Home Desh Jalandhar Municipal Elections ਲਈ BJP ਦੀ ਸੂਚੀ ਜਾਰੀ, ਸਾਬਕਾ MLA Angural ਦਾ...

Jalandhar Municipal Elections ਲਈ BJP ਦੀ ਸੂਚੀ ਜਾਰੀ, ਸਾਬਕਾ MLA Angural ਦਾ ਭਰਾ ਵੀ ਲੜਣਗੇ ਚੋਣ

27
0

ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ।

ਜਲੰਧਰ ਪੱਛਮੀ ਹਲਕੇ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵੀ ਕੌਂਸਲਰ ਚੋਣ ਲੜਨ ਜਾ ਰਹੇ ਹਨ। ਭਾਜਪਾ ਨੇ ਜਲੰਧਰ ਤੋਂ 85 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਰਾਜਨ ਨੂੰ ਵਾਰਡ ਨੰਬਰ 58 ਤੋਂ ਵੀ ਟਿਕਟ ਦਿੱਤੀ ਗਈ ਹੈ।
ਦੱਸ ਦਈਏ ਕਿ ਜਦੋਂ ਸ਼ੀਤਲ ਅੰਗੁਰਾਲ ਵਿਧਾਇਕ ਸਨ ਤਾਂ ਰਾਜਨ ਉਨ੍ਹਾਂ ਦੇ ਦਫਤਰ ਦਾ ਸਾਰਾ ਕੰਮ-ਕਾਜ ਦੇਖਦੇ ਸਨ, ਹਾਲਾਂਕਿ ਇਸ ਤੋਂ ਪਹਿਲਾਂ ਵੀ ਰਾਜਨ ਇੱਕ ਵਾਰ ਕੌਂਸਲਰ ਦੀ ਚੋਣ ਲੜ ਚੁੱਕੇ ਹਨ। ਉਹ ਸੁਸ਼ੀਲ ਰਿੰਕੂ ਤੋਂ ਕੌਂਸਲਰ ਚੋਣਾਂ ਵਿੱਚ ਹਾਰ ਗਏ ਸਨ। ਉਸ ਵੇਲੇ ਸੁਸ਼ੀਲ ਕੁਮਾਰ ਰਿੰਕੂ ਕੌਂਸਲਰ ਹੋਇਆ ਕਰਦੇ ਸਨ।
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। ਕੱਲ੍ਹ ਭਾਵ ਮੰਗਲਵਾਰ (10 ਦਸੰਬਰ) ਦੇਰ ਰਾਤ ਭਾਰਤੀ ਜਨਤਾ ਪਾਰਟੀ ਨੇ ਸ਼ਹਿਰ ਦੇ 6 ਵਾਰਡਾਂ ਨੂੰ ਛੱਡ ਕੇ ਬਾਕੀ ਸਾਰੇ ਵਾਰਡਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਬੀਜੇਪੀ ਨੇ 85 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਸਾਬਕਾ ਵਿਧਾਇਕ ਦੇ ਭਰਾ ਰਾਜਨ ਅੰਗੁਰਾਲ ਨੂੰ ਵੀ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਾਰਡ ਨੰਬਰ 28, 34, 48, 53, 61 ਅਤੇ 65 ਦੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ।
ਮਿਲੀ ਜਾਣਕਾਰੀ ਮੁਤਾਬ ਜਲੰਧਰ ਨਗਰ ਨਿਗਮ ਅਧੀਨ ਕਰੀਬ 85 ਵਾਰਡ ਆਉਂਦੇ ਹਨ। 85 ਵਾਰਡਾਂ ਲਈ 12 ਥਾਵਾਂ ‘ਤੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ। ਜਲੰਧਰ ਦੇ 85 ਵਾਰਡਾਂ ਲਈ ਨਗਰ ਨਿਗਮ ਚੋਣਾਂ ਹੋਣੀਆਂ ਹਨ।
ਪਰ ਨਾਮਜ਼ਦਗੀ ਦੇ ਦੂਜੇ ਦਿਨ ਮੰਗਲਵਾਰ ਨੂੰ ਜ਼ਿਆਦਾਤਰ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਨਾਮਜ਼ਦਗੀ ਸਥਾਨ ਨੂੰ ਲੈ ਕੇ ਭੰਬਲਭੂਸੇ ਵਿੱਚ ਰਹੇ। ਹਾਲਾਂਕਿ ਪ੍ਰਸ਼ਾਸਨ ਨੇ ਨਾਮਜ਼ਦਗੀਆਂ ਲਈ ਸ਼ਹਿਰ ਦੀਆਂ 12 ਵੱਖ-ਵੱਖ ਥਾਵਾਂ ‘ਤੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅਤੇ ਸਥਾਨਾਂ ਦੀ ਸੂਚੀ ਤੈਅ ਕੀਤੀ ਹੈ।

 

ਪੰਜਾਬ ਦੀਆਂ ਮਿਊਂਸਿਪਲ ਚੋਣਾਂ 21 ਦੰਸਬਰ ਨੂੰ ਹੋਣਿਆਂ ਹਨ। ਉਸੇ ਦਿਨ ਸ਼ਾਮ ਨੂੰ ਨਤੀਜੇ ਆ ਜਾਣਗੇ। ਇਸ ਬਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਸ ਬਾਰ ਨਿਗਮ ਚੋਣਾਂ ਦੇ ਲਈ ਈਵੀਐਮ ਦੀ ਵਰਤੋ ਕੀਤੀ ਜਾਵੇਗੀ।
Previous articleਦੋਸ਼ੀ ਅਧਿਕਾਰੀਆਂ ‘ਤੇ ਕਾਰਵਾਈ ਨੂੰ ਲੈ ਕੇ HC ਗ੍ਰਹਿ ਸਕੱਤਰ ਤੋਂ ਇਲਾਵਾ ਕਿਸੇ ਦਾ ਹਲਫਨਾਮ ਮਨਜੂਰ ਨਹੀਂ ਕਰੇਗਾ
Next articleਜਦੋਂ Rajnath Singh ਨੂੰ Parliament Complex ‘ਚ Rahul Gandhi ਨੂੰ ਦੇਣ ਲੱਗੇ ਤਿਰੰਗਾ…

LEAVE A REPLY

Please enter your comment!
Please enter your name here