੈ। ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਸੇਵਾਦਾਰ ਦੀ ਸੇਵਾ ਨਿਭਾ ਰਹੇ ਹਨ। ਦੱਸ ਦਈਏ ਕਿ ਪਹਿਲੇ ਦੋ ਦਿਨ ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਸੇਵਾਦਾਰ ਦੀ ਸੇਵਾ ਨਿਭਾਈ ਸੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਜੀ ਦਿਨ ਦੀ ਸੇਵਾ ਦੌਰਾਨ ਸੁਖਬੀਰ ‘ਤੇ ਗੋਲੀ ਚਲਾਈ ਗਈ। ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ।
ਤਖ਼ਤ ਸ੍ਰੀ ਕੇਸ਼ਗੜ੍ਹ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਸੇਵਾ ਦਾ ਅੱਜ ਦੂਜਾ ਦਿਨ ਹੈ। ਸੁਖਬੀਰ ਸਿੰਘ ਬਾਦਲ ਨੇ ਪਹਿਰੇਦਾਰ ਦਾ ਚੋਲਾ ਪਾਇਆ ਹੋਇਆ ਹੈ। ਉਨ੍ਹਾਂ ਨੇ ਗੱਲ ਵਿੱਚ ਤਖਤੀ ਲਟਕੀ ਹੋਈ ਹੈ ਅਤੇ ਉਨ੍ਹਾਂ ਨੇ ਹੱਥ ਵਿੱਚ ਬਰਛਾ ਫੜਿਆ ਹੋਇਆ ਹੈ। ਇਸ ਤੋਂ ਬਾਅਦ ਕੀਰਤਨ ਦਾ ਸਰਵਣ ਕੀਤਾ ਜਾਵੇਗਾ ਅਤੇ ਬਰਤਨਾਂ ਦੀ ਸਫਾਈ ਦੀ ਸੇਵਾ ਨਿਭਾਈ ਜਾਵੇਗੀ। ਇਸ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੌਜੂਦ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ, ਉਨ੍ਹਾਂ ਦੀਆਂ ਦੋਵੇਂ ਧੀਆਂ ਅਤੇ ਪੁੱਤਰ ਅਨੰਤਬੀਰ ਸਿੰਘ ਵੀ ਨਜ਼ਰ ਆਏ। ਦਰਅਸਲ, ਦਰਬਾਰ ਸਾਹਿਬ ਵਿਖੇ ਪਹਿਰੇਦਾਰ ਦੀ ਸੇਵਾ ਦੌਰਾਨ ਖਾਲਿਸਤਾਨੀ ਨਰਾਇਣ ਚੌੜਾ ਵੱਲੋਂ ਸੁਖਬੀਰ ਬਾਦਲ ‘ਤੇ ਗੋਲੀ ਚਲਾਈ ਗਈ ਸੀ। ਪਰ ਸੁਰੱਖਿਆ ਮੁਲਜ਼ਾਮ ਨੇ ਨਰਾਇਣ ਚੌੜਾ ਦਾ ਹੱਥ ਫੜ ਲਿਆ।
ਜਿਸ ਕਾਰਨ ਉਸ ਦਾ ਨਿਸ਼ਾਨਾ ਕੀਤੇ ਹੋਰ ਜਾ ਲੱਗਿਆ। ਇਸ ਹਾਦਸੇ ਵਿੱਚ ਸੁਖਬੀਰ ਬਾਦਲ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਐਸਜੀਪੀਸੀ ਦੀ ਟਾਸਕ ਫੋਰਸ ਦੇ ਨਾਲ ਨਾਲ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਵੱਲੋਂ ਵੀ ਉਨ੍ਹਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।
Previous articlePunjab ‘ਚ 1 January ਤੋਂ ਆਫਲਾਈਨ ਵੈਰੀਫਿਕੇਸ਼ਨ ਬੰਦ, ਦਫ਼ਤਰੀ ਪਰੇਸ਼ਾਨੀਆਂ ਤੋਂ ਮਿਲੇਗੀ ਰਾਹਤ
Next articleSukhbir Badal ‘ਤੇ ਹਮਲੇ ਦੇ ਮਾਮਲੇ ‘ਚ Majithia ਨੇ ਜਾਰੀ ਕੀਤੇ 3 ਵੀਡੀਓ, ਚੁੱਕੇ ਸੁਰੱਖਿਆ ‘ਤੇ ਸਵਾਲ

LEAVE A REPLY

Please enter your comment!
Please enter your name here