Home Desh Tesla Showroom ਲਈ Delhi ‘ਚ ਸ਼ੁਰੂ ਹੋਈ ਜਗ੍ਹਾ ਦੀ ਤਲਾਸ਼ ,...

Tesla Showroom ਲਈ Delhi ‘ਚ ਸ਼ੁਰੂ ਹੋਈ ਜਗ੍ਹਾ ਦੀ ਤਲਾਸ਼ , DLF ਨਾਲ ਚੱਲ ਰਹੀ ਗੱਲਬਾਤ

16
0

ਮਸਕ ਨੇ ਇਸ ਸਾਲ ਅਪ੍ਰੈਲ ਦੇ ਮਹੀਨੇ ਭਾਰਤ ਦਾ ਦੌਰਾ ਕਰਨਾ ਸੀ

ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਟੇਸਲਾ ਦੇ ਮੁਖੀ ਐਲੋਨ ਮਸਕ ਦਾ ਭਾਰਤ ‘ਚ ਪ੍ਰਵੇਸ਼ ਕਰਨ ਦਾ ਸੁਪਨਾ ਜਲਦ ਹੀ ਪੂਰਾ ਹੋ ਸਕਦਾ ਹੈ। ਇਸ ਦੇ ਲਈ ਐਲੋਨ ਮਸਕ ਨੇ ਭਾਰਤ ਲਈ ਰੀਸਟਾਰਟ ਬਟਨ ਦਬਾ ਦਿੱਤਾ ਹੈ।
ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਐਲੋਨ ਮਸਕ ਦੀ ਟੇਸਲਾ ਨੇ ਨਵੀਂ ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਸ਼ੋਅਰੂਮ ਸਪੇਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਾਇਟਰਜ਼ ਦੇ ਸੂਤਰਾਂ ਮੁਤਾਬਕ ਐਲੋਨ ਮਸਕ ਇਕ ਵਾਰ ਫਿਰ ਭਾਰਤੀ ਬਾਜ਼ਾਰ ‘ਚ ਐਂਟਰੀ ਕਰਨ ਬਾਰੇ ਸੋਚ ਰਹੇ ਹਨ। ਇਸ ਤੋਂ ਪਹਿਲਾਂ ਸਾਲ ਦੀ ਸ਼ੁਰੂਆਤ ਵਿੱਚ ਐਲੋਨ ਮਸਕ ਨੇ ਭਾਰਤ ਵਿੱਚ ਨਿਵੇਸ਼ ਦੀ ਯੋਜਨਾ ਨੂੰ ਰੋਕ ਦਿੱਤਾ ਸੀ।
ਮਸਕ ਨੇ ਇਸ ਸਾਲ ਅਪ੍ਰੈਲ ਦੇ ਮਹੀਨੇ ਭਾਰਤ ਦਾ ਦੌਰਾ ਕਰਨਾ ਸੀ, ਜਿੱਥੇ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨੀ ਸੀ ਅਤੇ ਉਨ੍ਹਾਂ ਨੇ ਭਾਰਤ ‘ਚ 2-3 ਅਰਬ ਡਾਲਰ ਦੇ ਸੰਭਾਵੀ ਨਿਵੇਸ਼ ਦਾ ਐਲਾਨ ਕਰਨਾ ਸੀ।
ਹਾਲਾਂਕਿ, ਵਿਕਰੀ ਵਿੱਚ ਗਿਰਾਵਟ ਦੇ ਵਿਚਕਾਰ ਟੇਸਲਾ ਦੁਆਰਾ ਆਪਣੇ 10 ਪ੍ਰਤੀਸ਼ਤ ਕਰਮਚਾਰੀਆਂ ਨੂੰ ਬਰਖਾਸਤ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਉਸਨੇ ਆਖਰੀ ਪਲਾਂ ‘ਤੇ ਭਾਰਤ ਦੀ ਯਾਤਰਾ ਨੂੰ ਰੱਦ ਕਰ ਦਿੱਤਾ।
