Home Desh ਦੇਸ਼ ਦੇ ਅੰਨਦਾਤਾ ਨਾਲ ਕੇਂਦਰ ਸਰਕਾਰ ਦੀ ਬੇਰੁੱਖੀ ਤੇ ਉਦਾਸੀਨਤਾ ਦੇਸ਼ ਦੇ...

ਦੇਸ਼ ਦੇ ਅੰਨਦਾਤਾ ਨਾਲ ਕੇਂਦਰ ਸਰਕਾਰ ਦੀ ਬੇਰੁੱਖੀ ਤੇ ਉਦਾਸੀਨਤਾ ਦੇਸ਼ ਦੇ ਹੱਕ ‘ਚ ਨਹੀਂ, ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ -Cheema

19
0

ਉਹ Dirba ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ।

Punjab ਦੇ ਵਿੱਤ ਮੰਤਰੀ Harpal Singh Cheema ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਜ਼ਬਰੀ ਰੋਕੇ ਜਾਣ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਅੰਨਦਾਤਾ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਬੇਰੁੱਖੀ ਵਤੀਰਾ ਅਪਨਾ ਰਹੀ ਹੈ। ਕਿਸਾਨਾਂ ਦੇ ਸ਼ਾਂਤਮਈ ਢੰਗ ਨਾਲ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਜਾ ਕੇ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਲਾਈਆਂ ਰੋਕਾਂ ਲੋਕਤੰਤਰ ਦਾ ਘਾਣ ਹੈ।
ਉਹ Dirba  ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਚੀਮਾ ਨੇ ਕਿਹਾ ਕਿ ਕਿਸਾਨਾਂ ਦੇ ਰਾਹ ਵਿੱਚ ਸੜਕ ਉਤੇ ਕਿੱਲਾਂ ਲਾਉਣੀਆਂ ਅਤੇ ਪੱਕੇ ਬੈਰੀਗੇਡ ਲਾ ਕੇ ਦੂਜੇ ਦੇਸ਼ ਦੀ ਸਰਹੱਦ ਬਣਾਉਣਾ ਕਿਸੇ ਵੀ ਤਰ੍ਹਾਂ ਸਵਿਧਾਨਿਕ ਨਹੀਂ ਹੈ। ਕਿਸਾਨ ਖਾਸ ਕਰਕੇ Punjab ਨਾਲ ਕੇਂਦਰ ਸਰਕਾਰ ਦੁਸ਼ਮਣ ਵਾਲਾ ਰਵੱਈਆ ਅਪਨਾ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸੰਵੇਦਸ਼ੀਲ ਇਰਾਦਾ ਅਪਣਾ ਕੇ ਹੱਲ ਕਰ ਦੇਣਾ ਚਾਹੀਦਾ ਹੈ।
Punjab ਬਾਰੇ ਗੱਲਬਾਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਸਰਕਾਰ ਦੀ ਇਮਾਨਦਾਰੀ ਦੇ ਕਾਰਨ ਜੀਐਸਟੀ ਦੀ ਦਰ ਦਿਨੋਂ ਦਿਨ ਵੱਧ ਰਹੀ ਹੈ। Punjab ਹੋਣ ਜਾ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਚੀਮਾ ਨੇ ਕਿਹਾ ਕਿ ਪਿੰਡਾਂ ਦੀ ਤਰ੍ਹਾਂ ਸ਼ਹਿਰਾਂ ਨੂੰ ਵਿਕਾਸ ਦੀ ਤੇਜ਼ ਰਫ਼ਤਾਰ ਉਤੇ ਲੈ ਕੇ ਆਉਣ ਲਈ ਚੋਣਾਂ ਜਲਦੀ ਕਰਵਾਈਆਂ ਜਾ ਰਹੀਆਂ ਹਨ।
ਪੌਣੇ ਤਿੰਨ ਸਾਲਾਂ ‘ਚ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਸਥਾਨਕ ਚੋਣਾਂ ਲੜੀਆਂ ਜਾ ਰਹੀਆਂ ਹਨ। ਇਨਾਂ ਚੋਣਾਂ ਅੰਦਰ ਆਮ ਆਦਮੀ ਪਾਰਟੀ ਚੰਗੀ ਦਿੱਖ ਵਾਲੇ ਉਮੀਦਵਾਰ ਖੜੇ ਕਰਕੇ ਵੱਡੇ ਬਹੁਮੱਤ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਧਰਮਪਾਲ ਗਰਗ, ਇੰਦਰਜੀਤ ਸ਼ਰਮਾ, ਲੱਖਵੀਰ ਸਿੰਘ ਸਰਪੰਚ, ਕਰਨ ਸਿੰਘ ਸਰਪੰਚ ਅਤੇ ਹੋਰ ਵਰਕਰ ਹਾਜਰ ਸਨ।
Previous articleRavneet Bittu ਦਾ Sukhbir Badal ‘ਤੇ ਤਿੱਖਾ ਤਨਜ਼, ਕਿਹਾ- Narayan Singh Chaura ਨੂੰ ਸਨਮਾਨਿਤ ਕਰੇ ਅਕਾਲੀ ਦਲ
Next articlePushpa 2 Worldwide Collection: ਫਾਇਰ ਬਣ ਕੇ ‘ਪੁਸ਼ਪਰਾਜ’ ਨੇ ਦੁਨੀਆ ਭਰ ‘ਚ ਮਚਾਈ ਧਮਾਲ

LEAVE A REPLY

Please enter your comment!
Please enter your name here