Home Desh PM Modi, ਨਾਲ ਮਿਲਿਆ Kapoor Family, PM ਨੇ ਜੇਹ-ਤੈਮੂਰ ਲਈ ਭਿਜਵਾਇਆ ਸਪੈਸ਼ਲ...

PM Modi, ਨਾਲ ਮਿਲਿਆ Kapoor Family, PM ਨੇ ਜੇਹ-ਤੈਮੂਰ ਲਈ ਭਿਜਵਾਇਆ ਸਪੈਸ਼ਲ ਗਿਫ਼ਟ

22
0

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਾਜ ਕਪੂਰ ਦਾ 100ਵਾਂ ਜਨਮਦਿਨ ਆਉਣ ਵਾਲਾ ਹੈ।

ਬਾਲੀਵੁੱਡ ਦੇ ਲੈਂਜੇਡਰੀ ਅਭਿਨੇਤਾ ਰਾਜ ਕਪੂਰ ਦਾ 100ਵਾਂ ਜਨਮਦਿਨ ਜਲਦੀ ਹੀ ਆਉਣ ਵਾਲਾ ਹੈ। ਇਸ ਖਾਸ ਮੌਕੇ ਲਈ ਕਪੂਰ ਪਰਿਵਾਰ ਨੇ ਕਾਫੀ ਪਲਾਨਿੰਗ ਕੀਤੀ ਹੈ। ਇਹ ਫਿਲਮ ਫੈਸਟੀਵਲ 14 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸਮਾਗਮ ਤੋਂ ਪਹਿਲਾਂ ਪੂਰਾ ਕਪੂਰ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਹਾਲ ਹੀ ਵਿੱਚ ਦਿੱਲੀ ਪਹੁੰਚਿਆ ਸੀ।
ਪੀਐਮ ਨੂੰ ਮਿਲਣ ਤੋਂ ਬਾਅਦ ਕਰੀਨਾ ਕਪੂਰ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਚੋਂ ਇਕ ਕਿਊਟ ਜਿਹੀ ਤਸਵੀਰ ਸਾਹਮਣੇ ਆਈ ਹੈ। ਪੀਐਮ ਨੇ ਕਰੀਨਾ ਦੇ ਬੱਚਿਆਂ ਲਈ ਇੱਕ ਸਪੈਸ਼ਲ ਗਿਫਟ ਭੇਜਿਆ ਹੈ।
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਘਰ ਦੇ ਕਿਸੇ ਵੀ ਬੱਚੇ ਨੂੰ ਨਹੀਂ ਲਿਜਾਇਆ ਗਿਆ ਸੀ। ਕਪੂਰ ਪਰਿਵਾਰ ਦੇ ਜਿਹੜੇ-ਜਿਹੜੇ ਮੈਂਬਰ ਨਜ਼ਰ ਆਏ, ਉਨ੍ਹਾਂ ‘ਚ ਕਰੀਨਾ ਕਪੂਰ, ਨੀਤੂ ਕਪੂਰ, ਆਲੀਆ ਭੱਟ, ਰਣਬੀਰ ਕਪੂਰ, ਕਰਿਸ਼ਮਾ ਕਪੂਰ, ਸੈਫ ਅਲੀ ਖਾਨ, ਰਿੱਧੀਮਾ ਕਪੂਰ ਸਮੇਤ ਹੋਰ ਬਹੁਤ ਸਾਰੇ ਲੋਕ ਸ਼ਾਮਲ ਸਨ। ਪਰ ਪੀਐਮ ਵੱਲੋਂ ਜੇਹ-ਤੈਮੂਰ ਨੂੰ ਦਿੱਤੇ ਤੋਹਫ਼ੇ ਦੀ ਤਸਵੀਰ ਵਾਇਰਲ ਹੋ ਰਹੀ ਹੈ।

PM ਨੇ ਜੇਹ-ਤੈਮੂਰ ਨੂੰ ਦਿੱਤਾ ਕਿਹੜਾ ਗਿਫਟ ?

