Home Desh Allu Arjun ਨੂੰ 14 ਦਿਨਾਂ ਦੀ ਜੇਲ੍ਹ, ਸੰਧਿਆ ਥੀਏਟਰ ਮਾਮਲੇ ‘ਚ ਹੇਠਲੀ...

Allu Arjun ਨੂੰ 14 ਦਿਨਾਂ ਦੀ ਜੇਲ੍ਹ, ਸੰਧਿਆ ਥੀਏਟਰ ਮਾਮਲੇ ‘ਚ ਹੇਠਲੀ ਅਦਾਲਤ ਦਾ ਫੈਸਲਾ

37
0

South Superstar Allu Arjun ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ। 

ਅਦਾਲਤ ਨੇ South Superstar Allu Arjun ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਹੈਦਰਾਬਾਦ ਦੇ ਸੰਧਿਆ ਥੀਏਟਰ ‘ਚ ਭਗਦੜ ਮਾਮਲੇ ‘ਚ ਅੱਜ ਹੀ ਅੱਲੂ ਅਰਜੁਨ ਖਿਲਾਫ FIR ਦਰਜ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਅਦਾਕਾਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

Hyderabad ਦੇ ਸੰਧਿਆ Theater ਵਿੱਚ ਮਚੀ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ। ਫਿਲਮ ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਜਦੋਂ ਅਲੂ ਅਰਜੁਨ ਥੀਏਟਰ ‘ਚ ਆਏ ਤਾਂ ਉਥੇ ਵੱਡੀ ਗਿਣਤੀ ‘ਚ ਪ੍ਰਸ਼ੰਸਕਾਂ ਦੇ ਪਹੁੰਚਣ ਕਾਰਨ ਭਗਦੜ ਮੱਚ ਗਈ।

ਇਸ ਘਟਨਾ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ। ਉਸ ਦਾ ਪੁੱਤਰ ਵੀ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਅੱਲੂ ਅਰਜੁਨ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਹੇਠਲੀ ਅਦਾਲਤ ਵੱਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ, ਇਹ ਦੇਖਣਾ ਬਾਕੀ ਹੈ ਕਿ ਕੀ ਤੇਲੰਗਾਨਾ ਹਾਈ ਕੋਰਟ ਉਨ੍ਹਾਂ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰੇਗੀ ਜਾਂ ਨਹੀਂ। ਰਿਮਾਂਡ ਨੂੰ ਲੈ ਕੇ ਖੇਡ ਅਜੇ ਖਤਮ ਨਹੀਂ ਹੋਈ। ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ।

ਐਕਟਰ ਨੂੰ ਉਨ੍ਹਾਂ ਦੇ ਘਰ ਦੇ ਨੇੜਿਓ ਕੀਤਾ ਗਿਆ ਗ੍ਰਿਫਤਾਰ

Allu Arjun ਦੀ ਉਨ੍ਹਾਂ ਦੇ ਘਰ ਦੇ ਨੇੜੇ ਗ੍ਰਿਫਤਾਰੀ ਤੋਂ ਲੈ ਕੇ ਨਾਮਪੱਲੀ ਅਦਾਲਤ ਵਿੱਚ ਉਨ੍ਹਾਂ ਦੀ ਪੇਸ਼ੀ ਤੱਕ, ਸਭ ਕੁਝ ਸਸਪੈਂਸ ਵਿੱਚ ਜਾਰੀ ਰਿਹਾ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਹਤਿਆਤੀ ਕਦਮ ਚੁੱਕੇ ਹਨ।

ਦੂਜੇ ਪਾਸੇ ਤੇਲੰਗਾਨਾ ਦੇ CM ਨੇ Allu Arjun ਨਾਲ ਜੁੜੇ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅੱਗੇ ਸਭ ਬਰਾਬਰ ਹਨ, ਇਸ ਮਾਮਲੇ ‘ਚ ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਦੀ ਵੀ ਦਖਲਅੰਦਾਜ਼ੀ ਨਹੀਂ ਹੋਵੇਗੀ।

ਵਿਰੋਧੀ ਨੇਤਾਵਾਂ ਨੇ ਅੱਲੂ ਅਰਜੁਨ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ

ਵਿਰੋਧੀ ਨੇਤਾਵਾਂ ਨੇ ਅੱਲੂ ਅਰਜੁਨ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ। ਬੀਆਰਐਸ ਦੇ ਕਾਰਜਕਾਰੀ ਪ੍ਰਧਾਨ ਕੇਟੀਆਰ ਨੇ ਕਿਹਾ ਕਿ ਅੱਲੂ ਅਰਜੁਨ ਪ੍ਰਤੀ ਸਰਕਾਰ ਦਾ ਰਵੱਈਆ ਸਹੀ ਨਹੀਂ ਹੈ। ਅੱਲੂ ਅਰਜੁਨ ਨੂੰ ਆਮ ਅਪਰਾਧੀ ਸਮਝਣਾ ਠੀਕ ਨਹੀਂ ਹੈ। ਕੇਂਦਰੀ ਮੰਤਰੀ ਬੰਦੀ ਸੰਜੇ ਨੇ ਅੱਲੂ ਅਰਜੁਨ ਦੀ ਗ੍ਰਿਫ਼ਤਾਰੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋਣਾ ਮੰਦਭਾਗਾ ਹੈ। ਉਨ੍ਹਾਂ ਭਗਦੜ ਲਈ ਸਰਕਾਰ ਦੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ।

FIR ਰੱਦ ਕਰਨ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ

Allu Arjun ਨੇ ਸੰਧਿਆ ਥੀਏਟਰ ਭਗਦੜ ਮਾਮਲੇ ‘ਚ High Court ਵੀ ਪਹੁੰਚ ਕੀਤੀ ਹੈ। ਅਭਿਨੇਤਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਪੁਲਿਸ ਦੁਆਰਾ ਦਰਜ ਕੀਤੀ FIR ਨੂੰ ਤੁਰੰਤ ਸੁਣਵਾਈ ਅਤੇ ਰੱਦ ਕਰਨ ਦੀ ਮੰਗ ਕੀਤੀ ਹੈ। ਅਦਾਲਤ ਨੇ ਅੱਲੂ ਅਰਜੁਨ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ।

Previous articleਭਿਖਾਰੀ ਕੋਲ 75 ਹਜ਼ਾਰ ਕੈਸ਼ ਦੇਖ ਕੇ ਦੰਗ ਰਹਿ ਗਏ ਅਧਿਕਾਰੀ, ਬੋਲੀ-ਇਕ ਹਫ਼ਤੇ ਦੀ ਹੈ ਕਮਾਈ
Next articleAjnala ਥਾਣਾ ‘ਤੇ ਹਮਲਾ ਕਰਨ ਵਾਲੇ 2 ਕਾਬੂ, ਰਿੰਦਾ-ਪਾਸੀਆਂ ਨਾਲ ਹਨ ਲਿੰਕ

LEAVE A REPLY

Please enter your comment!
Please enter your name here