Narayan Singh Chaura ਵੱਲੋਂ ਗੋਲ਼ੀ ਚਲਾਈ ਗਈ ਪਰ ਪੁਲਿਸ ਦੀ ਮੁਸਤੈਦੀ ਕਾਰਨ Sukhbir Badal ਵਾਲ-ਵਾਲ ਬਚ ਗਏ ਸਨ।
Sukhbir Badal ‘ਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ਆਗੂ Ravneet Bittu ਨੇ ਵੱਡਾ ਬਿਆਨ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਨਾਰਾਇਣ ਸਿੰਘ ਚੌੜਾ ਨੂੰ ਸਨਮਾਨਿਤ ਕਰੇ । ਚੌੜਾ ਨੇ ਭਾਵਨਾਵਾਂ ਵਿਚ ਆ ਕੇ ਇਹ ਕਦਮ ਚੁੱਕਿਆ ਹੈ। ਉਸ ਨੇ ਕਿਹਾ ਕਿ ਉਹ ਚੌੜਾ ਦੀ ਫੋਟੋ ਲਾ ਕੇ ਉਸ ਨੂੰ ਸਨਮਾਨ ਦੇਣ ਜਿਵੇਂ ਕਿ ਉਹ ਬਾਕੀ ਦੇ ਹਮਲਾਵਰਾਂ ਨੂੰ ਵੀ ਦਿੰਦੇ ਰਹੇ ਹਨ।
ਬਿੱਟੂ ਨੇ ਹਮਲਾਵਰ ਨੂੰ ‘ਕੌਮ ਦਾ ਹੀਰਾ’ ਆਖਿਆ ਹੈ। ਇਸ ਹਮਲੇ ਦਾ ਅੱਤਵਾਦੀਆਂ ਤੇ ਗੈਂਗਸਟਰਾਂ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ। ਉਸ ਨੇ ਤਨਜ਼ ਕੱਸਦਿਆਂ ਇਹ ਵੀ ਕਿਹਾ ਕਿ ਅਜਾਇਬਘਰ ਵਿਚ ਚੌੜਾ ਦੀ ਤਸਵੀਰ ਵੀ ਲਗਾਈ ਜਾਵੇ। ਉਸ ਨੇ ਬੇਅਦਬੀ ਨਾ ਸਹਿੰਦਿਆਂ ਹੋਇਆ ਹੀ Sukhbir Badal ‘ਤੇ ਗੋਲੀ ਚਲਾੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਹਿਰੇਦਾਰੀ ਦੀ ਸੇਵਾ ਨਿਭਾਉਂਦਿਆਂ Sukhbir Badal ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਸੀ। ਨਾਰਾਇਣ ਸਿੰਘ ਚੌੜਾ ਵੱਲੋਂ ਗੋਲ਼ੀ ਚਲਾਈ ਗਈ ਪਰ ਪੁਲਿਸ ਦੀ ਮੁਸਤੈਦੀ ਕਾਰਨ ਸੁਖਬੀਰ ਬਾਦਲ ਵਾਲ-ਵਾਲ ਬਚ ਗਏ ਸਨ।
ਹਮਲਾਵਰ ਨੂੰ ਪੁਲਿਸ ਵੱਲੋਂ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਨੂੰ ਨਾਰਾਇਣ ਸਿੰਘ ਚੌੜਾ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਸੀ ਤੇ ਪੁੱਛਗਿੱਛ ਜਾਰੀ ਹੈ।