Home Crime USA: Wisconsin School ‘ਚ ਵਿਦਿਆਰਥੀ ਨੇ ਕੀਤੀ ਫਾਇਰਿੰਗ, ਗੋਲੀਬਾਰੀ ‘ਚ ਪੰਜ ਲੋਕਾਂ...

USA: Wisconsin School ‘ਚ ਵਿਦਿਆਰਥੀ ਨੇ ਕੀਤੀ ਫਾਇਰਿੰਗ, ਗੋਲੀਬਾਰੀ ‘ਚ ਪੰਜ ਲੋਕਾਂ ਦੀ ਮੌਤ; 6 ਜ਼ਖਮੀ

24
0

ਮੈਡੀਸਨ ਪੁਲਿਸ ਮੁਖੀ ਸ਼ੌਨ ਬਾਰਨਸ ਨੇ ਕਿਹਾ ਕਿ ਸ਼ੱਕੀ ਸ਼ੂਟਰ ਸਮੇਤ ਤਿੰਨ ਲੋਕ ਮਾਰੇ ਗਏ।

ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਮੈਡੀਸਨ ਦੇ ਇੱਕ ਸਕੂਲ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿੱਚ ਸ਼ੱਕੀ ਹਮਲਾਵਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਛੇ ਹੋਰ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਮੁਤਾਬਕ ਹਮਲਾਵਰ ਸਕੂਲ ਦਾ ਵਿਦਿਆਰਥੀ ਸੀ।

ਗੋਲੀਬਾਰੀ ਤੋਂ ਬਾਅਦ ਜਦੋਂ ਪੁਲਿਸ ਪਹੁੰਚੀ ਤਾਂ ਸ਼ੱਕੀ ਹਮਲਾਵਰ ਮਰ ਚੁੱਕਾ ਸੀ। ਮੈਡੀਸਨ ਪੁਲਿਸ ਵਿਭਾਗ ਨੇ ਇੰਟਰਨੈਟ ਮੀਡੀਆ ‘ਤੇ ਦੱਸਿਆ ਕਿ ਗੋਲੀਬਾਰੀ ਅਬਡੈਂਟ ਲਾਈਫ ਕ੍ਰਿਸ਼ਚੀਅਨ ਸਕੂਲ ਵਿੱਚ ਹੋਈ। ਇਸ ਪ੍ਰਾਈਵੇਟ ਸਕੂਲ ਵਿੱਚ 400 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ।ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਿਉਂ ਕੀਤੀ ਗਈ

ਮੈਡੀਸਨ ਪੁਲਿਸ ਮੁਖੀ ਸ਼ਾਨ ਬਾਰਨਸ ਨੇ ਕਿਹਾ ਕਿ ਸ਼ੱਕੀ ਸ਼ੂਟਰ ਸਮੇਤ ਤਿੰਨ ਲੋਕ ਮਾਰੇ ਗਏ। ਛੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਿਉਂ ਕੀਤੀ ਗਈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕਾ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸਕੂਲ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।

ਸਕੂਲ ਸ਼ੂਟਿੰਗ ਡੇਟਾਬੇਸ ਦੀ ਵੈੱਬਸਾਈਟ ਦੇ ਅਨੁਸਾਰ, ਇਸ ਸਾਲ ਅਮਰੀਕਾ ਵਿੱਚ 322 ਸਕੂਲ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ। ਪਿਛਲੇ ਸਾਲ ਸਕੂਲਾਂ ਵਿੱਚ ਗੋਲੀਬਾਰੀ ਦੀਆਂ 349 ਘਟਨਾਵਾਂ ਵਾਪਰੀਆਂ ਸਨ।

ਜੋਅ ਬਾਇਡਨ ਨੇ ਗੋਲੀਬਾਰੀ ‘ਤੇ ਚਿੰਤਾ ਪ੍ਰਗਟਾਈ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਘਟਨਾ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਮੰਦਭਾਗਾ ਅਤੇ ਬੇਤੁਕਾ ਦੱਸਿਆ ਹੈ। ਗੋਲੀਬਾਰੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਘਟਨਾ ਨੇ ਇਕ ਵਾਰ ਫਿਰ ਸਖ਼ਤ ਬੰਦੂਕ ਕਾਨੂੰਨਾਂ ਦੀ ਲੋੜ ਨੂੰ ਰੇਖਾਂਕਿਤ ਕੀਤਾ ਹੈ।
Previous articleਔਰਤਾਂ ਦੀ ਸੁਰੱਖਿਆ ’ਤੇ Supreme Court ਨੇ ਕੇਂਦਰ ਤੇ ਸੂਬਿਆਂ ਤੋਂ ਮੰਗਿਆ ਜਵਾਬ
Next articlePunjab ਦੇ ਇਸ ਪਿੰਡ ਦੇ ਲੋਕਾਂ ਨੇ ਬਿਜਲੀ ਦੇ ਟਾਵਰ ‘ਤੇ ਚੜ੍ਹ ਮਚਾਇਆ ਹੰਗਾਮਾ

LEAVE A REPLY

Please enter your comment!
Please enter your name here