ਡੀਐਲਐਫ ਨਾਲ ਚਲ ਰਹੀ ਗੱਲਬਾਤ
ਰਾਇਟਰਜ਼ ਦੀ ਰਿਪੋਰਟ ਮੁਤਾਬਕ ਟੇਸਲਾ ਨੇ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਸ਼ੋਅਰੂਮ ਸਪੇਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਲਈ ਟੇਸਲਾ ਦੇਸ਼ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਡਿਵੈਲਪਰ ਡੀਐਲਐਫ ਨਾਲ ਗੱਲਬਾਤ ਕਰ ਰਹੀ ਹੈ। ਦੋਵਾਂ ਵਿਚਾਲੇ ਗੱਲਬਾਤ ਅਜੇ ਮੁੱਢਲੇ ਪੜਾਅ ‘ਚ ਹੈ। ਰਾਇਟਰਸ ਸਰੋਤ ਦੇ ਅਨੁਸਾਰ, ਇਹ ਨਿਸ਼ਚਿਤ ਨਹੀਂ ਹੈ ਕਿ ਕੀ ਭਾਰਤ ਦੇ ਸਭ ਤੋਂ ਵੱਡੇ ਪ੍ਰਾਪਰਟੀ ਡਿਵੈਲਪਰ ਨਾਲ ਟੇਸਲਾ ਦੀ ਗੱਲਬਾਤ ਡੀਲ ਵੱਲ ਲੈ ਜਾਵੇਗੀ ਅਤੇ ਟੇਸਲਾ ਹੋਰ ਡਿਵੈਲਪਰਾਂ ਨਾਲ ਵੀ ਗੱਲਬਾਤ ਕਰ ਰਿਹਾ ਹੈ। ਟੇਸਲਾ ਅਤੇ DLF ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਕੀ ਹੈ ਪਲਾਨਿੰਗ?
ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਟੇਸਲਾ ਕੰਜ਼ਿਊਮਰ ਐਕਸਪੀਰੀਅੰਸ ਸੈਂਟਰ ਬਣਾਉਣ ਲਈ 3,000 ਤੋਂ 5,000 ਵਰਗ ਫੁੱਟ (280-465 ਵਰਗ ਮੀਟਰ) ਦੀ ਤਲਾਸ਼ ਕਰ ਰਹੀ ਹੈ ਅਤੇ ਇਸਦੀ ਡਿਲੀਵਰੀ ਅਤੇ ਸਰਵਿਸਸ ਓਪਰੇਸ਼ਨਸ ਲਈ ਤਿੰਨ ਗੁਣਾ ਵੱਡੀ ਥਾਂ ਦੀ ਭਾਲ ਕਰ ਰਿਹਾ ਹੈ।
ਸੂਤਰਾ ਨੇ ਦੱਸਿਆ ਹੈ ਕਿ ਟੇਸਲਾ ਦੱਖਣੀ ਦਿੱਲੀ ਵਿੱਚ ਡੀਐਲਐਫ ਦੇ ਐਵੇਨਿਊ ਮਾਲ ਅਤੇ ਨੇੜਲੇ ਗੁਰੂਗ੍ਰਾਮ ਸ਼ਹਿਰ ਵਿੱਚ ਸਾਈਬਰ ਹੱਬ ਦਫ਼ਤਰ ਅਤੇ ਰਿਟੇਲ ਕੈਂਪਸ ਸਮੇਤ ਕਈ ਥਾਵਾਂ ‘ਤੇ ਨਜ਼ਰ ਰੱਖ ਰਹੀ ਹੈ।
