Home Desh ‘AAP’ ਦੇ ਸੂਬਾ ਪ੍ਰਧਾਨ Aman Arora ਨੇ Jalandhar ਵਾਸੀਆਂ ਲਈ Municipal Corporation...

‘AAP’ ਦੇ ਸੂਬਾ ਪ੍ਰਧਾਨ Aman Arora ਨੇ Jalandhar ਵਾਸੀਆਂ ਲਈ Municipal Corporation ਦੀਆਂ ਗਾਰੰਟੀਆਂ ਦਾ ਕੀਤਾ ਐਲਾਨ

28
0

ਸ਼ਹਿਰ ਦੇ ਕੂੜੇ ਦੀ ਸੰਭਾਲ, ਜਨਤਕ ਪਖਾਨਿਆਂ ਅਤੇ ਆਵਾਰਾ ਕੁੱਤਿਆਂ ਲਈ ਪਸ਼ੂ ਭਲਾਈ ਘਰ ਦੀ ਉਸਾਰੀ ਕਰ ਕੇ Jalandhar ਸ਼ਹਿਰ ਦਾ ਪੱਧਰ ਹੋਰ ਉੱਚਾ ਚੁੱਕਿਆ ਜਾਵੇਗਾ।

ਆਪ’ ਦੇ ਸੂਬਾ ਪ੍ਰਧਾਨ ਤੇ ਕੈਬਿਨੇਟ ਮੰਤਰੀ Aman Arora ਨੇ ਅੱਜ Jalandhar ਵਾਸੀਆਂ ਲਈ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਗਾਰੰਟੀਆਂ ਦਾ ਕੀਤਾ ਐਲਾਨ ਕੀਤਾ ਹੈ। Jalandhar ‘ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਨ੍ਹਾਂ ਗਰੰਟੀਆਂ ਦਾ ਐਲਾਨ ਕੀਤਾ।ਜਿਨ੍ਹਾਂ ਵਿਚ ਸ਼ਾਮਲ ਹਨ
Jalandhar ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ 100 ਜਨਤਕ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਜਿੰਨਾਂ ਦੇ ਡਿਪੂ ਅਤੇ ਚਾਰਜਿੰਗ ਸਟੇਸ਼ਨਾਂ ਦਾ ਨਿਰਮਾਣ ਵੀ ਹੋਵੇਗਾ।
ਪੂਰੀ ਆਬਾਦੀ ਲਈ 24*7 ਸਾਫ਼ ਸੁਥਰਾ ਪੀਣ ਵਾਲਾ ਪਾਣੀ ਹੋਵੇਗਾ ਅਤੇ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਪ੍ਰਬੰਧ ਕੀਤਾ ਜਾਵੇਗਾ।
ਰਿਟੇਲ ਬਾਜ਼ਾਰਾਂ ਲਈ ਵਧੀਆ ਪ੍ਰਬੰਧ ਵਾਲੀ ਵਿਸ਼ਾਲ ਪਾਰਕਿੰਗ ਬਣੇਗੀ। ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੀ.ਸੀ.ਟੀ.ਵੀ. ਲਗਾਏ ਜਾਣਗੇ। ਪੂਰੇ ਸ਼ਹਿਰ ਦੀ ਆਵਾਜਾਈ ਨੂੰ ਸੁਖਾਲਾ ਕਰਨ ਲਈ ਟ੍ਰੈਫਿਕ ਪ੍ਰਬੰਧ ਹੋਰ ਮਜ਼ਬੂਤ ਹੋਣਗੇ।
ਸ਼ਹਿਰ ਦੇ ਕੂੜੇ ਦੀ ਸੰਭਾਲ, ਜਨਤਕ ਪਖਾਨਿਆਂ ਅਤੇ ਆਵਾਰਾ ਕੁੱਤਿਆਂ ਲਈ ਪਸ਼ੂ ਭਲਾਈ ਘਰ ਦੀ ਉਸਾਰੀ ਕਰ ਕੇ ਜਲੰਧਰ ਸ਼ਹਿਰ ਦਾ ਪੱਧਰ ਹੋਰ ਉੱਚਾ ਚੁੱਕਿਆ ਜਾਵੇਗਾ।
Punjab ਸਰਕਾਰ ਦੁਆਰਾ ਫੰਡ ਪ੍ਰਾਪਤ ਪ੍ਰੋਜੈਕਟ ਜਿਵੇਂ ਬਰਲਟਨ ਪਾਰਕ, ਪੀਏਪੀ ਫਲਾਈਓਵਰ ਅਤੇ ਜਲੰਧਰ ਨੂੰ ਖੇਡ ਉਦਯੋਗ ਹੱਬ ਵਜੋਂ ਦਰਸਾਉਂਦਾ ਸਮਾਰਕ ਬਣਾਏ ਜਾਣਗੇ।
Previous articleਲੁੱਟ ਦੀ ਨੀਅਤ ਨਾਲ ਕੀਤਾ ਹਮਲਾ, ਨੌਜਵਾਨ ਦੇ ਪੇਟ ‘ਚ ਖੰਜਰ ਮਾਰਨ ਵਾਲੇ ਹਥਿਆਰਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ
Next article98 ਲੱਖ ਦੀ ਧੋਖਾਧੜੀ ਦਾ ਪਰਦਾਫਾਸ, ਰਿਟਾਇਰਡ ਲੈਫਟੀਨੈਂਟ ਨਾਲ ਹੋਈ ਜਾਲਸਾਜੀ

LEAVE A REPLY

Please enter your comment!
Please enter your name here