ਇਸ ਖਾਸ ਮੁਲਾਕਾਤ ਤੋਂ ਬਾਅਦ ਕਰੀਨਾ ਕਪੂਰ ਖਾਨ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਪੀਐਮ ਮੋਦੀ ਇੱਕ ਕਾਗਜ਼ ‘ਤੇ ਦਸਤਖਤ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਹਮਣੇ ਕਰੀਨਾ ਕਪੂਰ ਨਜ਼ਰ ਆ ਰਹੀ ਹੈ। ਦਰਅਸਲ, ਇਸ ਕਾਗਜ਼ ‘ਤੇ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੇ ਬੇਟਿਆਂ ਜੇਹ ਅਤੇ ਤੈਮੂਰ ਦੇ ਨਾਮ ਲਿਖੇ ਹੋਏ ਹਨ ਅਤੇ ਪੀਐਮ ਨੇ ਉਨ੍ਹਾਂ ਦੇ ਨਾਮ ਦੇ ਹੇਠਾਂ ਆਪਣੇ ਦਸਤਖਤ ਕੀਤੇ ਹਨ। ਕਰੀਨਾ ਕਪੂਰ ਖਾਨ ਨੇ ਆਪਣੇ ਬੇਟਿਆਂ ਲਈ ਇਹ ਖਾਸ ਤੋਹਫਾ ਮੰਗਿਆ ਸੀ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਕਪੂਰ ਨੇ ਕੈਪਸ਼ਨ ਲਿਖਿਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਕਪੂਰ ਦੀ 100ਵੀਂ ਜਯੰਤੀ ਤੋਂ ਪਹਿਲਾਂ ਸਾਨੂੰ ਸੱਦਾ ਦਿੱਤਾ ਸੀ। ਉਨ੍ਹਾਂ ਨੂੰ ਮਿਲ ਕੇ ਬਹੁਤ ਚੰਗਾ ਲੱਗ ਰਿਹਾ ਹੈ। ਇਸ ਸਪੈਸ਼ਲ ਦੁਪਹਿਰ ਲਈ ਤੁਹਾਡਾ ਧੰਨਵਾਦ।

ਰਣਬੀਰ ਕਪੂਰ ਦੀ ਭੈਣ ਦਾ ਸੁਪਨਾ ਹੋਇਆ ਸਾਕਾਰ

ਇਸ ਦੌਰਾਨ ਰਣਬੀਰ ਕਪੂਰ ਦੀ ਭੈਣ ਰਿਧੀਮਾ ਸਾਹਨੀ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚੀ ਸੀ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਜੋ ਮੈਨਿਫੈਸਟ ਕੀਤਾ ਉਹ ਹੋ ਗਿਆ। 2014 ‘ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਸਹੁੰ ਚੁੱਕਣ ਦੇ ਸਮੇਂ ਤੋਂ ਹੀ ਮਿਲਣ ਦੀ ਇੱਛਾ ਸੀ, ਜੋ ਹੁਣ ਪੂਰੀ ਹੋ ਗਈ ਹੈ।
Previous articlePunjab ਦੇ ਕਈ ਸ਼ਹਿਰਾਂ ‘ਚ NIA ਦੀ ਰੇਡ, Khalistani ਅੱਤਵਾਦੀਆਂ ਤੇ ਨਸ਼ਾ ਤਸਕਰਾਂ ਖਿਲਾਫ ਐਕਸ਼ਨ
Next articlePunjab ‘ਚ ਵੱਡੀ ਵਾਰਦਾਤ, Pathi Singh ਦਾ ਬੇਰਹਿਮੀ ਨਾਲ ਕਤਲ, ਇਲਾਕੇ ‘ਚ ਫੈਲੀ ਦਹਿਸ਼ਤ

LEAVE A REPLY

Please enter your comment!
Please enter your name here