Home Desh ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ...

ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ ‘ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

35
0

ਜੇਕਰ ਤੁਹਾਡੇ ਘਰ ਵੀ ਗੈਸ ਗੀਜਰ ਲੱਗਾ ਹੈ ਤਾਂ ਸਾਵਧਾਨ ਹੋ ਜਾਓ।

ਜੇਕਰ ਤੁਹਾਡੇ ਘਰ ਵੀ ਗੈਸ ਗੀਜਰ ਲੱਗਾ ਹੈ ਤਾਂ ਸਾਵਧਾਨ ਹੋ ਜਾਓ। ਇਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਅਜਿਹੀ ਹੀ ਘਟਨਾ ਜੰਲਧਰ ਵਿੱਚ ਵਾਪਰੀ ਹੈ। ਇੱਥੇ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਦੋਵੇਂ ਭੈਣਾਂ ਨਹਾਉਣ ਲਈ ਬਾਥਰੂਮ ਗਈਆਂ ਸਨ।
ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਦੋਹਾਂ ਦੇ ਸਰੀਰ ਨੀਲੇ ਹੋ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਗੈਸ ਕਾਰਨ ਦਮ ਘੁੱਟ ਕੇ ਹੋਈ ਸੀ।
ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ (15 ਦਸੰਬਰ) ਦੀ ਹੈ ਪਰ ਸੋਮਵਾਰ ਨੂੰ ਸਾਹਮਣੇ ਆਈ। ਮ੍ਰਿਤਕ ਲੜਕੀਆਂ ਦੀ ਪਛਾਣ ਸ਼ਰਨਜੋਤ ਕੌਰ (10) ਤੇ ਪ੍ਰਭਜੋਤ ਕੌਰ (12) ਵਜੋਂ ਹੋਈ ਹੈ।
ਪ੍ਰਭਜੋਤ 7ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਸ਼ਰਨਜੋਤ ਕੌਰ 5ਵੀਂ ਜਮਾਤ ਵਿੱਚ ਪੜ੍ਹਦੀ ਸੀ। ਲੜਕੀਆਂ ਭੋਗਪੁਰ ਕਸਬੇ ਦੇ ਪਿੰਡ ਲਾਡੋਈ ਮਕੀ ਦੀਆਂ ਰਹਿਣ ਵਾਲੀਆਂ ਸਨ। ਦੋਵੇਂ ਲੜਕੀਆਂ ਦੇ ਮਾਤਾ-ਪਿਤਾ ਵਿਦੇਸ਼ ਵਿੱਚ ਹਨ। ਦੋਵੇਂ ਕੁੜੀਆਂ ਇੱਥੇ ਆਪਣੇ ਦਾਦਾ ਜੀ ਕੋਲ ਰਹਿੰਦੀਆਂ ਸਨ।
ਬੱਚੀਆਂ ਦੇ ਦਾਦਾ ਨੇ ਦੱਸਿਆ ਕਿ ਐਤਵਾਰ ਦੁਪਹਿਰ ਕਰੀਬ 12 ਵਜੇ ਦੋਵੇਂ ਕੁੜੀਆਂ ਨਹਾਉਣ ਲਈ ਗਈਆਂ ਸਨ। ਉਨ੍ਹਾਂ ਨੇ ਗੈਸ ਗੀਜ਼ਰ ਆਨ ਕਰ ਲਿਆ ਪਰ ਐਗਜ਼ਾਸਟ ਫੈਨ ਚਾਲੂ ਨਹੀਂ ਹੋਇਆ।
ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪਿੰਡ ‘ਚ ਰੌਲਾ ਪੈ ਗਿਆ। ਜਦੋਂ ਤੱਕ ਲੋਕ ਅੰਦਰ ਪਹੁੰਚੇ ਤਾਂ ਦੋਹਾਂ ਦੇ ਸਰੀਰ ਨੀਲੇ ਹੋ ਚੁੱਕੇ ਸਨ। ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਮਾਂ ਦੁਬਈ ਤੋਂ ਘਰ ਪਰਤ ਆਈ ਹੈ। ਪਿਤਾ ਇਸ ਸਮੇਂ ਵਿਦੇਸ਼ ਵਿੱਚ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਗੀਜ਼ਰ ‘ਚੋਂ ਕਾਰਬਨ ਮੋਨੋਆਕਸਾਈਡ ਤੇ ਨਾਈਟਰੋਆਕਸਾਈਡ ਵਰਗੀਆਂ ਗੈਸਾਂ ਨਿਕਲਦੀਆਂ ਹਨ, ਜੋ ਕਿਸੇ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦੀਆਂ ਹਨ। ਇਸ ਦੇ ਨਾਲ ਹੀ ਜੇਕਰ ਗੀਜ਼ਰ ਨੂੰ ਗੈਸ ਸਿਲੰਡਰ ਨਾਲ ਜੋੜਿਆ ਜਾਂਦਾ ਹੈ ਤਾਂ ਪਾਣੀ ਗਰਮ ਕਰਨ ਲਈ ਐਲਪੀਜੀ ਦੀ ਵਰਤੋਂ ਕੀਤੀ ਜਾਂਦੀ ਹੈ।
ਐਲਪੀਜੀ ਵਿੱਚ ਬਿਊਟੇਨ ਤੇ ਪ੍ਰੋਪੇਨ ਗੈਸ ਹੁੰਦੀ ਹੈ, ਜੋ ਜਲਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਬਣਾਉਂਦੀ ਹੈ। ਕਾਰਬਨ ਮੋਨੋਆਕਸਾਈਡ ਗੈਸ ਸਰੀਰ ਵਿੱਚ ਪਹੁੰਚ ਕੇ ਲਾਲ ਖੂਨ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਇਸ ਕਾਰਨ ਹੀਮੋਗਲੋਬਿਨ ਦੇ ਅਣੂ ਬਲੌਕ ਹੋ ਜਾਂਦੇ ਹਨ ਤੇ ਸਰੀਰ ਵਿੱਚ ਆਕਸੀਜਨ ਦਾ ਪ੍ਰਵਾਹ ਘੱਟ ਜਾਂਦਾ ਹੈ। ਜਦੋਂ ਕਾਰਬਨ ਡਾਈਆਕਸਾਈਡ ਸਰੀਰ ਵਿੱਚ ਦਾਖਲ ਹੁੰਦੀ ਹੈ, ਤਾਂ ਵਿਅਕਤੀ ਪਹਿਲਾਂ ਬੇਹੋਸ਼ ਹੋ ਜਾਂਦਾ ਹੈ ਪਰ ਜੇਕਰ ਗੈਸ ਲੰਬੇ ਸਮੇਂ ਤੱਕ ਲੀਕ ਹੁੰਦੀ ਰਹੇ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ।
Previous articleIND vs AUS: ਆਖਰੀ 2 ਟੈਸਟ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ, ਫਲਾਪ ਖਿਡਾਰੀ ਬਾਹਰ
Next articleTrump ਵੱਲੋਂ ਸਿਵਲ ਰਾਈਟਸ ਲਈ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਨਾਮਜ਼ਦ Harmeet Dhillon ਨੇ ਲਿਖਿਆ ‘Punjab’

LEAVE A REPLY

Please enter your comment!
Please enter your name here