Home Crime ਲੁੱਟ ਦੀ ਨੀਅਤ ਨਾਲ ਕੀਤਾ ਹਮਲਾ, ਨੌਜਵਾਨ ਦੇ ਪੇਟ ‘ਚ ਖੰਜਰ ਮਾਰਨ...

ਲੁੱਟ ਦੀ ਨੀਅਤ ਨਾਲ ਕੀਤਾ ਹਮਲਾ, ਨੌਜਵਾਨ ਦੇ ਪੇਟ ‘ਚ ਖੰਜਰ ਮਾਰਨ ਵਾਲੇ ਹਥਿਆਰਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ

26
0

ਮੌਕੇ ‘ਤੇ ਪਹੁੰਚੇ Abdul Matim ਨੇ ਦੇਖਿਆ ਕਿ ਪੇਟ ਵਿੱਚ ਖੰਜ਼ਰ ਲੱਗਣ ਕਾਰਨ ਰੇਜ਼ਾ ਲਹੂ ਲੁਹਾਣ ਹੋ ਚੁੱਕਾ ਸੀ। 

ਦੁਕਾਨ ਤੋਂ ਸਮਾਨ ਖਰੀਦਣ ਜਾ ਰਹੇ ਨੌਜਵਾਨ ਦੇ ਪੇਟ ਵਿੱਚ ਖੰਜ਼ਰ ਮਾਰਨ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਖ਼ਮੀ ਹੋਏ ਨੌਜਵਾਨ ਨੂੰ ਪਹਿਲੋਂ Ludhiana ਦੇ Civil Hospital ਲਿਜਾਇਆ ਗਿਆ ਸੀ ਪਰ ਉਸ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਦੇਖ ਡਾਕਟਰਾਂ ਨੇ ਉਸ ਨੂੰ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਸੀ।
ਥਾਣਾ Division Number ਅੱਠ ਦੇ In charge Balwinder Kaur ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਿਊ ਕੁੰਦਨਪੁਰੀ ਦੇ ਵਾਸੀ ਜਤਿਨ ਉਰਫ ਪਿੰਜਰ, ਮਾਹੀ ਗਿੱਲ ਉਰਫ ਬੱਲੂ ਤੇ ਸ਼ਾਹੀ ਮੁਹੱਲਾ ਦੇ ਵਾਸੀ ਗੌਤਮ ਉਰਫ ਬਿੱਲਾ ਵਜੋਂ ਹੋਈ ਹੈ।
ਥਾਣਾ ਮੁਖੀ Balwinder Kaur ਨੇ ਦੱਸਿਆ ਕਿ 10 ਦਸੰਬਰ ਨੂੰ ਮੁਹੱਲਾ ਜਵੰਦ ਨਗਰ ਦੇ ਰਹਿਣ ਵਾਲੇ ਅਬਦੁਲ ਮਤੀਮ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਮੁਹੰਮਦ ਹੁਸੈਨ ਰੇਜ਼ਾ ਲੈਸ ਖਰੀਦਣ ਲਈ ਬਾਜ਼ਾਰ ਜਾ ਰਿਹਾ ਸੀ । ਇਸ ਦੌਰਾਨ ਅਬਦੁਲ ਮਤੀਬ ਨੂੰ ਇਸ਼ਾਨ ਨਾਮ ਦੇ ਲੜਕੇ ਦਾ ਫੋਨ ਆਇਆ ਕਿ ਸੈਸ਼ਨ ਚੌਂਕ ਵਿੱਚ ਰੇਜ਼ਾ ਉੱਪਰ ਤਿੰਨ ਨੌਜਵਾਨਾਂ ਨੇ ਖੰਜਰ ਨਾਲ ਵਾਰ ਕਰ ਦਿੱਤਾ ।
ਮੌਕੇ ‘ਤੇ ਪਹੁੰਚੇ Abdul Matim ਨੇ ਦੇਖਿਆ ਕਿ ਪੇਟ ਵਿੱਚ ਖੰਜ਼ਰ ਲੱਗਣ ਕਾਰਨ ਰੇਜ਼ਾ ਲਹੂ ਲੁਹਾਣ ਹੋ ਚੁੱਕਾ ਸੀ। ਉਸ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਪੱਟੀ ਕਰ ਕੇ ਉਸ ਨੂੰ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ।
ਥਾਣਾ ਮੁਖੀ Balwinder Kaur ਨੇ ਦੱਸਿਆ Police ਨੇ ਅਬਦੁਲ ਮਤੀਮ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਮੁਕਦਮਾ ਦਰਜ ਕੀਤਾ। ਤਫਤੀਸ਼ ਦੌਰਾਨ ਪੁਲਿਸ ਨੇ ਪਹਿਲੋਂ ਜਤਿਨ ਉਰਫ ਪਿੰਜਰ ਤੇ ਮਾਹੀ ਗਿੱਲ ਨੂੰ ਹਿਰਾਸਤ ਵਿੱਚ ਲਿਆ, ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਗੌਤਮ ਉਰਫ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ।
Balwinder Kaur ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ ਦੋ ਦਾਤਰ ਇੱਕ ਖੰਜ਼ਰ ਇੱਕ ਐਕਟੀਵਾ ਸਕੂਟਰ ਤੇ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪੁੱਛਕਿਛ ਦੌਰਾਨ ਉਨ੍ਹਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।
Previous article‘Alcohol-Free States’ਚ ਕੀ ਨਹੀਂ ਵਿਕਦੀ ਸ਼ਰਾਬ’ Diljit Dosanjh ਨੂੰ ਲੈ ਕੇ ਬਦਲੇ Kangana Ranaut ਦੇ ਸੁਰ
Next article‘AAP’ ਦੇ ਸੂਬਾ ਪ੍ਰਧਾਨ Aman Arora ਨੇ Jalandhar ਵਾਸੀਆਂ ਲਈ Municipal Corporation ਦੀਆਂ ਗਾਰੰਟੀਆਂ ਦਾ ਕੀਤਾ ਐਲਾਨ

LEAVE A REPLY

Please enter your comment!
Please enter your name here