ਸੂਤਰ ਨੇ ਕਿਹਾ ਕਿ ਜਾਪਾਨ ਦੇ ਯੂਨੀਕਲੋ, ਸਪੇਨ ਦੇ ਮੈਂਗੋ ਅਤੇ ਬ੍ਰਿਟੇਨ ਦੇ ਮਾਰਕਸ ਐਂਡ ਸਪੈਂਸਰ ਸਮੇਤ ਵਿਦੇਸ਼ੀ ਰਿਟੇਲਰਾਂ ਦੇ ਵੀ ਐਵੇਨਿਊ ਮਾਲ ਵਿਖੇ ਆਊਟਲੇਟ ਹਨ, ਜਿੱਥੇ ਟੇਸਲਾ 8,000 ਵਰਗ ਫੁੱਟ ਦੇ ਸ਼ੋਅਰੂਮ ਦੀ ਜਗ੍ਹਾ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਤਰ ਦੇ ਅਨੁਸਾਰ, ਟੇਸਲਾ ਹਾਲੇ ਵੀ ਸਰਚਿੰਗ ਮੋਡ ਵਿੱਚ ਹੈ ਅਤੇ ਕੁਝ ਵੀ ਫਾਈਨਲ ਨਹੀਂ ਕੀਤਾ ਗਿਆ ਹੈ।
ਕੀ ਮਸਕ ਅਪਣਾਉਣਗੇ ਨਵੀਂ ਈਵੀ ਨੀਤੀ ?
ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਕੀ ਟੇਸਲਾ 100 ਪ੍ਰਤੀਸ਼ਤ ਤੋਂ ਵੱਧ ਦਰਾਂ ‘ਤੇ ਕਾਰਾਂ ਦੀ ਦਰਾਮਦ ਕਰਨ ‘ਤੇ ਵਿਚਾਰ ਕਰੇਗੀ ਜਾਂ ਭਾਰਤ ਦੀ ਨਵੀਂ ਨੀਤੀ ਦਾ ਪਾਲਣ ਕਰੇਗੀ। ਜਿਸ ‘ਚ ਮਸਕ ਭਾਰਤ ‘ਚ ਨਿਵੇਸ਼ ਕਰਨਗੇ ਅਤੇ ਉਸ ਨੂੰ ਕੁਝ ਵਾਹਨਾਂ ਦੀ ਦਰਾਮਦ ‘ਤੇ 15 ਫੀਸਦੀ ਤੱਕ ਟੈਕਸ ਦੇਣਾ ਹੋਵੇਗਾ।
ਵਰਤਮਾਨ ਵਿੱਚ, ਭਾਰਤ ਸਰਕਾਰ ਹੁੰਡਈ ਮੋਟਰ ਅਤੇ ਟੋਇਟਾ ਵਰਗੀਆਂ ਵਿਦੇਸ਼ੀ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਆਪਣੀ ਨੀਤੀ ਦੇ ਕੁਝ ਪ੍ਰਬੰਧਾਂ ਵਿੱਚ ਢਿੱਲ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੇ ਸ਼ੁਰੂਆਤੀ ਦਿਲਚਸਪੀ ਦਿਖਾਈ ਹੈ।
ਭਾਰਤ ਦਾ ਈਵੀ ਬਾਜ਼ਾਰ ਬਹੁਤ ਛੋਟਾ ਹੈ, ਜੋ ਪਿਛਲੇ ਸਾਲ ਕੁੱਲ 4 ਮਿਲੀਅਨ ਕਾਰਾਂ ਦੀ ਵਿਕਰੀ ਦਾ ਲਗਭਗ 2 ਪ੍ਰਤੀਸ਼ਤ ਹੈ, ਪਰ ਸਰਕਾਰ 2030 ਤੱਕ ਇਸ ਹਿੱਸੇ ਨੂੰ 30 ਪ੍ਰਤੀਸ਼ਤ ਤੱਕ ਵਧਾਉਣਾ ਚਾਹੁੰਦੀ ਹੈ।
Previous articlePunjab ‘ਚ ਵੱਡੀ ਵਾਰਦਾਤ, Pathi Singh ਦਾ ਬੇਰਹਿਮੀ ਨਾਲ ਕਤਲ, ਇਲਾਕੇ ‘ਚ ਫੈਲੀ ਦਹਿਸ਼ਤ
Next articleਦੋਸ਼ੀ ਅਧਿਕਾਰੀਆਂ ‘ਤੇ ਕਾਰਵਾਈ ਨੂੰ ਲੈ ਕੇ HC ਗ੍ਰਹਿ ਸਕੱਤਰ ਤੋਂ ਇਲਾਵਾ ਕਿਸੇ ਦਾ ਹਲਫਨਾਮ ਮਨਜੂਰ ਨਹੀਂ ਕਰੇਗਾ

LEAVE A REPLY

Please enter your comment!
Please enter your name here