Home Desh ਸਿੰਗਰਾਂ, ਰਾਗੀਆਂ ਤੇ ਕਾਰੋਬਾਰੀਆਂ ਦੀ ਨੂੰ ਸਰਵਨ ਸਿੰਘ ਪੰਧੇਰ ਦੀ ਅਪੀਲ, 18... Deshlatest NewsPanjabRajniti ਸਿੰਗਰਾਂ, ਰਾਗੀਆਂ ਤੇ ਕਾਰੋਬਾਰੀਆਂ ਦੀ ਨੂੰ ਸਰਵਨ ਸਿੰਘ ਪੰਧੇਰ ਦੀ ਅਪੀਲ, 18 ਕੱਲ੍ਹ ਹੋਵੇਗਾ ਰੇਲ ਰੋਕੋ ਅੰਦੋਲਨ By admin - December 17, 2024 34 0 FacebookTwitterPinterestWhatsApp ਅੰਮ੍ਰਿਤਸਰ ‘ਚ ਨੌ ਥਾਵਾਂ ਤੇ ਅਤੇ ਪੂਰੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਰੋਕ ਕੇ 3 ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਜਥੇਬੰਦੀ ਵੱਲੋਂ ਸ਼ੰਬੂ ਤੇ ਖਨੌਰੀ ਬਾਰਡਰ ‘ਤੇ 309 ਦਿਨ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 22 ਦਿਨਾਂ ਤੋਂ ਮਰਨ ਵਰਤ ਤੇ ਬੈਠ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਇਸ ‘ਤੇ ਚੁੱਪੀ ਧਾਰੀ ਹੋਈ ਹੈ। ਜਿਸ ਨੂੰ ਲੈ ਕੇ ਅੱਜ ਕਿਸਾਨ ਆਗੂ ਸਰਵਨ ਸਿੰਘ ਭੰਧੇਰ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 309 ਦਿਨਾਂ ਤੋਂ ਸੰਘਰਸ਼ ਲੜ ਰਹੇ ਹਾਂ ਅਤੇ ਜਗਜੀਤ ਸਿੰਘ ਡਲੇਵਾਲ ਵੀ ਮਰਨ ਵਰਤ ਤੇ ਬੈਠੇ ਹੋਏ ਹਨ। ਸੱਤਾਧਾਰੀ ਅਤੇ ਵਿਰੋਧੀ ਧਿਰ ਪਾਰਟੀਆਂ ਵੀ ਇਸ ਦਾ ਮੁੱਦਾ ਨਹੀਂ ਚੁੱਕ ਰਹੀਆਂ ਹਨ। ਜਗਜੀਤ ਸਿੰਘ ਡੱਲੇਵਾਲ ਦੀ ਚਿੰਤਾ ਕਿਸੇ ਨੂੰ ਨਹੀਂ ਹੈ। ਅਸੀਂ ਪੰਜਾਬ ਦੇ ਗਾਇਕਾਂ, ਸਿੱਖ ਧਰਮ ਦੇ ਰਾਗੀ-ਢਾਡੀ ਕਮਿਸ਼ਨਰ ਨੂੰ ਅਪੀਲ ਕਰਦੇ ਹਾਂ ਕਿ ਸਭ ਇੱਕ ਪਲੇਟਫਾਰਮ ‘ਤੇ ਆ ਕੇ ਕਿਸਾਨੀ ਅੰਦੋਲਨ ਨੂੰ ਮਦਦ ਕਰਨ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ 18 ਦਸੰਬਰ ਨੂੰ ਅੰਮ੍ਰਿਤਸਰ ‘ਚ ਨੌ ਥਾਵਾਂ ਤੇ ਅਤੇ ਪੂਰੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਰੋਕ ਕੇ 3 ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਦੇਵੀਦਾਸਪੁਰਾ, ਬਿਆਸ, ਜੰਮੂ ਰੇਲਵੇ ਲਾਈਨ, ਡੇਰਾ ਬਾਬਾ ਨਾਨਕ ਰੇਲਵੇ ਲਾਈਨ, ਸਭ ਥਾਂ ‘ਤੇ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵਕੀਲਾਂ ਦੁਕਾਨਦਾਰਾਂ ਟਰਾਂਸਪੋਰਟਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਸਾਡੇ ਨਾਲ ਰੇਲਵੇ ਟਰੈਕਟਰਾਂ ‘ਤੇ ਆ ਕੇ ਬੈਠਣ ਤੇ ਇਸ ਸੰਘਰਸ਼ ਦਾ ਸਾਥ ਦੇਣ। ਸਰਵਨ ਸਿੰਘ ਪੰਧੇਰ ਨੇ ਅੱਗੇ ਕਿਹਾ ਕਿ ਜੋ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਿਸਾਨਾਂ ਨੂੰ ਕਿਸੇ ਟਾਈਮ ਤਾਲੀਬਾਨ ਕਹਿੰਦਾ ਸੀ, ਹੁਣ ਖੁਦ ਕਿਸਾਨਾਂ ਦੀ ਮਦਦ ਕਰਨ ਲਈ ਕਹਿ ਰਿਹਾ ਹੈ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਖੁਦ ਆਪਣੀ ਗੱਲ ਤੇ ਕਾਇਮ ਨਹੀਂ ਰਹਿੰਦੇ। ਪੰਜਾਬੀ ਗਾਇਕਾਂ ਨੇ ਸਾਡੇ ਨਾਲ ਨਰਾਜ਼ਗੀ ਜ਼ਹਿਰ ਕੀਤੀ ਸੀ ਕਿ ਜਦੋਂ ਈਡੀ ਤੇ ਐਨਆਈਏ ਦੀਆਂ ਰੇਡਾਂ ਗਾਇਕਾਂ ਦੇ ਉੱਪਰ ਪਈਆਂ ਤੇ ਉਦੋਂ ਕਿਸਾਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਸੀ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਕਲਾਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਿਸਾਨ ਹਰ ਵੇਲੇ ਤੁਹਾਡੇ ਨਾਲ ਹਨ। ਆਉਣ ਵਾਲੇ ਸਮੇਂ ਵਿੱਚ ਅਗਰ ਕਿਸਾਨਾ ਦੀ ਜਰੂਰਤ ਪੈਂਦੀ ਹੈ ਤਾਂ ਕਿਸਾਨ ਵੀ ਉਹਨਾਂ ਦੇ ਨਾਲ ਖੜੇ ਹਨ। ਕਿਸਾਨ ਆਗੂ ਨੇ ਅੱਗੇ ਕਿਹਾ ਕਿ ਅਸੀਂ ਪੰਜਾਬ ਦੇ ਹਰ ਬਸਿੰਦੇ ਨੂੰ ਅਪੀਲ ਕਰਦੇ ਹਾਂ ਕਿ ਕੱਲ੍ਹ ਦਾ 3 ਘੰਟੇ ਦਾ ਪ੍ਰਦਰਸ਼ਨ ਕਾਮਯਾਬ ਕਰੋ ਤਾਂ ਜੋ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾ ਸਕੇ। ਰੇਲਵੇ ਸਟੇਸ਼ਨਾਂ ‘ਤੇ ਜੋ ਯਾਤਰੀਆਂ ਨੂੰ ਪਰੇਸ਼ਾਨੀ ਆਈ, ਉਹਨਾਂ ਦੇ ਲਈ ਖਾਣ-ਪੀਣ ਦਾ ਇੰਤਜ਼ਾਮ ਕਿਸਾਨਾਂ ਵੱਲੋਂ ਕੀਤਾ ਜਾਵੇਗਾ।