Home Desh CM Mann ਨੇ Mansa ਦੇ Hospital ਦਾ ਕੀਤਾ ਨਿਰੀਖਣ, ਜਾਣਿਆ ਮਰੀਜਾਂ ਦਾ...

CM Mann ਨੇ Mansa ਦੇ Hospital ਦਾ ਕੀਤਾ ਨਿਰੀਖਣ, ਜਾਣਿਆ ਮਰੀਜਾਂ ਦਾ ਹਾਲ-ਚਾਲ

21
0

ਬੁਢਲਾਡਾ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬੁਢਲਾਡਾ ਦੀ ਆਈ.ਟੀ.ਆਈ. ਖੰਡਰ ਬਣ ਚੁੱਕੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਵਲ ਹਸਪਤਾਲ ਅਤੇ ਆਈਟੀਆਈ ਬੁਢਲਾਡਾ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਈਟੀਆਈ ਦੀ ਇਮਾਰਤ ਖੰਡਰ ਬਣ ਚੁੱਕੀ ਹੈ, ਜਿਸ ਦੀ ਜਲਦੀ ਹੀ ਮੁਰੰਮਤ ਕਰਵਾਈ ਜਾਵੇਗੀ।
ਲੋਕਾਂ ਨੂੰ ਹਸਪਤਾਲ ਵਿੱਚ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਪੰਜਾਬ ਦੇ ਸੰਗਰੂਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਜਲਦੀ ਹੀ ਮੈਡੀਕਲ ਕਾਲਜ ਖੋਲ੍ਹੇ ਜਾਣਗੇ।
ਬੁਢਲਾਡਾ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬੁਢਲਾਡਾ ਦੀ ਆਈ.ਟੀ.ਆਈ. ਖੰਡਰ ਬਣ ਚੁੱਕੀ ਹੈ। ਜਿੱਥੇ 600 ਦੇ ਕਰੀਬ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਪਰ ਇਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਜਿਸ ਲਈ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਲਦੀ ਹੀ ਇਸ ਦੀ ਹਾਲਤ ਸੁਧਾਰਨ ਲਈ ਕਿਹਾ ਹੈ ਅਤੇ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜਣ ਲਈ ਵੀ ਕਿਹਾ ਹੈ।
Previous articleDallewal ਦੇ ਮਰਨ ਵਰਤ ਦਾ 21ਵਾਂ ਦਿਨ, Shambhu-Khanuri Border ਅੰਦੋਲਨ ਦੇ ਸਮਰਥਨ ‘ਚ Tractor ਮਾਰਚ ਅੱਜ
Next articleਠੰਡ ਨਾਲ ਠੁਰ੍ਹਿਆ Punjab, ਮੌਸਮ ਵਿਭਾਗ ਨੇ ਜਾਰੀ ਕੀਤਾ ਠੰਡੀਆਂ ਹਵਾਵਾਂ ਚੱਲਣ ਦਾ ਅਲਰਟ

LEAVE A REPLY

Please enter your comment!
Please enter your name here