ਹਲਕਾ ਆਤਮ ਨਗਰ ਤੋਂ ਹਾਲ ਹੀ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਜੁਆਇਨ ਕੀਤੀ ਸੀ
ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਵੱਖੋ ਵੱਖ ਪਾਰਟੀਆਂ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਨਹੀਂ ਤਾਂ ਇਸੇ ਨੂੰ ਲੈ ਕੇ ਜਿੱਥੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ 37 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ। ਉਥੇ ਹੀ ਹੁਣ ਕਾਂਗਰਸ ਨੇ ਵੀ ਆਪਣੇ ਦੋ ਹਲਕਿਆਂ ਨੂੰ ਛੱਡ ਬਾਕੀ ਵਾਰਡਾ ਦੀ ਲਿਸਟ ਜਾਰੀ ਕਰ ਦਿੱਤੀ ਹੈ।
ਦੱਸ ਦਈਏ ਕਿ ਹਲਕਾ ਆਤਮ ਨਗਰ ਤੋਂ ਹਾਲ ਹੀ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਜੁਆਇਨ ਕੀਤੀ ਸੀ ਅਤੇ ਹਲਕਾ ਸਾਊਥ ਤੋਂ ਬਲਵਿੰਦਰ ਸਿੰਘ ਬੈਂਸ ਨੇ ਇਸੇ ਵਜਹਾ ਕਰਕੇ ਕੁਝ ਇਲਾਕਿਆਂ ਤੇ ਹਲੇ ਸਹਿਮਤੀ ਨਹੀਂ ਬਣ ਪਾਈ ਹੈ। ਇਸ ਕਾਰਨ ਹਾਲੇ ਉਨਾਂ ਦੋ ਹਲਕਿਆਂ ਤੇ ਸਸਪੈਂਸ ਬਰਕਰਾਰ ਹੈ, ਪਰ ਇਸ ਲਿਸਟ ਨੂੰ ਜਾਰੀ ਕਰਨ ਤੋਂ ਬਾਅਦ ਕਈ ਉਮੀਦਵਾਰਾਂ ਦੇ ਚਿਹਰੇ ਖਿੜੇ ਹਨ। ਕਈ ਉਮੀਦਵਾਰੀ ਦੇ ਚਾਹਵਾਨ ਦੇ ਚਿਹਰਿਆਂ ‘ਤੇ ਨਿਰਾਸ਼ਾ ਵੀ ਆਈ ਹੈ। ਹਾਲਾਂਕਿ ਇਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ ਸਿਟਿੰਗ ਕੌਂਸਲਰਾਂ ਦੀ ਵੀ ਕਈ ਜਗ੍ਹਾ ਤੋਂ ਟਿਕਟ ਕੱਟੀ ਜਾ ਚੁੱਕੀ ਹੈ।